ਸੀਨੀਅਰ ਸਿਟੀਜ਼ਨ ਵਲੋਂ ਕਰਵਾਇਆ ਦੋ ਦਿਨਾ ਖੇਡ ਮੇਲਾ
ਨਾਭਾ, 23 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨਾਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਨੀਅਰ ਸਿਟੀਜਨਾਂ ਦਾ ਦੋ ਦਿਨਾਂ ਖੇਡ ਮੇਲਾ ਸਥਾਨਿਕ ਸਿਟੀਜ਼ਨ ਹੋਮ ਵਿਖੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਅਤੇ ਉਨ੍ਹਾਂ ਦੀ ਟੀਮ ਵਲੋਂ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰੈੱਸ ਸੈਕਟਰੀ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਮੇਲੇ ਵਿਚ ਪੁਰਸ਼ ਅਤੇ ਇਸਤਰੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।
ਸ
ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨਾਭਾ ਵਲੋਂ ਕਰਵਾਏ ਗਏ ਦੋ ਦਿਨਾਂ ਖੇਡ ਮੁਕਾਬਲਿਆਂ ਦਾ ਦ੍ਰਿਸ਼। ਤਸਵੀਰ : ਜਗਨਾਰ ਸਿੰਘ ਦੁਲੱਦੀ
24-11-2026
ਨਾਭਾ, 23 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨਾਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਨੀਅਰ ਸਿਟੀਜਨਾਂ ਦਾ ਦੋ ਦਿਨਾਂ ਖੇਡ ਮੇਲਾ ਸਥਾਨਿਕ ਸਿਟੀਜ਼ਨ ਹੋਮ ਵਿਖੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਅਤੇ ਉਨ੍ਹਾਂ ਦੀ ਟੀਮ ਵਲੋਂ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰੈੱਸ ਸੈਕਟਰੀ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਮੇਲੇ ਵਿਚ ਪੁਰਸ਼ ਅਤੇ ਇਸਤਰੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਤੇਜ਼ ਤੁਰਨਾ, ਗੋਲਾ ਸੁੱਟਣਾ, ਮਿਉਜੀਕਲ ਚੇਅਰ, ਪਲੇਅ ਕਾਰਡ ਅਤੇ ਚੈਸ ਗੇਮਜ਼ ਆਦਿ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਪਲੇਅ ਕਾਰਡ ਵਿਚ ਪ੍ਰਾਣ ਨਾਥ ਤੇ ਅਸ਼ੋਕ ਕੁਮਾਰ ਪਹਿਲੇ, ਨਿਰਮਲ ਸਿੰਘ ਤੇ ਭਗਵੰਤ ਸਿੰਘ ਦੂਜੇ ਸਥਾਨ ’ਤੇ ਰਹੇ ਜਦੋਂ ਕਿ ਮਿਊਜੀਕਲ ਚੇਅਰ ਪੁਰਸ਼ ਵਿਚ ਪਹਿਲੇ ਸਥਾਨ ’ਤੇ ਛੱਜੂ ਰਾਮ ਸਿੰਘੀ, ਦੂਜੇ ’ਤੇ ਸੁਭਾਸ਼ ਸ਼ਾਹੀ ਅਤੇ ਤੀਜੇ ਸਥਾਨ ’ਤੇ ਪ੍ਰਾਣ ਨਾਥ ਜੇਤੂ ਰਹੇ। ਇਸੇ ਤਰ੍ਹਾਂ ਇਸਤਰੀ ਵਰਗ ਦੇ ਮੈਜਿਕ ਪਲੇਅ ਕਾਰਡ ਵਿਚ ਕੁਲਜੀਤ ਕੌਰ ਨੇ ਪਹਿਲਾ, ਜੋਗਿੰਦਰ ਕੌਰ ਬਵੇਜਾ ਨੇ ਦੂਜਾ ਅਤੇ ਰਾਜ ਰਾਣੀ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ। ਜਦੋਂ ਕਿ ਮਿਊਜੀਕਲ ਚੇਅਰ ਇਸਤਰੀ ਮੁਕਾਬਲਿਆਂ ਵਿਚ ਇਕਬਾਲ ਕੌਰ ਨੇ ਪਹਿਲਾ, ਰਾਜ ਰਾਣੀ ਸ਼ਰਮਾ ਨੇ ਦੂਜਾ ਅਤੇ ਚਾਂਦ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਿਊਜੀਕਲ ਗਿਲਾਸ ਗੇਮ ਵਿਚ ਪਹਿਲਾ ਸਥਾਨ ਕਮਲਜੀਤ ਕੌਰ ਨੇ, ਦੂਜਾ ਬਿਮਲਾ ਪੁਰੀ ਅਤੇ ਤੀਜਾ ਸਥਾਨ ਰੀਤਾ ਸੂਦ ਨੇ ਹਾਸਲ ਕੀਤਾ ਅਤੇ ਇਸਤਰੀ ਬੈਂਗਲਜ਼ ਗੇਮ ਵਿਚ ਚਾਂਦ ਕੁਮਾਰੀ ਨੇ ਪਹਿਲਾ, ਬਿਮਲਾ ਪੁਰੀ ਨੇ ਦੂਜਾ ਅਤੇ ਰੀਤਾ ਸੂਦ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਵਰਗ ਵਿਚ ਜਿੱਤ ਹਾਸਿਲ ਕੀਤੀ। ਗੋਲਾ ਸੁੱਟਣ ਦੇ ਪੁਰਸ਼ ਤੇ ਇਸਤਰੀਆਂ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ 60 ਤੋਂ 65 ਸਾਲ ਦੇ ਪੁਰਸ਼ ਵਰਗ ਵਿਚ ਰਜਿੰਦਰ ਚੌਹਾਨ ਨੇ ਪਹਿਲਾ, ਬਲਜੀਤ ਸਿੰਘ ਪ੍ਰਿੰਸ ਨੇ ਦੂਜਾ ਅਤੇ ਪਲਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਤੇਜ਼ ਤੁਰਨ ਮੁਕਾਬਲੇ ਦੇ 81 ਤੋਂ 85 ਸਾਲ ਉਮਰ ਦੇ ਪੁਰਸ਼ ਵਰਗ ਵਿਚ ਪਹਿਲਾ ਸਥਾਨ ਜਗਨਨਾਥ ਸਿੰਘ ਸ਼ਾਸਤਰੀ , ਦੂਜਾ ਸਥਾਨ ਮੋਹਨ ਲਾਲ ਅਤੇ ਤੀਜਾ ਪਰਮਜੀਤ ਸਿੰਘ ਸੋਢੀ ਨੇ ਪ੍ਰਾਪਤ ਕੀਤਾ। ਤੇਜ਼ ਤੁਰਨ ਮੁਕਾਬਲਿਆਂ ਵਿਚ ਸੰਸਥਾ ਦੇ ਸਭ ਤੋਂ ਸੀਨੀਅਰ ਮੈਂਬਰ ਹਰਚਰਨ ਸਿੰਘ 90 ਸਾਲ ਦੀ ਉਮਰ ਵਿਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਖੇਡ ਸਮਾਗਮ ਦੇ ਮੁੱਖ ਮਹਿਮਾਨ ਜਗਨ ਨਾਥ ਸਿੰਘ ਸ਼ਾਸਤਰੀ ਨੇ ਜੇਤੂਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਅਤੇ ਖੇਡਾਂ ਵਿਚ ਖੇਡ ਅਧਿਕਾਰੀ ਅਮਨਦੀਪ ਕੌਰ ਅਤੇ ਸਹਿਯੋਗੀ ਪੂਰਨ ਸਿੰਘ ਅਤੇ ਅਮਰਜੀਤ ਸਿੰਘ ਨੇ ਖੇਡਾਂ ਦੀ ਸਫਲਤਾ ਲਈ ਸੰਸਥਾ ਨੂੰ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਅਮਲ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ, ਪ੍ਰਿੰਸੀਪਲ ਅਮਰਜੀਤ ਵਰਮਾ, ਸੁਜੇਤ ਬੇਦੀ, ਡੀ.ਸੀ. ਮੁਖੇਜਾ, ਨਰੇਸ਼ ਕੁਮਾਰ ਸਾਲਦੀ, ਸਤਪਾਲ ਅਰੋੜਾ, ਗੁਰਜਿੰਦਰ ਸਿੰਘ, ਦਰਸ਼ਨ ਸਿੰਘ ਹਰਜਾਈ, ਘੁੰਮਣ ਸਿੰਘ, ਪ੍ਰੀਤਮ ਕੌਰ ਸੋਢੀ, ਰੀਤਾ ਸੂਦ, ਰਜਿੰਦਰ ਚੌਹਾਨ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਸਥਾ ਦੇ ਮੈਂਬਰ ਹਾਜ਼ਰ ਸਨ।