ਕਬਾੜ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ
ਪੇਂਟ ਤੇ ਇਕ ਹੋਰ ਦੁਕਾਨਦਾਰ ਵੀ ਮੰਦਭਗੀ ਘਟਨਾ ਤੋਂ ਹੋਇਆ ਪ੍ਰਭਾਵਿਤ
ਭੁੱਨਰਹੇੜੀ, 16 ਨਵੰਬਰ (ਧਨਵੰਤ ਸਿੰਘ)-ਕਸਬਾ ਭੁੱਨਰਹੇੜੀ ਵਿਖੇ ਅੱਜ ਮਨਮੋਹਨ ਸਿੰਘ ਮੋਣੀ ਕਬਾੜੀਏ ਦੀ ਦੁਕਾਨ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨੇ ਨਾਲ ਲੱਗਦੀਆਂ ਦੋ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈਂਦਿਆਂ ਨੁਕਸਾਨ ਪਹੁੰਚਾਇਆ।
ਭ
ਭੁੱਨਰਹੇੜੀ ਬਾਜ਼ਾਰ ਅੰਦਰ ਦੁਕਾਨਾਂ ਨੂੰ ਲੱਗੀ ਅੱਗ ਦਾ ਦ੍ਰਿਸ਼। ਤਸਵੀਰ : ਧਨਵੰਤ ਸਿੰਘ
17-11-2026
ਭੁੱਨਰਹੇੜੀ, 16 ਨਵੰਬਰ (ਧਨਵੰਤ ਸਿੰਘ)-ਕਸਬਾ ਭੁੱਨਰਹੇੜੀ ਵਿਖੇ ਅੱਜ ਮਨਮੋਹਨ ਸਿੰਘ ਮੋਣੀ ਕਬਾੜੀਏ ਦੀ ਦੁਕਾਨ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨੇ ਨਾਲ ਲੱਗਦੀਆਂ ਦੋ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈਂਦਿਆਂ ਨੁਕਸਾਨ ਪਹੁੰਚਾਇਆ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਛੇ-ਸੱਤ ਦਹਾਕਿਆਂ ਤੋਂ ਕਬਾੜ ਦਾ ਕਾਰੋਬਾਰ ਕਰ ਰਹੇ ਮਨਮੋਹਨ ਸਿੰਘ ਮੋਣੀ ਦੀ ਦੁਕਾਨ ਵਿਚ ਅਚਾਨਕ ਸਵੇਰੇ ਸਵੇਰੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੁਕਾਨ ਅੰਦਰ ਪਿਆ ਕਬਾੜ ਤੇ ਹੋਰ ਸਾਮਾਨ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਅੱਗ ਨੇੜਲੀਆਂ ਦੁਕਾਨਾਂ ਤੱਕ ਵੀ ਫੈਲ ਗਈ, ਜਿਸ ਕਾਰਨ ਸੁਰਜੀਤ ਸਹੋਤਾ ਦੀ ਪੇਂਟ ਅਤੇ ਸਪੇਅਰ ਪਾਰਟਸ ਦੀ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਅੱਗ ਬੁਝਾਉਣ ਲਈ ਲਗਾਤਾਰ ਯਤਨ ਕੀਤੇ ਗਏ ਪਰ ਕਬਾੜ ਦੀ ਦੁਕਾਨ ਵਿਚ ਪਿਆ ਵੱਡੀ ਮਾਤਰਾ ਵਿਚ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਨਾਲ ਲੱਗਦੀਆਂ ਦੋ ਹੋਰ ਦੁਕਾਨਾਂ ਦਾ ਵੀ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਕੀ ਭੁੱਨਰਹੇੜੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।