18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਵਾਰਡ ਨੰ. 15 ਤੋਂ ਅਕਾਲੀ ਦਲ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਵਾਂਗੇ-ਰਾਜਿੰਦਰ ਸਿੰਘ ਵਿਰਕ

ਪਟਿਆਲਾ, 18 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 19-11-2026
ਪਟਿਆਲਾ, 18 ਨਵੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਵਿਚ ਜਿਥੇ 29 ਵਾਰਡ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਦੇ ਹਿੱਸੇ ਆਉਂਦੇ ਹਨ ਉੱਥੇ ਹੀ ਇਕ ਵਾਰਡ ਹਲਕਾ ਸਨੌਰ ’ਚ ਪੈਂਦਾ ਹੈ। ਇਸ ਵਾਰਡ ਨੰਬਰ 15 ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਬਲਦੇਸ਼ ਕੌਰ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਨ ਲਈ ਵੱਡੀ ਜੱਦੋ-ਜਹਿਦ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਵਲੋਂ ਕੀਤੀ ਗਈ। ਦੱਸਿਆ ਗਿਆ ਕਿ ਉਮੀਦਵਾਰ ਦੇ ਸਹੁਰਾ ਜਰਨੈਲ ਸਿੰਘ ਰਾਠੌਰ ਦਾ ਇਲਾਕੇ ’ਚ ਕਾਫ਼ੀ ਰਸੂਖ਼ ਹੈ। ਇਹ ਗਲ ਦਲੀਲ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਨ.ਕੇ. ਸ਼ਰਮਾ ਸਾਹਮਣੇ ਸ. ਵਿਰਕ ਤੇ ਇਲਾਕੇ ਦੀ ਸੰਗਤ ਨੇ ਰੱਖੀ। ਸ. ਵਿਰਕ ਨੇ ਇਲਾਕੇ ਦੀ ਸੰਗਤ ਦੇ ਇਕੱਠ ’ਚ ਆਲ੍ਹਾ ਆਗੂਆਂ ਨੂੰ ਯਕੀਨ ਦਿਵਾਇਆ ਕਿ ਉਮੀਦਵਾਰ ਦਾ ਤਨਦੇਹੀ ਨਾਲ ਸਮਰਥਨ ਕਰਨਗੇ ਅਤੇ ਇਹ ਸੀਟ ਜਿਤਾ ਕੇ ਅਕਾਲੀ ਦਲ ਦੀ ਝੋਲੀ ’ਚ ਪਾਉਣਗੇ। ਅੱਜ ਉਨ੍ਹਾਂ ਖ਼ੁਦ ਬਲਦੇਸ਼ ਕੌਰ ਨਾਲ ਸਮਰਥਕਾਂ ਸਮੇਤ ਜਾ ਕੇ ਨਾਮਜ਼ਦਗੀ ਪੱਤਰ ਭਰਵਾਏ, ਇਸ ਮੌਕੇ ਵੀ ਇਲਾਕਾ ਵਾਸੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਹਰਬੰਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਅਗਲੀ ਖ਼ਬਰ ਗੁਰਜੀਤ ਸਿੰਘ ਢਕੜੱਬਾ ਨੂੰ ਜ਼ਿਲ੍ਹਾ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ ਕਾਂਗਰਸ ਪਾਰਟੀ ਮਿਹਨਤੀ ਵਰਕਰਾਂ ਦ...
Ad Position 24