17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ਼੍ਰੋਮਣੀ ਅਕਾਲੀ ਦਲ (ਬ) ਨੇ ਨਗਰ ਨਿਗਮ ਚੋਣਾਂ ਲਈ 28 ਉਮੀਦਵਾਰ ਐਲਾਨੇ

ਪਟਿਆਲਾ, 17 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਟਿਆਲਾ ਨਿਗਮ ਦੀਆਂ ਚੋਣਾਂ ਲਈ 28 ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਖ਼ਜ਼ਾਨਚੀ ਤੇ ਲੋਕ ਸਭਾ ਹਲਕਾ ਇੰਚਾਰਜ ਐਨ.

Ad Position 21
No active advertisement
ਅਜੀਤ ਡੈਸਕ 18-11-2026
ਪਟਿਆਲਾ, 17 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਟਿਆਲਾ ਨਿਗਮ ਦੀਆਂ ਚੋਣਾਂ ਲਈ 28 ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਖ਼ਜ਼ਾਨਚੀ ਤੇ ਲੋਕ ਸਭਾ ਹਲਕਾ ਇੰਚਾਰਜ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਨਗਰ ਨਿਗਮ ਦੀਆਂ ਚੋਣਾਂ ਲਈ ਸਾਫ਼-ਸੁਥਰੇ ਅਕਸ ਵਾਲੇ ਸਮਾਜ ਸੇਵੀ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ ਤੇ ਪਾਰਟੀ ਸਾਰੀਆਂ ਸੀਟਾਂ ’ਤੇ ਹੂੰਝਾਂ ਫੇਰ ਜਿੱਤ ਹਾਸਲ ਕਰੇਗੀ। ਅੱਜ ਇੱਥੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨਾਲ ਮਿਲ ਕੇ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਨ ਵੇਲੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ’ਤੇ 30 ਸੀਟਾਂ ਦੀ ਚੋਣ ਹੋ ਰਹੀ ਹੈ। ਇਸ ਮੌਕੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਇਸ ਵਾਰ ਸਾਰੀਆਂ ਵਾਰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਜਾਂ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਖ਼ਮਿਆਜ਼ਾ ਉਸ ਨੂੰ ਖ਼ੁਦ ਭੁਗਤਣਾ ਪਵੇਗਾ। ਹਲਕਾ ਪਟਿਆਲਾ ਸ਼ਹਿਰੀ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ‘ਆਪ’ ਦੇ ਰਾਜ ਵਿਚ ਪੰਜਾਬ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਢਹਿ-ਢੇਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਹੀ ਆਸ ਹੈ। ਇਸ ਮੌਕੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਾਜਿੰਦਰ ਸਿੰਘ ਵਿਰਕ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਕਬੀਰ ਦਾਸ ਸ਼ੁਤਰਾਣਾ ਅਤੇ ਹਰਦੀਪ ਸਿੰਘ ਭੱਟੀ ਸਮੇਤ ਸਮੁੱਚੀ ਜ਼ਿਲ੍ਹਾ ਅਕਾਲੀ ਲੀਡਰਸ਼ਿਪ ਹਾਜ਼ਰ ਸੀ। ਪਾਰਟੀ ਵਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਸੁਖਵਿੰਦਰ ਕੌਰ ਅਬਲੋਵਾਲ, 4 ਤੋਂ ਹਰਗੁਰਬੀਰ ਸਿੰਘ ਗੋਲਡੀ, 6 ਤੋਂ ਪਰਮਜੀਤ ਸਿੰਘ ਪੰਮਾ, 12 ਤੋਂ ਜਸਵਿੰਦਰ ਸਿੰਘ ਕਾਲੜਾ, 14 ਤੋਂ ਕਮਲਦੀਪ ਕੌਰ, 15 ਤੋਂ ਬਲਦੇਸ਼ ਕੌਰ, 22 ਤੋਂ ਵੰਦਨਾ ਸ਼ਰਮਾ, 26 ਤੋਂ ਸੀਮਾ ਵੈਦ, 28 ਤੋਂ ਅਮਰਜੀਤ ਸਿੰਘ ਬੱਠਲਾਂ, 32 ਤੋਂ ਪੰਡਿਤ ਸੁਨੀਲ ਜੋਸ਼ੀ, 34 ਤੋਂ ਭੁਵੇਸ਼ ਧੀਰ, 36 ਤੋਂ ਹਰਵਿੰਦਰ ਸਿੰਘ ਹੈਰੀ, 3 7 ਤੋਂ ਸੁਖਵਿੰਦਰ ਕੌਰ, 38 ਤੋਂ ਸਤਿਗੁਰਪ੍ਰੀਤ ਸਿੰਘ, 40 ਤੋਂ ਗੁਰਪ੍ਰੀਤ ਸਿੰਘ ਗੋਲੂ, 41 ਤੋਂ ਸੀਤੋ ਦੇਵੀ, 43 ਤੋਂ ਤਰਵਿੰਦਰ ਕੌਰ, 44 ਤੋਂ ਸਹਿਜ ਸਿੰਘ ਮੱਕੜ, 45 ਤੋਂ ਪਾਇਲ ਖੱਤਰੀ, 46 ਤੋਂ ਪਰਮਜੀਤ ਸਿੰਘ, 48 ਤੋਂ ਭਾਵਨਾ, 50 ਤੋਂ ਜਸਵਿੰਦਰ ਕੌਰ, 51 ਤੋਂ ਜਸਪ੍ਰੀਤ ਕੌਰ, 52 ਤੋਂ ਗੁਰਚਰਨ ਸਿੰਘ ਖ਼ਾਲਸਾ, 53 ਤੋਂ ਰਮਨਜੀਤ ਕੌਰ ਮਾਨ, 55 ਤੋਂ ਪਰਮਿੰਦਰ ਕੌਰ, 57 ਤੋਂ ਗੁਰਦੀਪ ਕੌਰ ਅਤੇ 58 ਤੋਂ ਗੌਰਵ ਜਿੰਦਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਇੱਕ ਲੱਖ ਰੈਪਰਾਂ ਤੋਂ ਲੈ ਕੇ ਰਾਜ-ਪੱਧਰੀ ਲਹਿਰ ਤੱਕ: ਪੰਜਾਬ ਦੇ ਨੌਜਵਾਨ “ਪਲਾਸਟਿਕ ਚੈਂਪੀਅਨ” ਅਗਵਾਈ ਕਰਨ ਲੱਗੇ ਅਗਲੀ ਖ਼ਬਰ ਐਕਸਪ੍ਰੈਸਵੇਅ ਤੇ ਦੋ ਕਾਰਾਂ ਦੀ ਹੋਈ ਟੱਕਰ ਨਾਲ 2 ਵਿਅਕਤੀਆਂ ਦੀ ਮੌਤ 2 ਜ਼ਖ਼ਮੀ
Ad Position 24