ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਪੁਸਤਕ ‘ਦ ਨਿਊ ਲਰਨਿੰਗ ਆਰਡਰ ਜਾਰੀੇ
ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਡਾ. ਵਿਨੋਦ ਕੁਮਾਰ ਦੁਆਰਾ ਸੰਪਾਦਿਤ ਅਤੇ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਆਰਾ ਪਰਕਾਸ਼ਿਤ ਪੁਸਤਕ ‘‘ਦ ਨਿਊ ਲਰਨਿੰਗ ਆਰਡਰ : ਪੋਲਿਸੀ, ਸਕਿਲਜ਼ ਐਂਡ ਇਕੁਇਟੀ ਇਨ ਕੰਟੈਪਰੇਰੀ ਇੰਡੀਅਨ ਐਜੂਕੇਸ਼ਨ’ ਰਿਲੀਜ਼ ਕੀਤੀ ਗਈ।
ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਡਾ. ਵਿਨੋਦ ਕੁਮਾਰ ਦੁਆਰਾ ਸੰਪਾਦਿਤ ਅਤੇ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਆਰਾ ਪਰਕਾਸ਼ਿਤ ਪੁਸਤਕ ‘‘ਦ ਨਿਊ ਲਰਨਿੰਗ ਆਰਡਰ : ਪੋਲਿਸੀ, ਸਕਿਲਜ਼ ਐਂਡ ਇਕੁਇਟੀ ਇਨ ਕੰਟੈਪਰੇਰੀ ਇੰਡੀਅਨ ਐਜੂਕੇਸ਼ਨ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੂੰ ਵਾਈਸ-ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਵੱਲੋਂ ਰਸਮੀ ਤੌਰ ‘ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਕੁਲਦੀਪ ਵਾਲੀਆ, ਡਾਇਰੈਕਟਰ, ਸੈਂਟਰ ਫਾਰ ਇੰਟਰਨਲ ਕੁਆਲਿਟੀ ਐਸ਼ੋਰੈਂਸ; ਡਾ. ਬਲਜੀਤ ਸਿੰਘ ਖਹਿਰਾ, ਰਜਿਸਟਰਾਰ; ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ ਅਕਾਦਮਿਕ ਮਾਮਲੇ, ਫ਼ੈਕਲਟੀ ਮੈਂਬਰ ਡਾ. ਸੁਖਪਾਲ ਕੌਰ, ਗੁਰਸੰਦੇਸ਼ ਸਿੰਘ, ਜਸਵੀਰ ਸਿੰਘ ਅਤੇ ਡਾ. ਜਗਜੀਤ ਸਿੰਘ, ਇੰਚਾਰਜ, ਪਬਲੀਕੇਸ਼ਨ ਬਿਊਰੋ ਵੀ ਮੌਜੂਦ ਸਨ।ਇਹ ਪੁਸਤਕ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਸਮਕਾਲੀ ਵਿਕਾਸ ਅਤੇ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਸਿੱਖਿਆ ਨੀਤੀਆਂ, ਹੁਨਰ-ਅਧਾਰਿਤ ਸਿੱਖਿਆ, ਸਮਾਵੇਸ਼ੀ ਸਿੱਖਿਆ, ਸਿੱਖਿਆ ਦੇ ਸਮਾਨ ਮੌਕਿਆਂ ਅਤੇ ਸਾਰਿਆਂ ਲਈ ਗੁਣਵੱਤਾਪੂਰਨ ਸਿੱਖਿਆ ਦੀ ਉਪਲਬਧਤਾ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੁਸਤਕ ਵਿੱਚ ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਉੱਭਰ ਰਹੀਆਂ ਚੁਣੌਤੀਆਂ, ਬਦਲਦੀਆਂ ਸਿੱਖਿਆ ਤਰਜੀਹਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਪ੍ਰਕਾਸ਼ਨ ਸਿੱਖਿਆ ਦੇ ਬਦਲਦੇ ਸਰੂਪ ਬਾਰੇ ਅਕਾਦਮਿਕ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਦਾ ਇੱਕ ਮਹੱਤਵਪੂਰਨ ਯਤਨ ਹੈ। ਇਸ ਮੌਕੇ ਵਾਈਸ-ਚਾਂਸਲਰ ਨੇ ਸੰਪਾਦਕ ਡਾ. ਵਿਨੋਦ ਕੁਮਾਰ ਨੂੰ ਇਸ ਅਕਾਦਮਿਕ ਉਪਲਬਧੀ ਲਈ ਵਧਾਈ ਦਿੱਤੀ ਅਤੇ ਵਿਦਵਤਾਪੂਰਨ ਪ੍ਰਕਾਸ਼ਨਾਂ ਤੇ ਅਕਾਦਮਿਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।