ਪੀ.ਆਰ.ਟੀ.ਸੀ. ਤੇ ਯੋਜਨਾ ਬੋਰਡ ਦੇ ਚੇਅਰਮੈਨ ਨੂੰ ‘ਆਪ’ ਨੇ ਉਤਾਰਿਆ ਚੋਣ ਮੈਦਾਨ ’ਚ
ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਲਈ ਸਾਰੇ ਉਮੀਦਵਾਰਾਂ ਦਾ ਕੀਤਾ ਐਲਾਨ
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ’ਚ ਮੁੜ ਤੋਂ ਚੋਣ 28 ਨਵੰਬਰ ਨੂੰ ਹੋਣਗੀਆਂ ਜਿਸ ਤਹਿਤ ਆਮ ਆਦਮੀ ਪਾਰਟੀ ਨੇ ਆਪਣੇ 30 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ’ਚ 9 ਉਮੀਦਵਾਰਾਂ ਦਾ ਐਲਾਨ ਹੋਇਆ ਸੀ ਅੱਜ ਦੂਜੀ ਸੂਚੀ ’ਚ 21 ਉਮੀਦਵਾਰਾਂ ਦਾ ਐਲਾਨ ਜਨਤਕ ਕੀਤੇ ਗਏ ਹਨ।
ਹ
ਹਰਪਾਲ ਜੁਨੇਜਾ, ਤੇਜਿੰਦਰ ਮਹਿਤਾ
19-11-2026
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ’ਚ ਮੁੜ ਤੋਂ ਚੋਣ 28 ਨਵੰਬਰ ਨੂੰ ਹੋਣਗੀਆਂ ਜਿਸ ਤਹਿਤ ਆਮ ਆਦਮੀ ਪਾਰਟੀ ਨੇ ਆਪਣੇ 30 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ’ਚ 9 ਉਮੀਦਵਾਰਾਂ ਦਾ ਐਲਾਨ ਹੋਇਆ ਸੀ ਅੱਜ ਦੂਜੀ ਸੂਚੀ ’ਚ 21 ਉਮੀਦਵਾਰਾਂ ਦਾ ਐਲਾਨ ਜਨਤਕ ਕੀਤੇ ਗਏ ਹਨ। ਜਿਸ ਤਹਿਤ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ 38 ਨੰਬਰ ਵਾਰਡ ਤੋਂ ਚੋਣ ਲੜਣਗੇ ਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੇਨ ਤੇਜਿੰਦਰ ਮਹਿਤਾ 34 ਨੰਬਰ ਵਾਰਡ ਤੋਂ ਚੋਣ ਲੜਣਗੇ। ਉਕਤ ਦੋਨੋਂ ਕੌਂਸਲਰ 2024 ’ਚ ਹੋਈਆਂ ਚੋਣਾਂ ’ਚ ਜਿੱਤੇ ਸਨ ਐਮ . ਐਲ.ਏ. ਦੀ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਉਕਤ ਦੋਨੋਂ ਚੇਅਰਮੈਨਾਂ ਦੀ ਜਨਤਕ ਸਰਗਰਮੀ ਬਹੁਤ ਘੱਟ ਗਈ ਸੀ ਪਰ ਪਾਰਟੀ ਨੇ ਮੁੜ ਤੋਂ ਉਨਾਂ ਨੂੰ ਕੌਂਸਲਰ ਵਜੋਂ ਲੜਾ ਕੇ ਪਾਰਟੀ ਦੀ ਇਕਜੁਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਤਾਂ ਸਮਾਂ ਹੀ ਦਸੇਗਾ ਕਿ ਇਹ ਇਕਜੁਟਤਾ ਕਿਥੋਂ ਤਕ ਸਫ਼ਲ ਹੁੰਦੀ ਹੈ। ਇੰਝ ਹੀ ਵਾਰਡ ਨੰ. 1 ਤੋਂ ਸੋਨੀਆ ਦਾਸ, ਵਾਰਡ ਨੰ: 32 ਤੋਂ ਰਣਜੀਤ ਸਿੰਘ, ਵਾਰਡ ਨੰ: 33 ਤੋਂ ਗੀਤਾ ਰਾਣੀ, ਵਾਰਡ ਨੰ: 36 ਹਰਪ੍ਰੀਤ ਸਿੰਘ, ਵਾਰਡ ਨੰ: 37 ਰੇਨੂੰ ਬਾਲਾ, ਵਾਰਡ ਨੰ: 40 ਸੰਜੀਵ ਕੱਕੜ ਨੂੰ ਟਿਕਟ ਦਿੱਤੀ ਗਈ ਹੈ ਜਿਨਾਂ ਨੇ ਹੁਣੇ ਹੁਣੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਹਨ ਜੋ ਕਿ ਜ਼ਿਲੇ ਦੇ ਭਾਜਪਾ ਪਾਰਟੀ ਦੇ ਸਾਬਕਾ ਪ੍ਰਧਾਨ ਸੀ। ਵਾਰਡ ਨੰ: 41 ਤੋਂ ਅਮਨਪ੍ਰੀਤ ਕੌਰ, ਵਾਰਡ ਨੰ: 43 ਮੀਨਾਕਸ਼ੀ ਕਸ਼ਯਪ ‘ਆਪ’ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਿਲ ਹੋਏ ਸੀ, ਵਾਰਡ ਨੰ: 44 ਗੁਰਸ਼ਰਨ ਸਿੰਘ, ਵਾਰਡ ਨੰ: 45 ਜੋਤੀ, ਵਾਰਡ ਨੰ: 46 ਤੋਂ ਰਾਜੇਸ਼ ਗੁਪਤਾ, ਵਾਰਡ ਨੰ: 48 ਤੋਂ ਰਾਜੇਸ਼ ਕੁਮਾਰ, ਵਾਰਡ ਨੰ: 50 ਹਰਮਨ ਸੰਧੂ, ਵਾਰਡ ਨੰ: 51 ਤੋਂ ਕਿਰਨ ਆਹੂਜਾ, ਵਾਰਡ ਨੰ: 52 ਤੋਂ ਸਾਗਰ, ਵਾਰਡ ਨੰ: 53 ਰੁਪਿੰਦਰ ਕੌਰ, ਵਾਰਡ ਨੰ: 55 ਤੋਂ ਕੰਵਲਜੀਤ ਕੌਰ, ਵਾਰਡ ਨੰ: 57 ਤੋਂ ਰੁਪਾਲੀ ਅਰੋੜਾ, ਵਾਰਡ ਨੰ: 58 ਤੋਂ ਸੁਖਦੇਵ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਗੁਰਜੀਤ ਸਿੰਘ ਸਾਹਨੀ ਦੀ ਟਿਕਟ ਕੱਟ ਦਿੱਤੀ ਗਈ ਹੈ, ਜਿਹੜੇ ਕਿ ਪਿਛਲੀ ਵਾਰ ਇਸ ਵਾਰਡ ਤੋਂ ਚੋਣ ਜਿੱਤੇ ਸਨ।