14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਲੋਂ ਸਹੀ ਜੀਵਨ ਸ਼ੈਲੀ ਬਾਰੇ ਸਿਖਲਾਈ ਕੋਰਸ

ਭਾਦਸੋਂ,14 ਨਵੰਬਰ ( ਦੰਦਰਾਲਾ)-ਪੀ. ਏ.

Ad Position 21
No active advertisement
ਅਜੀਤ ਡੈਸਕ 15-11-2026
ਭਾਦਸੋਂ,14 ਨਵੰਬਰ ( ਦੰਦਰਾਲਾ)-ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਲੋਂ ਬੀਤੇ ਕੱਲ੍ਹ ਪਿੰਡ ਦਿੱਤੁਪੂਰ ਵਿਖੇ ਬੁਢਾਪੇ ਵਿੱਚ ਤੰਦਰੁਸਤੀ ਲਈ ਸਹੀ ਜੀਵਨ ਸ਼ੈਲੀ ਬਾਰੇ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ 21 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਵਧਦੀ ਉਮਰ ਵਿੱਚ ਸਹੀ ਜੀਵਨ ਸ਼ੈਲੀ ਦੀ ਮੱਹਤਤਾ ਬਾਰੇ ਦੱਸਦਿਆਂ ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਦੱਸਿਆ ਕਿ ਉਮਰ ਦੇ ਵਿੱਚ ਵਾਧੇ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਸਿਰਫ ਸਰੀਰ ਨਾਲ ਹੀ ਸੰਬੰਧਿਤ ਨਹੀਂ ਹੈ, ਬਲਕਿ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਵੀ ਉਨ੍ਹੀ ਹੀ ਮਹੱਤਵਪੁਰਨ ਹੈ। ਵੱਡੀ ਉਮਰ ਦੇ ਲੋਕਾਂ ਨੂੰ ਪਰਿਵਾਰ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਰੁਚੀ ਅਨੁਸਾਰ ਬਾਗਬਾਨੀ ਕਰਨਾ, ਕਸੀਦਾਕਾਰੀ, ਨਵੀਆਂ ਤਕਨੀਕਾਂ ਸਿੱਖਣਾ, ਪੋਤੇ-ਪੋਤੀਆਂ ਨਾਲ ਸਮਾਂ ਬਿਤਾਉਣਾ ਅਤੇ ਆਪਣੇ ਪਸੰਦ ਦੇ ਸ਼ੌਕ ਅਪਣਾਉਣਾ, ਮਨ ਨੂੰ ਸਰਗਰਮ ਅਤੇ ਖੁਸ਼ ਰੱਖਦਾ ਹੈ। ਇਸ ਮੌਕੇ ਪੋ੍ਫੈਸਰ ਡਾ. ਗੁਰਉਪਦੇਸ ਕੌਰ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਰਵਾਇਤੀ ਪੰਜਾਬੀ ਪਕਵਾਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਮਦਨ ਵਧਾਉਣ ਲਈ ਕਿ੍ਸੀ ਵਿਗਿਆਨ ਕੇਂਦਰ ਪਟਿਆਲਾ ਵਲੋਂ ਚਲਾਏ ਜਾਂਦੇ ਸਿਖਲਾਈ ਕੇਰਸਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸਿਖਲਾਈ ਉਪਰੰਤ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੀ ਸਿਖਿਆਰਥਣ ਸ੍ਰੀਮਤੀ ਮਨਜੀਤ ਕੌਰ ਦੁਆਰਾ ਚਲਾਏ ਜਾਂਦੇ ਰਾਣੀ ਬੂਟੀਕ, ਦਿੱਤੂਪੁਰ ਦਾ ਦੌਰਾ ਵੀ ਕੀਤਾ ਗਿਆ ।ਇਸ ਤੋਂ ਇਲਾਵਾ ਨਰਿੰਦਰ ਸਿੰਘ ਟਿਵਾਣਾ ਕੁਦਰਤੀ ਖੇਤੀ ਮਾਹਿਰ ਨੇ ਕੇ.ਵੀ.ਕੇ.ਦੀ ਇਸ ਸਕੀਮ ਦਾ ਸ਼ਲਾਘਾ ਕੀਤੀ। ਉਨ੍ਹਾਂ ਸਿਲਾਈ-ਕਢਾਈ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ 8ਵਾਂ ਨਾਭਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ, ਬਲਤੇਜ ਪੰਨੂੰ ਨੇ ਕੀਤਾ... ਅਗਲੀ ਖ਼ਬਰ ਕੈਂਸਰ ਦੀਆਂ 1,364 ਦਵਾਈਆਂ ਦੀਆਂ ਕੀਮਤਾਂ ’ਚ ਵੱਡੀ ਕਟੌਤੀ ਮਰੀਜ਼ਾਂ ਨੂੰ ਸਾਲਾਨਾ 3,540 ਕਰੋੜ ਰੁਪਏ ਦੀ ਮਿਲੇਗੀ ਰਾਹਤ...
Ad Position 24