ਵਿਸ਼ਵਕਰਮਾ ਦਿਵਸ ਮਨਾਇਆ
ਪਟਿਆਲਾ, 12 ਨਵੰਬਰ (ਮਨਦੀਪ ਸਿੰਘ ਖਰੌੜ)-ਧੀਮਾਨ ਭਵਨ ਸੋਸਾਇਟੀ ਸਰਹਿੰਦੀ ਗੇਟ ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ਯੱਗ ਅਤੇ ਪੂਜਾ ਪਿ੍ਰਤਪਾਲ ਸਿੰਘ ਵਲੋਂ ਕਰਵਾਈ ਗਈ।
ਪਟਿਆਲਾ, 12 ਨਵੰਬਰ (ਮਨਦੀਪ ਸਿੰਘ ਖਰੌੜ)-ਧੀਮਾਨ ਭਵਨ ਸੋਸਾਇਟੀ ਸਰਹਿੰਦੀ ਗੇਟ ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ਯੱਗ ਅਤੇ ਪੂਜਾ ਪਿ੍ਰਤਪਾਲ ਸਿੰਘ ਵਲੋਂ ਕਰਵਾਈ ਗਈ। ਉਪਰੰਤ ਕਥਾਵਾਚਕ ਦਰਸ਼ਨ ਧੀਮਾਨ ਅੰਬਾਲੇ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਕੁੰਦਨ ਗੋਗੀਆ ਮੇਅਰ ਨਗਰ ਨਿਗਮ ਪਟਿਆਲਾ, ਬੀਬਾ ਜੈ ਇੰਦਰ ਕੌਰ ਭਾਜਪਾ ਆਗੂ, ਗੁਰਿੰਦਰ ਸਿੰਘ ਢਿੱਲੋਂ, ਬਾਵਾ ਸਿੰਘ ਲੋਟੇ, ਜਗਜੀਤ ਸਿੰਘ ਸੱਗੂ ਚੇਅਰਮੈਨ ਰਾਮਗੜ੍ਹੀਆ ਅਕਾਲ ਜਥੇਬੰਦੀ, ਅਨਿਲ ਮੋਦਗਿਲ ਆਦਿ ਨੇ ਹਾਜ਼ਰੀ ਭਰੀ। ਸਟੇਜ ਦੀ ਜ਼ਿੰਮੇਵਾਰੀ ਸ਼ਾਮ ਸਿੰਘ ਸੈਕਟਰੀ ਵਲੋਂ ਸੰਭਾਲੀ ਗਈ। ਇਸ ਮੌਕੇ ਪ੍ਰਧਾਨ ਕੇਦਾਰ ਨਾਥ ਧੀਮਾਨ, ਸੀਨੀਅਰ ਵਾਈਸ ਪ੍ਰਧਾਨ ਦੁਆਰਕਾ ਦਾਸ ਧੀਮਾਨ, ਵਾਈਸ ਪ੍ਰਧਾਨ ਦੇਵਿੰਦਰ ਕੁਮਾਰ ਧੀਮਾਨ, ਸੈਕਟਰੀ ਸ਼ਾਮ ਲਾਲ ਧੀਮਾਨ, ਖ਼ਜ਼ਾਨਚੀ ਰਾਜ ਕੁਮਾਰ ਧੀਮਾਨ, ਵਾਈਸ ਚੇਅਰਮੈਨ ਟੀਨਾ ਧੀਮਾਨ, ਮੈਂਬਰ ਨਿਰਦੋਸ਼ ਧੀਮਾਨ, ਕ੍ਰਿਸ਼ਨ ਲਾਲ ਧੀਮਾਨ, ਯਸ਼ ਧੀਮਾਨ, ਬੌਬੀ, ਪ੍ਰਦੀਪ ਧੀਮਾਨ, ਗੌਰਵ ਧੀਮਾਨ, ਸੌਰਭ ਧੀਮਾਨ, ਰਜਿੰਦਰ ਧੀਮਾਨ ਆਦਿ ਹਾਜ਼ਰ ਸਨ।