ਪਟਿਆਲਾ ਦੀਆਂ ਸੜਕਾਂ ’ਤੇ ਰਾਤਾਂ ਨੂੰ ਚਲਦੀ ਐ ਸ਼ਰੇਆਮ ‘ਗਲਾਸੀ’
ਪਟਿਆਲਾ, 12 ਨਵੰਬਰ (ਮਨਦੀਪ ਸਿੰਘ ਖਰੌੜ)-ਜੇਕਰ ਤੁਸੀਂ ਪਟਿਆਲਾ ਸ਼ਹਿਰ ਦੀਆਂ ਸੜਕਾਂ ’ਤੇ ਰਾਤਾਂ ਨੂੰ ਪਰਿਵਾਰ ਸਮੇਤ ਜਾਂਦੇ ਹੋ ਤਾਂ ਤੁਹਾਨੂੰ ਸੜਕ ਦੇ ਆਲ਼ੇ ਦੁਆਲੇ ਲੱਗੀਆਂ ਬਹੁਤੀਆਂ ਰੇਹੜੀਆਂ ਅਤੇ ਕਾਰਾਂ ਦੇ ਬੋਨਟ ਅਤੇ ਛੱਤਾਂ ’ਤੇ ਪਿਆਕੜਾਂ ਵਲੋਂ ਸ਼ਰੇਆਮ ਬੋਤਲਾਂ ਧਰ ਕੇ ‘ਗਲਾਸੀ’ ਖੜਕਾਈ ਜਾਂਦੀ ਹੈ। ਇਹ ਨਜ਼ਾਰਾ ਤੁਹਾਨੂੰ ਸ਼ਹਿਰ ਦੇ ਥਾਣਿਆਂ ਅਤੇ ਚੌਂਕੀਆਂ ਦੇ ਨੇੜੇ ਵੀ ਦੇਖਣ ਨੂੰ ਮਿਲਦਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਹੂਟਰ ਮਾਰਦੀ ਕੋਲੋਂ ਦੀ ਲੰਘ ਜਾਂਦੀ ਹੈ।
ਪ
ਪਟਿਆਲਾ ਦੇ ਵੱਖ-ਵੱਖ ਥਾਈਂ ਸੜਕਾਂ ਕਿਨਾਰੇ ਰੇਹੜੀਆਂ ’ਤੇ ਕਾਰਾਂ ਖੜ੍ਹਾ ਕੇ ਸ਼ਰਾਬ ਪੀਂਦੇ ਹੋਏ ਲੋਕ। ਤਸਵੀਰ : ਪ੍ਰਭਨੂਰ ਸਿੰਘ
13-11-2026
ਪਟਿਆਲਾ, 12 ਨਵੰਬਰ (ਮਨਦੀਪ ਸਿੰਘ ਖਰੌੜ)-ਜੇਕਰ ਤੁਸੀਂ ਪਟਿਆਲਾ ਸ਼ਹਿਰ ਦੀਆਂ ਸੜਕਾਂ ’ਤੇ ਰਾਤਾਂ ਨੂੰ ਪਰਿਵਾਰ ਸਮੇਤ ਜਾਂਦੇ ਹੋ ਤਾਂ ਤੁਹਾਨੂੰ ਸੜਕ ਦੇ ਆਲ਼ੇ ਦੁਆਲੇ ਲੱਗੀਆਂ ਬਹੁਤੀਆਂ ਰੇਹੜੀਆਂ ਅਤੇ ਕਾਰਾਂ ਦੇ ਬੋਨਟ ਅਤੇ ਛੱਤਾਂ ’ਤੇ ਪਿਆਕੜਾਂ ਵਲੋਂ ਸ਼ਰੇਆਮ ਬੋਤਲਾਂ ਧਰ ਕੇ ‘ਗਲਾਸੀ’ ਖੜਕਾਈ ਜਾਂਦੀ ਹੈ। ਇਹ ਨਜ਼ਾਰਾ ਤੁਹਾਨੂੰ ਸ਼ਹਿਰ ਦੇ ਥਾਣਿਆਂ ਅਤੇ ਚੌਂਕੀਆਂ ਦੇ ਨੇੜੇ ਵੀ ਦੇਖਣ ਨੂੰ ਮਿਲਦਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਹੂਟਰ ਮਾਰਦੀ ਕੋਲੋਂ ਦੀ ਲੰਘ ਜਾਂਦੀ ਹੈ। ਸ਼ਹਿਰ ’ਚ ਚੱਲਦੀ ‘ਗਲਾਸੀ’ ਨਾਜਾਇਜ਼ ਸ਼ਰਾਬ ਦੀ ਵਿੱਕਰੀ ਅਤੇ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਸਚਾਈ ਸ਼ਾਮ ਢਲਦਿਆਂ ਹੀ ਸੜਕਾਂ ’ਤੇ ਖੜਕਦੀ ‘ਗਲਾਸੀ’ ਦੇ ਰੂਪ ’ਚ ਸਾਹਮਣੇ ਆ ਜਾਂਦੀ ਹੈ। ਲੋਕ ਰੇਹੜੀਆਂ ’ਤੇ ਕਾਰਾਂ ’ਚ ਬੈਠ ਕੇ ਸ਼ਰੇਆਮ ਸ਼ਰਾਬ ਪੀਂਦੇ ਦੇਖੇ ਜਾ ਸਕਦੇ ਹਨ। ਜਿਸ ਕਾਰਨ ਨੇੜਲੇ ਇਲਾਕਿਆਂ ’ਚ ਰਹਿਣ ਵਾਲੇ ਲੋਕ ਵੀ ਸ਼ਰਾਬੀਆਂ ਦੀਆਂ ਹਰਕਤਾਂ, ਲੜਾਈ ਝਗੜੇ ਅਤੇ ਉੱਚੀਆਂ ਆਵਾਜ਼ਾਂ ਤੋਂ ਇਲਾਵਾ ਤੇਜ਼ ਵਾਹਨ ਚਲਾਉਣ ਤੋਂ ਬਹੁਤ ਪ੍ਰੇਸ਼ਾਨ ਹਨ। ਲੋਕਾਂ ਦੁਆਰਾ ਸ਼ਿਕਾਇਤਾਂ ਕਰਨ ਤੋਂ ਬਾਅਦ ‘ਅਜੀਤ’ ਦੀ ਟੀਮ ਵਲੋਂ ਜਦੋਂ ਦੇਰ ਸ਼ਾਮ ਨੂੰ ਸ਼ਹਿਰ ਦਾ ਗੇੜਾ ਲਗਾਇਆ ਗਿਆ ਤਾਂ ਪੋਲੋ ਗਰਾਊਂਡ, ਛੋਟੀ ਬਾਰਾਂਦਰੀ, 24 ਨੰਬਰ ਫਾਟਕ, ਨਹਿਰੂ ਪਾਰਕ ਨੇੜੇ (ਜੋ ਕਿ ਥਾਣਾ ਲਾਹੌਰੀ ਗੇਟ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਹੈ) ਤੋਂ ਇਲਾਵਾ ਅਨਾਰਦਾਨਾ ਚੌਂਕ, ਸਰਹਿੰਦ ਰੋਡ, 22 ਨੰਬਰ ਫਾਟਕ, ਤਿ੍ਪੜੀ ਦਾ ਕੁੱਝ ਇਲਾਕਾ, ਲੀਲ੍ਹਾ ਭਵਨ, ਰਾਜਪੁਰਾ ਰੋਡ, ਅਰਬਨ ਅਸਟੇਟ ਫ਼ੇਜ਼ ਦੀਆਂ ਮਾਰਕੀਟਾਂ, ਨਾਭਾ ਰੋਡ ’ਤੇ ਸੈਂਚਰੀ ਇਨਕਲੇਵ (ਪੁਲਿਸ ਚੌਂਕੀ ਤੋਂ ਸਿਰਫ਼ 100 ਮੀਟਰ ਦੀ ਦੂਰੀ ’ਤੇ) ਲੋਕੀ ਕਾਰਾਂ ਤੇ ਰੇਹੜੀਆਂ ’ਤੇ ਬੈਠੇ ਸ਼ਰਾਬ ਪੀਂਦੇ ਆਮ ਹੀ ਦਿੱਖ ਜਾਂਦੇ ਹਨ। ਇੱਥੇ ਹੀ ਬਸ ਨਹੀਂ ਸਗੋਂ ਸਰਹਿੰਦ-ਪਟਿਆਲਾ ਬਾਈਪਾਸ ਲਾਗੇ ਡੀ.ਸੀ. ਡਬਲਿਊ ਨੇੜੇ ਪੁਲ ਦੇ ਹੇਠਾਂ ਸ਼ਰੇਆਮ ‘ਗਲਾਸੀ’ ਖੜਕਣ ਦਾ ਇਹੋ ਹਾਲ ਹੈ।ਇਸ ਸੰਬੰਧੀ ਪਟਿਆਲਾ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਾਮ ਸਮੇਂ 24 ਨੰਬਰ ਫਾਟਕ ਲਾਗੇ ਸ਼ਰਾਬੀਆਂ ਦੀ ਇੰਨੀ ਭਰਮਾਰ ਇਕੱਠੀ ਹੋ ਜਾਂਦੀ ਹੈ ਕਿ ਉੱਥੋਂ ਲੰਘਣ ਵਾਲੇ ਅਤੇ ਉੱਥੇ ਆਲ਼ੇ ਦੁਆਲੇ ਰਹਿਣ ਵਾਲੇ ਲੋਕੀਂ ਉਨ੍ਹਾਂ ਤੋਂ ਬਹੁਤ ਤੰਗ ਆ ਚੁੱਕੇ ਹਨ ਪ੍ਰੰਤੂ ਇਸ ਸੰਬੰਧੀ ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਕਿਉਂ ਕੋਈ ਕਾਰਵਾਈ ਅਮਲ ’ਚ ਨਹੀਂ ਲਿਆ ਰਿਹਾ। ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ’ਚ ਸੜਕਾਂ ਕਿਨਾਰੇ ਖੜ੍ਹੇ ਲੋਕਾਂ ’ਚ ਆਪਸੀ ਤਕਰਾਰਬਾਜ਼ੀ ਤੇ ਲੜਾਈ ਦੀਆਂ ਘਟਨਾਵਾਂ ’ਚ ਵਾਧਾ ਹੋ ਗਿਆ ਹੈ। ਪਿਛਲੇ ਕੁੱਝ ਸਾਲਾ ’ਚ ਸ਼ਹਿਰ ਦੇ ਕਈ ਢਾਬਿਆਂ ’ਚ ਸ਼ਰਾਬ ਪੀ ਕੇ ਹੋਏ ਝਗੜਿਆਂ ਕਾਰਨ ਕਈ ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਹਾਲੇ ਤਕ ਇਸ ਵਰਤਾਰੇ ’ਤੇ ਕੋਈ ਠੱਲ੍ਹ ਨਹੀਂ ਪਈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਨਾਜਾਇਜ਼ ਸ਼ਰਾਬ ਜ਼ਿਆਦਾਤਰ ਸੜਕਾਂ ਕਿਨਾਰੇ ਵੇਚੀ ਜਾਂਦੀ ਹੈ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਤਾਂ ਖੋਰਾ ਲੱਗਦਾ ਹੀ ਹੈ ਇਸ ਦੇ ਨਾਲ ਹੀ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਨੂੰ ਸਿੱਧੇ ਤੌਰ ’ਤੇ ਗਾਹਕ ਮਿਲ ਜਾਂਦੇ ਹਨ।