ਦੇਵੀਗੜ੍ਹ ਵਿਖੇ ਭਾਜਪਾ ਦੇ ਰਾਸ਼ਟਰਵਾਦੀ ਕਾਰਜਕਰਤਾਵਾਂ ਦੀ ਹੋਈ ਅਹਿਮ ਬੈਠਕ
ਹਲਕਾ ਸਨੌਰ ਤੋਂ ਟਕਸਾਲੀ ਆਗੂਆਂ ਨੂੰ ਟਿਕਟ ਦੇਣ ਦੀ ਉੱਠੀ ਮੰਗ
ਦੇਵੀਗੜ੍ਹ, 15 ਨਵੰਬਰ (ਰਾਜਿੰਦਰ ਸਿੰਘ ਮੌਜੀ)-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਕਸਬਾ ਦੇਵੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰਵਾਦੀ ਕਾਰਜਕਰਤਾਵਾਂ ਦੀ ਇਕ ਅਹਿਮ ਬੈਠਕ ਹੋਈ। ਬੈਠਕ ਵਿਚ ਸ਼ਾਮਲ ਆਗੂਆਂ ਅਤੇ ਵਰਕਰਾਂ ਅਨੁਸਾਰ, ਇਸ ਇਕੱਠ ਵਿਚ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਤੋਂ ਬੂਥ ਕਮੇਟੀਆਂ ਦੇ ਮੈਂਬਰਾਂ, ਸ਼ਕਤੀ ਕੇਂਦਰ ਇੰਚਾਰਜਾਂ ਅਤੇ ਮੰਡਲ ਪ੍ਰਧਾਨਾਂ ਨੇ ਆਪਣੀਆਂ ਟੀਮਾਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਦੇਵੀਗੜ੍ਹ, 15 ਨਵੰਬਰ (ਰਾਜਿੰਦਰ ਸਿੰਘ ਮੌਜੀ)-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਕਸਬਾ ਦੇਵੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰਵਾਦੀ ਕਾਰਜਕਰਤਾਵਾਂ ਦੀ ਇਕ ਅਹਿਮ ਬੈਠਕ ਹੋਈ। ਬੈਠਕ ਵਿਚ ਸ਼ਾਮਲ ਆਗੂਆਂ ਅਤੇ ਵਰਕਰਾਂ ਅਨੁਸਾਰ, ਇਸ ਇਕੱਠ ਵਿਚ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਤੋਂ ਬੂਥ ਕਮੇਟੀਆਂ ਦੇ ਮੈਂਬਰਾਂ, ਸ਼ਕਤੀ ਕੇਂਦਰ ਇੰਚਾਰਜਾਂ ਅਤੇ ਮੰਡਲ ਪ੍ਰਧਾਨਾਂ ਨੇ ਆਪਣੀਆਂ ਟੀਮਾਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਪਾਰਟੀ ਦੀ ਹਾਈਕਮਾਂਡ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਹਲਕਾ ਸਨੌਰ ਦੇ ਸਥਾਨਕ ਅਤੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਕਾਰਜਕਰਤਾਵਾਂ ਨੇ ਮੰਗ ਕੀਤੀ ਕਿ ਕਿਸੇ ਬਾਹਰੀ ਉਮੀਦਵਾਰ ਦੀ ਬਜਾਏ ਪਾਰਟੀ ਦੇ ਟਕਸਾਲੀ ਅਤੇ ਰਾਸ਼ਟਰਵਾਦੀ ਕਾਰਜਕਰਤਾਵਾਂ ਵਿਚੋਂ ਹੀ ਕਿਸੇ ਇਕ ਨੂੰ ਹਲਕਾ ਸਨੌਰ ਤੋਂ ਪਾਰਟੀ ਦੀ ਟਿਕਟ ਦਿੱਤੀ ਜਾਵੇ, ਤਾਂ ਜੋ ਜ਼ਮੀਨੀ ਪੱਧਰ ‘ਤੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਬੈਠਕ ਵਿਚ ਮੌਜੂਦ ਆਗੂਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਹਲਕੇ ਦੇ ਵੱਖ-ਵੱਖ ਵਰਗਾਂ ਦੀ ਨੁਮਾਇੰਦਗੀ ਨੂੰ ਧਿਆਨ ਵਿਚ ਰੱਖਦਿਆਂ ਪੰਜ ਸੰਭਾਵੀ ਉਮੀਦਵਾਰਾਂ ਦੇ ਨਾਵਾਂ ‘ਤੇ ਸਹਿਮਤੀ ਪ੍ਰਗਟਾਈ ਗਈ। ਜਿਨ੍ਹਾਂ ਵਿਚ ਧਰਮਪਾਲ ਸ਼ਰਮਾ ਦੇਵੀਗੜ੍ਹ, ਨਿਸ਼ਾ ਰਿਸ਼ੀ ਸਨੌਰ, ਜਤਿੰਦਰ ਕੋਹਲੀ ਦੇਵੀਗੜ੍ਹ, ਹਰਦੀਪ ਸਿੰਘ ਕੰਬੋਜ ਸਨੌਰ ਅਤੇ ਗੁਰਮੀਤ ਸਿੰਘ ਹਡਾਣਾ ਦੇ ਨਾਂ ਸ਼ਾਮਲ ਹਨ। ਮੀਟਿੰਗ ਵਿਚ ਸ਼ਾਮਲ ਵਰਕਰਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਇਨ੍ਹਾਂ ਟਕਸਾਲੀ ਆਗੂਆਂ ’ਚੋਂ ਕਿਸੇ ਨੂੰ ਵੀ ਚੋਣ ਮੈਦਾਨ ਵਿਚ ਉਤਾਰਦੀ ਹੈ, ਤਾਂ ਸਮੁੱਚਾ ਕਾਡਰ ਇਕਜੁੱਟ ਹੋ ਕੇ ਪਾਰਟੀ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਅਹੁਦੇਦਾਰਾਂ ਨੇ ਸੰਗਠਨ ਨੂੰ ਬੂਥ ਪੱਧਰ ‘ਤੇ ਹੋਰ ਸਰਗਰਮ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਅਨਮੋਲ ਰਾਜ ਬੈਂਸ, ਨਿਰਮਲ ਸਿੰਘ, ਅਸ਼ੋਕ ਕੁਮਾਰ ਅਤੇ ਜੱਸੀ ਗੁੱਜਰ ਸਾਰੇ ਮੰਡਲ ਪ੍ਰਧਾਨ, ਸੰਜੀਵ ਮਹਿਤਾ, ਗੁਰੀ ਰਾਜਪੂਤ ਆਈ.ਟੀ. ਕਨਵੀਨਰ, ਰਿਸ਼ੀਪੁਰੀ ਜਨਰਲ ਸਕੱਤਰ, ਜਸਦੇਵ ਸ਼ਰਮਾ, ਬਲਵਿੰਦਰ ਸਿੰਘ, ਲਾਡੀ, ਧਰਮਪਾਲ ਗੁੱਜਰ, ਜਗਦੇਵ ਸਿੰਘ, ਹੰਸਰਾਜ, ਹੁਸਨਾ ਰਾਣੀ ਮਹਿਲਾ ਮੋਰਚਾ, ਜਰਨੈਲ ਸਿੰਘ, ਵਕੀਲ ਪਰਜਾਪਤੀ, ਸਤੀਸ਼ ਕੁਮਾਰ, ਰਮੇਸ਼ਵਰ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ, ਰੋਹਿਤ ਪੰਜੋਲਾ, ਰਕੇਸ਼ ਕੁਮਾਰ, ਗੁਰਮੇਲ ਸਿੰਘ, ਦੀਪਕ ਧਿਮਾਨ, ਮੰਗਾ, ਸੁਖਦੇਵ ਰਾਜ ਅਤੇ ਜਗੀਸਰ ਸਿੰਘ ਹਾਜ਼ਰ ਸਨ।