13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬੱਚਿਆਂ ਨਾਲ ਬਹਾਵਲਪੁਰੀ ਵਿਚ ਗੱਲਬਾਤ ਕਰਨ ਮਾਪੇ-ਡਾ. ਹਸੀਜਾ, ਚੇਅਰਮੈਨ ਮਹਿਤਾ

ਪਟਿਆਲਾ, 13 ਨਵੰਬਰ (ਮਨਦੀਪ ਸਿੰਘ ਖਰੌੜ)-”ਮਾਂ-ਬੋਲੀ ਕਿਸੇ ਵੀ ਸਮਾਜ ਦੀ ਅਸਲ ਪਛਾਣ, ਉਸ ਦਾ ਵਜੂਦ ਅਤੇ ਉਸ ਦੀਆਂ ਇਤਿਹਾਸਕ ਜੜ੍ਹਾਂ ਹੁੰਦੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਆਪਣੀ ਅਮੀਰ ਵਿਰਾਸਤ ਅਤੇ ਇਤਿਹਾਸ ਨਾਲ ਸਦੀਵੀ ਤੌਰ ‘ਤੇ ਜੁੜੀ ਰਹੇ, ਤਾਂ ਸਾਨੂੰ ਆਪਣੇ ਘਰਾਂ ਵਿਚ ਬੱਚਿਆਂ ਨਾਲ ਬਹਾਵਲਪੁਰੀ ਭਾਸ਼ਾ ਵਿਚ ਹੀ ਗੱਲਬਾਤ ਕਰਨੀ ਚਾਹੀਦੀ ਹੈ।”

Ad Position 21
No active advertisement
ਅਜੀਤ ਡੈਸਕ 14-11-2026
ਪਟਿਆਲਾ, 13 ਨਵੰਬਰ (ਮਨਦੀਪ ਸਿੰਘ ਖਰੌੜ)-”ਮਾਂ-ਬੋਲੀ ਕਿਸੇ ਵੀ ਸਮਾਜ ਦੀ ਅਸਲ ਪਛਾਣ, ਉਸ ਦਾ ਵਜੂਦ ਅਤੇ ਉਸ ਦੀਆਂ ਇਤਿਹਾਸਕ ਜੜ੍ਹਾਂ ਹੁੰਦੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਆਪਣੀ ਅਮੀਰ ਵਿਰਾਸਤ ਅਤੇ ਇਤਿਹਾਸ ਨਾਲ ਸਦੀਵੀ ਤੌਰ ‘ਤੇ ਜੁੜੀ ਰਹੇ, ਤਾਂ ਸਾਨੂੰ ਆਪਣੇ ਘਰਾਂ ਵਿਚ ਬੱਚਿਆਂ ਨਾਲ ਬਹਾਵਲਪੁਰੀ ਭਾਸ਼ਾ ਵਿਚ ਹੀ ਗੱਲਬਾਤ ਕਰਨੀ ਚਾਹੀਦੀ ਹੈ।” ਇਹ ਸੰਵੇਦਨਸ਼ੀਲ ਅਤੇ ਗੰਭੀਰ ਅਪੀਲ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਨਿਰਦੇਸ਼ਕ ਡਾ. ਮਦਨ ਲਾਲ ਹਸੀਜਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਅੰਤਰਰਾਸ਼ਟਰੀ ਬਹਾਵਲਪੁਰ ਵਿਰਾਸਤ ਮੰਚ (ਏ.ਬੀ.ਵੀ.ਐਮ .) ਦੀ ਵਿਸ਼ੇਸ਼ ਬੈਠਕ ਦੌਰਾਨ ਕੀਤੀ। ਇਹ ਮੀਟਿੰਗ ਜ਼ਿਲ੍ਹਾ ਯੋਜਨਾ ਕਮੇਟੀ ਦੇ ਦਫ਼ਤਰ ਵਿਖੇ ਹੋਈ। ਉਨ੍ਹਾਂ ਆਖਿਆ ਕਿ ਪਰਿਵਾਰਕ ਮਾਹੌਲ ਵਿਚ ਬੋਲੀ ਜਾਣ ਵਾਲੀ ਭਾਸ਼ਾ ਹੀ ਬੱਚਿਆਂ ਦੇ ਮਨਾਂ ਵਿਚ ਸਦੀਵੀ ਛਾਪ ਛੱਡਦੀ ਹੈ, ਇਸ ਲਈ ਹਰ ਸੁੱਖ-ਦੁੱਖ ਅਤੇ ਸਮਾਜਿਕ ਮਿਲਣੀ ਵੇਲੇ ਆਪਣੀ ਮਾਤ-ਭਾਸ਼ਾ ਬੋਲਣ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾਵੇ। ਇਸ ਮੌਕੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬਹਾਵਲਪੁਰੀ ਭਾਸ਼ਾ ਦੇ ਅਕਾਦਮਿਕ ਵਿਕਾਸ, ਉੱਚ-ਪੱਧਰੀ ਖੋਜ ਅਤੇ ਲਿਖਾਈ-ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ‘ਬਹਾਵਲਪੁਰੀ ਚੇਅਰ’ ਸਥਾਪਿਤ ਕਰਵਾਉਣ ਵਾਸਤੇ ਵਿਸ਼ੇਸ਼ ਪ੍ਰਸ਼ਾਸਨਿਕ ਤੇ ਸਰਕਾਰੀ ਯਤਨ ਤੁਰੰਤ ਸ਼ੁਰੂ ਕਰਨ ਦਾ ਵੱਡਾ ਐਲਾਨ ਕੀਤਾ। ਡਾ. ਹਸੀਜਾ ਨੇ ਮੰਚ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਮੁੱਚੀ ਬਰਾਦਰੀ ਨੂੰ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸੰਭਾਲ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਕਾਰਜ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਮੰਚ ਵੱਲੋਂ ਆਗਾਮੀ ਚੋਣਾਂ ਤੋਂ ਬਾਅਦ ਬਹਾਵਲਪੁਰ ਵਿਰਾਸਤੀ ਮੇਲਾ ਕਰਵਾਉਣ, ਸਕੂਲੀ ਬੱਚਿਆਂ ਅੰਦਰ ਮਾਂ-ਬੋਲੀ ਪ੍ਰਤੀ ਪਿਆਰ ਜਗਾਉਣ ਲਈ ਭਾਸ਼ਣ, ਕਵਿਤਾ, ਕੁਇਜ਼, ਲੇਖ, ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਉਲੀਕਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਮੌਕੇ ਬਹਾਵਲਪੁਰ ਪੰਚਾਇਤ ਮੁਖੀ ਈਸ਼ਵਰਦਾਸ, ਜਗਦੀਸ਼ ਆਹੂਜਾ, ਸੀ.ਏ. ਕ੍ਰਿਸ਼ਨ ਸਿੰਧੀ, ਸੋਨੂ ਵਧਵਾ, ਪ੍ਰੋ. ਅਸ਼ਵਨੀ ਮਦਾਨ, ਜਗਦੀਸ਼ ਮਹਿਤਾ, ਓਮ ਪ੍ਰਕਾਸ਼ ਸਤੀਜਾ, ਨਾਰਾਇਣ ਦਾਸ ਸਤੀਜਾ, ਓਮ ਪ੍ਰਕਾਸ਼ ਚੁੱਘ, ਅਨੀਸ਼ ਤਨੇਜਾ, ਰਾਹੁਲ ਸੇਠੀ ਅਤੇ ਗੌਰਵ ਛਾਬੜਾ ਆਦਿ ਨੇ ਸੁਝਾਅ ਦਿੱਤੇ। ਸਮਾਗਮ ਦੇ ਅੰਤ ਵਿਚ ਐਸ.ਕੇ. ਤਨੇਜਾ ਨੇ ਆਈਆਂ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ‘ ਜਵਾਨੀ ਸੰਭਾਲ ਸਾਈਕਲ ਯਾਤਰਾ’ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਪਹੁੰਚਾਇਆ ਜਾ ਰਿਹੈ ਸੰਦੇਸ਼-ਨਰਿੰਦਰ ਲਾਲ... ਅਗਲੀ ਖ਼ਬਰ ਪਟਿਆਲਾ ਦੇ ਇਸ਼ਮੀਤ ਸਿੰਘ ਨੇ ਐਨ.ਡੀ.ਏ. ਦੀ ਪ੍ਰੀਖਿਆ ’ਚੋਂ 33ਵਾਂ ਰੈਂਕ ਕੀਤਾ ਹਾਸਿਲ
Ad Position 24