17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਿੱਧ ਪੀਠ ਪ੍ਰਾਚੀਨ ਮੰਦਰ ਮਾਤਾ ਹਿੰਗਲਾਜ ਵਿਖੇ 38ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ, ਵੱਖ ਵੱਖ ਆਗੂਆਂ ਵਲੋਂ ਜਾਗਰਣ ’ਚ ਸ਼ਿਰਕਤ

ਭਾਦਸੋਂ, 17 ਨਵੰਬਰ (ਪ੍ਰਦੀਪ ਦੰਦਰਾਲਾ)-ਸਮੂਹ ਨਗਰ ਤੇ ਇਲਾਕਾ ਵਾਸੀਆਂ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਸਦਕਾ ਇਸ ਸਾਲ ਵੀ ਸਿੱਧਪੀਠ ਪ੍ਰਾਚੀਨ ਮੰਦਿਰ ਮਾਤਾ ਹਿੰਗਲਾਜ ਵਿਖੇ 38ਵਾਂ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਜਿਸ ਵਿਚ ਇਲਾਕਾ ਤੇ ਨਗਰ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਸਮੇਂ ਪੰਡਤ ਜੈ ਪ੍ਰਕਾਸ਼ ਮੁੱਖ ਪੁਜਾਰੀ ਤੇ ਗੌਤਮ ਪ੍ਰਸ਼ਾਦ ਨੇ ਜੋਤੀ ਪੂਜਨ ਵਿਧੀਪੂਰਵਕ ਕੀਤਾ।

Ad Position 21
No active advertisement
ਅਜੀਤ ਡੈਸਕ 18-11-2026
ਭਾਦਸੋਂ, 17 ਨਵੰਬਰ (ਪ੍ਰਦੀਪ ਦੰਦਰਾਲਾ)-ਸਮੂਹ ਨਗਰ ਤੇ ਇਲਾਕਾ ਵਾਸੀਆਂ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਸਦਕਾ ਇਸ ਸਾਲ ਵੀ ਸਿੱਧਪੀਠ ਪ੍ਰਾਚੀਨ ਮੰਦਿਰ ਮਾਤਾ ਹਿੰਗਲਾਜ ਵਿਖੇ 38ਵਾਂ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਜਿਸ ਵਿਚ ਇਲਾਕਾ ਤੇ ਨਗਰ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਸਮੇਂ ਪੰਡਤ ਜੈ ਪ੍ਰਕਾਸ਼ ਮੁੱਖ ਪੁਜਾਰੀ ਤੇ ਗੌਤਮ ਪ੍ਰਸ਼ਾਦ ਨੇ ਜੋਤੀ ਪੂਜਨ ਵਿਧੀਪੂਰਵਕ ਕੀਤਾ। ਇਸ ਸਮੇਂ ਗਿੱਲ ਸਿਸਟਰਜ ਲੁਧਿਆਣਾ ਐਂਡ ਪਾਰਟੀ ਨੇ ਮਾਤਾ ਜੀ ਦੀ ਮਹਿਮਾ ਗਾ ਕੇ ਮਾਂ ਭਗਤਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਬੀਨੂੰ ਐਂਡ ਕਾਕੂ ਪਾਰਟੀ ਰਾਜਪੁਰਾ ਵਾਲਿਆਂ ਨੇ ਵੱਖ ਵੱਖ ਭੇਂਟਾ ਨਾਲ ਮਾਤਾ ਦੇ ਭਗਤਾਂ ਨੂੰ ਮੰਤਰ ਮੁਗਧ ਕਰ ਝੂਮਣ ਲਾ ਦਿੱਤਾ। ਇਸ ਮੌਕੇ ਡਾ. ਬਲਬੀਰ ਸਿੰਘ ਸਿਹਤ ਮੰਤਰੀ, ਐਡਵੋਕੇਟ ਸਤਬੀਰ ਸਿੰਘ ਖੱਟੜਾ ਭਾਜਪਾ ਆਗੂ ਪਟਿਆਲਾ ਦਿਹਾਤੀ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ, ਮੋਹਿਤ ਮੋਹਿੰਦਰਾ ਹਲਕਾ ਇੰਚਾਰਜ ਕਾਂਗਰਸ ਪਟਿਆਲਾ ਦਿਹਾਤੀ, ਲਖਵੀਰ ਸਿੰਘ ਲੌਟ ਅਕਾਲੀ ਦਲ ਵਾਰਿਸ ਪੰਜਾਬ ਦੇ, ਤੇਜਪਾਲ ਸਿੰਘ ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਜਪਾ, ਗੁਰਦੀਪ ਸਿੰਘ ਦੀਪ ਟਿਵਾਣਾ ਸੀਨੀਅਰ ਆਗੂ, ਸੰਜੀਵ ਸ਼ਰਮਾ ਕਾਲੂ ਪਟਿਆਲਾ ਦਿਹਾਤੀ, ਪਾਲ ਸਿੰਘ ਖਰੌੜ ਆਪਣਾ ਫਰਜ਼ ਸੁਸਾਇਟੀ ਲਚਕਾਣੀ, ਜਰਨੈਲ ਸਿੰਘ ਰਿਟਾ. ਆਈ.ਟੀ.ਓ. ਬਹੁਜਨ ਸਮਾਜ ਪਾਰਟੀ ਪਟਿਆਲਾ ਦਿਹਾਤੀ, ਵਿੱਕੀ ਟੌਹੜਾ ਪ੍ਰਸਿੱਧ ਕਲਾਕਾਰ, ਪਵਨ ਘਈ ਪ੍ਰਧਾਨ, ਯੁਵਰਾਜ ਸ਼ਰਮਾ ਜੱਸੋਵਾਲ ਸਾ. ਸਰਪੰਚ, ਹਨੀ ਖਰੌੜ ਸੀਨੀਅਰ ਆਗੂ, ਸਾਹਿਬ ਸਿੰਘ ਕੰਗ, ਬੁੱਧ ਸਿੰਘ ਦਿਆਗੜ੍ਹ, ਸਰਪੰਚ ਪ੍ਰਿਤਪਾਲ ਸਿੰਘ ਲਚਕਾਣੀ, ਪ੍ਰੇਮ ਸਾਗਰ ਬਾਂਸਲ ਅੰਬਾਲਾ, ਅਰਵਿੰਦਰ ਪਾਲ ਸਿੰਘ ਪਟਿਆਲਾ, ਲੋਕ ਪਾਲ ਸੂਦ ਭਾਦਸੋਂ, ਹਰਫੂਲ ਸਿੰਘ ਭੰਗੂ, ਮਲਕੀਤ ਸਿੰਘ ਜੱਸੋਵਾਲ ਸਾ. ਸਰਪੰਚ, ਡਾ. ਨਰਿੰਦਰ ਕੁਮਾਰ ਦਿੱਤੂਪੁਰ ਤੋਂ ਇਲਾਵਾ ਸਮੂਹ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਰੌਲੀ ਪਿੰਡ ਦੇ ਨੌਜਵਾਨਾਂ ਵਲੋਂ ਬੀਬੀ ਲੂੰਬਾ ਅਤੇ ਡੀ.ਟੀ.ਓ ਦੀ ਅਗਵਾਈ ’ਚ ਕੰਮ ਕਰਨ ਦਾ ਐਲਾਨ ਅਗਲੀ ਖ਼ਬਰ 8 ਵੇਂ ਨਾਭਾ ਕਬੱਡੀ ਕੱਪ ਦੀ ਸਮਾਪਤੀ ਮੌਕੇ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਲਾਡੀ ਛਾਜਲਾ ਸਮੇਤ ਹੋਰ ਕਈ ਨਾਮੀ ਗਾਇਕਾਂ ਨ...
Ad Position 24