ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ 8ਵਾਂ ਨਾਭਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ, ਬਲਤੇਜ ਪੰਨੂੰ ਨੇ ਕੀਤਾ ਉਦਘਾਟਨ
ਨਾਭਾ, 14 ਨਵੰਬਰ (ਵਰਿੰਦਰ ਵਰਮਾ)-ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਵਲੋਂ ਐਨ. ਆਰ.
ਨਾਭਾ, 14 ਨਵੰਬਰ (ਵਰਿੰਦਰ ਵਰਮਾ)-ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਵਲੋਂ ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਅੱਜ ਰਿਪਦੁਮਨ ਕਾਲਜ ਸਟੇਡੀਅਮ ਨਾਭਾ ਵਿਖੇ ਕਰਵਾਇਆ ਜਾਣ ਵਾਲਾ 8ਵਾਂ ਨਾਭਾ ਕਬੱਡੀ ਕੱਪ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਕਬੱਡੀ ਕੱਪ ਦਾ ਉਦਘਾਟਨ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਅਤੇ ਜਨਰਲ ਸਕੱਤਰ ਸ੍ਰੀ ਬਲਤੇਜ ਪੰਨੂੰ, ਸੰਤ ਬਾਬਾ ਦਾਰਾ ਸਿੰਘ ਮੂਲਾਬੱਧਾ ਅਤੇ ਚਰਨ ਸਿੰਘ ਐਮ.ਡੀ ਮਲਕੀਤ ਐਗਰੋਟੈਕ ਇੰਡਸਟਰੀ ਨੇ ਸਾਂਝੇ ਤੌਰ ’ਤੇ ਕੀਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀ ਬਲਤੇਜ ਪੰਨੂੰ ਨੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਗਏ ਅਤੇ ਪਿੰਡ ਤੇ ਸ਼ਹਿਰਾਂ ਵਿਚ 3100 ਨਵੇਂ ਖੇਡ ਗਰਾਊਂਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਨਾਲ ਨਹੀਂ ਜੁੜ ਸਕੀ, ਪਰ ਆਪ ਸਰਕਾਰ ਨੇ ਲੱਖਾਂ ਹੀ ਨਵੇਂ ਖਿਡਾਰੀਆਂ ਪੈਦਾ ਕਰ ਦਿੱਤੇ ਹਨ। ਉਨ੍ਹਾਂ ਨੇ ਪਿਛਲੇ ਸਾਲਾਂ ਤੋਂ ਲਗਾਤਾਰ ਕਬੱਡੀ ਕੱਪ ਕਰਵਾਉਣ ਲਈ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਅਸਮਾਨ ਵਿੱਚ ਰੰਗ ਬਰੰਗੇ ਗੁਆਰੇ ਅਤੇ ਖੁਸੀ ਦੇ ਪ੍ਰਤੀਕ ਵਜੋਂ ਕਬੂਤਰ ਉਡਾਏ ਗਏ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਨਵੰਬਰ ਦਿਨ ਐਤਵਾਰ ਨੂੰ ਅਖੀਰਲੇ ਕਬੱਡੀ ਆਲ ਓਪਨ ਦੀਆਂ 8 ਸੱਦੇ ਵਾਲੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਕਰਵਾਏ ਜਾਣਗੇ ਅਤੇ 75 ਕਿਲੋ ਦੇ ਮੈਚ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਗੀਤਾ ਜੈਲਦਾਰ, ਲਾਡੀ ਛਾਜਲਾ, ਗਾਇਕਾਂ ਸੁਖਰੀਤ ਬੁੱਟਰ ਆਪੋਂ ਆਪਣੇ ਗੀਤਾਂ ਜ਼ਰੀਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਸ ਪੰਨੂੰ ਕਨੇਡਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁੱਖ ਘੁੰਮਣ ਚਾਸਵਾਲ, ਇੰਪਰੂਵਮੈਂਟ ਟਰੱਸਟ ਦੇ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਯੂਥ ਆਗੂ ਲਾਲੀ ਫਤਿਹਪੁਰ, ਦਵਿੰਦਰ ਸਿੰਘ ਥੂਹੀ, ਮਾ. ਸੁਖਦੇਵ ਸਿੰਘ ਬਿਰਧਨੋ, ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਣਜੀਤਗੜ੍ਹ, ਸਤਵੰਤ ਸਿੰਘ ਸੋਹੀ ਸਰਪੰਚ ਰਣਜੀਤਗੜ੍ਹ, ਗੁਰਪ੍ਰੀਤ ਸਿੰਘ ਸੋਹੀ ਨੰਬਰਦਾਰ, ਲਾਡੀ ਖਹਿਰਾ, ਕੁਲਵੰਤ ਸਿੰਘ ਅਟਵਾਲ ਸਰਪੰਚ, ਚੇਅਰਮੈਨ ਇਕਬਾਲ ਮੁਹੰਮਦ ਕਾਲਾ, ਚੇਅਰਮੈਨ ਧੀਰਜ ਠਾਕੁਰ, ਚੇਅਰਮੈਨ ਹੈਪੀ ਅਰੋੜਾ, ਪਰਮਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਢੀਂਡਸਾ, ਦਵਿੰਦਰ ਸਿੰਘ ਬਿਸਨਗੜ, ਹਨੀ ਪਹਾੜਪੁਰ, ਕੁਲਦੀਪ ਸਿੰਘ ਰਹਿਲ, ਜਸਕਰਨਵੀਰ ਸਿੰਘ ਤੇਜੇ, ਬੇਅੰਤ ਸਿੰਘ ਘੰੜੂਆ, ਚੇਅਰਮੈਨ ਗੋਬਿੰਦ ਸਿੰਘ ਜੰਡੂ, ਹਰਪ੍ਰੀਤ ਸਿੰਘ ਭੁੱਲਰ, ਕਰਨਦੀਪ ਕੈਰੋਂ, ਗੁਰਜੀਤ ਸਿੰਘ ਕੋਟ ਕਲਾਂ, ਹਰਜਿੰਦਰ ਸਿੰਘ ਖਾਲਸਾ, ਕਰਨੈਲ ਸਿੰਘ ਵਿੱਕੀ, ਕੁਲਦੀਪ ਸਿੰਘ ਨਿਰਮਾਣ, ਹਰਿੰਦਰ ਸਿੰਘ ਸਰਪੰਚ ਭੜੀ ਪਨੈਚਾਂ, ਜਤਿੰਦਰ ਸਿੰਘ ਕਕਰਾਲਾ, ਸਰਪੰਚ ਮੇਵਾ ਸਿੰਘ ਰਾਜਗੜ੍ਹ, ਗੁਰਵਿੰਦਰ ਸਿੰਘ, ਸਰਪੰਚ ਰਜਿੰਦਰ ਸਿੰਘ ਉੱਧਾ, ਸਰਪੰਚ ਰਜਿੰਦਰ ਸਿੰਘ ਗੁਰਦਿਤਪੁਰਾ, ਲਖਵਿੰਦਰ ਲੱਕੀ ਬੌੜਾ ਕਲਾਂ, ਜਗਤਾਰ ਸਿੰਘ ਸਰਪੰਚ ਪਾਲੀਆਂ ਕਲਾਂ, ਨਰਿੰਦਰ ਸਿੰਘ ਸਰਪੰਚ ਬਿਰੜਵਾਲ, ਮਾ.ਸਤਪਾਲ ਸਿੰਘ ਚੌਹਾਨ, ਲਵਪ੍ਰੀਤ ਸਿੰਘ ਕੁਲਾਰਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ, ਖਿਡਾਰੀ, ਪੰਚ-ਸਰਪੰਚ ਅਤੇ ਇਲਾਕੇ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਮੌਜੂਦ ਸਨ।