16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕਰਨ ਸਿੰਘ ਡੀਟੀਓ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਕੀਤਾ ਸੰਬੋਧਨ

ਪਾਤੜਾਂ, 16 ਨਵੰਬਰ (ਗੁਰਇਬਾਲ ਸਿੰਘ ਖਾਲਸਾ)-ਹਲਕਾ ਸ਼ੁਤਰਾਣਾ ’ਚ ਕੁੱਝ ਅਜਿਹੇ ਆਗੂ ਹਨ ਜਿਨ੍ਹਾਂ ਵਲੋਂ ਆਪਣੀ ਕਥਿਤ ਲੁੱਟ ਖਸੁਟ ਜਾਰੀ ਰੱਖਣ ਲਈ ਉਨ੍ਹਾਂ ਦਾ ਇਕੋ-ਇਕ ਮਕਸਦ ਹੈ ਕਿ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਕਿਸੇ ਤਰ੍ਹਾਂ ਵਿਧਾਇਕ ਬਣਨ ਤੋਂ ਰੋਕਿਆ ਜਾਵੇ ਪਰ ਹਲਕੇ ਦੇ ਲੋਕ ਇਨ੍ਹਾਂ ਨੂੰ ਨਕਾਰਦੇ ਹੋਏ ਬੀਬੀ ਲੂੰਬਾ ਨੂੰ ਵਿਧਾਇਕ ਬਣਾਏ ਜਾਣ ਦਾ ਮਨ ਬਣਾ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਪਤੀ ਕਰਨ ਸਿੰਘ ਡੀਟੀ.

Ad Position 21
No active advertisement
ਅਜੀਤ ਡੈਸਕ 17-11-2026
ਪਾਤੜਾਂ, 16 ਨਵੰਬਰ (ਗੁਰਇਬਾਲ ਸਿੰਘ ਖਾਲਸਾ)-ਹਲਕਾ ਸ਼ੁਤਰਾਣਾ ’ਚ ਕੁੱਝ ਅਜਿਹੇ ਆਗੂ ਹਨ ਜਿਨ੍ਹਾਂ ਵਲੋਂ ਆਪਣੀ ਕਥਿਤ ਲੁੱਟ ਖਸੁਟ ਜਾਰੀ ਰੱਖਣ ਲਈ ਉਨ੍ਹਾਂ ਦਾ ਇਕੋ-ਇਕ ਮਕਸਦ ਹੈ ਕਿ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਕਿਸੇ ਤਰ੍ਹਾਂ ਵਿਧਾਇਕ ਬਣਨ ਤੋਂ ਰੋਕਿਆ ਜਾਵੇ ਪਰ ਹਲਕੇ ਦੇ ਲੋਕ ਇਨ੍ਹਾਂ ਨੂੰ ਨਕਾਰਦੇ ਹੋਏ ਬੀਬੀ ਲੂੰਬਾ ਨੂੰ ਵਿਧਾਇਕ ਬਣਾਏ ਜਾਣ ਦਾ ਮਨ ਬਣਾ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਪਤੀ ਕਰਨ ਸਿੰਘ ਡੀਟੀ.ਓ. ਨੇ ਪਿੰਡ ਖਾਸਪੁਰ ਅਤੇ ਹਲਕਾ ਸ਼ੁਤਰਾਣਾ ਦੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾਂ ’ਚ ਜਦੋਂ ਬੀਬੀ ਵਨਿੰਦਰ ਕੌਰ ਲੂੰਬਾ ਨੇ ਵਿਧਾਇਕ ਵਜੋਂ ਆਪਣੀ ਜ਼ੁੰਮੇਵਾਰੀ ਸਾਂਭੀ ਤਾਂ ਇਨ੍ਹਾਂ ਨੇ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਹਰ ਵਰਗ ਦੇ ਲੋਕਾਂ ਦੇ ਕੰਮ ਕੀਤੇ ਅਤੇ ਹਲਕੇ ਵਿਚ ਲੋਕਾਂ ਦੀ ਹੁੰਦੀ ਲੁੱਟ ਖਸੁਟ ਨੂੰ ਬੰਦ ਕੀਤਾ। ਜਿਸ ਨੂੰ ਲੈ ਕੇ ਆਮ ਲੋਕ ਬਹੁਤ ਖੁਸ਼ ਸਨ ਪਰ ਇਸ ਹਲਕੇ ਦੇ ਉਨ੍ਹਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਿਆ ਜਿਨ੍ਹਾਂ ਦੀ ਲੁੱਟ ਖਸੁੱਟ ਬੰਦ ਹੋਈ ਸੀ। ਇਸ ਮੌਕੇ ਅੰਗਰੇਜ਼ ਸਿੰਘ ਪੰਨੂ ਦੀ ਅਗਵਾਈ ’ਚ ਪਿੰਡ ਖਾਸਪੁਰ ਦੇ ਲੋਕਾਂ ਨੇ ਯਕੀਨ ਦਿਵਾਇਆ ਕਿ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਵੱਧ ਤੋਂ ਵੋਟਾਂ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਇੱਥੇ ਸੀਨੀਅਰ ਆਗੂ ਵਰੁਣ ਕਾਂਸਲ, ਜੋਗਿੰਦਰ ਸਿੰਘ ਪੰਨੂ, ਰਣਜੀਤ ਸਿੰਘ ਬਾਬਾ, ਬਲਜੀਤ ਸਿੰਘ ਸਾਬਕਾ ਸਰਪੰਚ, ਰੁਲਦੂ ਸਿੰਘ ਸਾਬਕਾ ਸਰਪੰਚ, ਸੱਤਪਾਲ ਸ਼ਰਮਾ, ਕੁਦਲੀਪ ਸਿੰਘ ਖਾਸਪੁਰ, ਜਰਨੈਲ ਸਿੰਘ ਸਰਾਂ, ਹਰਪਾਲ ਸਿੰਘ ਸਰਾਂ, ਨਸ਼ੀਮ ਸ਼ਾਹ, ਸੁਖਵਿੰਦਰ ਸਿੰਘ ਪੰਨੂ, ਕਾਕਾ ਸਿੰਘ ਮੈਬਰ ਪੰਚਾਇਤ, ਜਸਪ੍ਰੀਤ ਕੌਰ ਮੈਂਬਰ ਪੰਚਾਇਤ ਅਤੇ ਸਾਰੀਆਂ ਸਖੀਆਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਐਲੂਮਨੀ ਮੀਟ ਕਰਵਾਈ ਅਗਲੀ ਖ਼ਬਰ ਵਿਆਹੁਤਾ ਖ਼ੁਦਕੁਸ਼ੀ ਦੇ ਮਾਮਲੇ ’ਚ ਸਹੁਰਿਆਂ ਖ਼ਿਲਾਫ਼ ਕੇਸ ਦਰਜ
Ad Position 24