24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਰਕਾਰੀ ਸਕੂਲ ਦੇ ਬੱਚਿਆਂ ਦੀ ਵਿਗਿਆਨਕ ਸੋਚ ਕਾਰਨ ਚਮਕਿਆ ਸਕੂਲ ਦਾ ਨਾਂਅ

ਰਾਜਪੁਰਾ, 23 ਨਵੰਬਰ (ਰਣਜੀਤ ਸਿੰਘ)-ਇੱਥੋਂ ਦੇ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੇ ਆਰ. ਏ.

Ad Position 21
No active advertisement
ਅਜੀਤ ਡੈਸਕ 24-11-2026
ਰਾਜਪੁਰਾ, 23 ਨਵੰਬਰ (ਰਣਜੀਤ ਸਿੰਘ)-ਇੱਥੋਂ ਦੇ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੇ ਆਰ.ਏ.ਏ. ਵਿਗਿਆਨ ਪ੍ਰਦਰਸ਼ਨੀ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਅਤੇ ਪੀ.ਐਮ. ਸ਼੍ਰੀ ਦੀ ਦੋ ਦਿਨਾਂ ਵਿਗਿਆਨ ਪ੍ਰਦਰਸ਼ਨੀ ਵਿਚ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂ। ਸਕੂਲ ਵਲੋਂ ਬੱਚਿਆਂ ਦੀ ਵਿਗਿਆਨਕ ਸੋਚ ਨੂੰ ਸਲਾਮ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਕੂਲ ਦੇ ਨੰਨ੍ਹੇ ਮੁੰਨੇ ਵਿਗਿਆਨੀਆਂ ਨੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਵੀਨਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਸਾਇੰਸ ਅਧਿਆਪਕਾਂ ਦੀ ਰਹਿਨੁਮਾਈ ਹੇਠ ਬੱਚਿਆਂ ਨੇ ਵਿਗਿਆਨ ਪ੍ਰਦਰਸ਼ਨੀ ਵਿਚ ਝੰਡੀ ਪੁੱਟੀ ਅਤੇ ਪਹਿਲਾਂ ਬੱਚਿਆਂ ਨੇ ਬਲਾਕ ਪੱਧਰ ਅਤੇ ਫਿਰ ਜ਼ਿਲ੍ਹਾ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਬੱਚਿਆਂ ਨੇ ਐਲੀਮੈਂਟਰੀ ਪੱਧਰ ’ਤੇ ਚਾਰ ਇਨਾਮ ਹਾਸਲ ਕੀਤੇ। ਇਨ੍ਹਾਂ ਵਿਚ ਤਿੰਨਾਂ ਨੇ ਪਹਿਲੇ ਅਤੇ ਇਕ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਐਲੀਮੈਂਟਰੀ ਪੱਧਰ ’ਤੇ ਚਾਰ ਇਨਾਮ ਹਾਸਲ ਕੀਤੇ ਜਿਨ੍ਹਾਂ ਵਿਚ ਤਿੰਨਾਂ ਨੇ ਪਹਿਲਾਂ ਅਤੇ ਇਕ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੈਕੰਡਰੀ ਪੱਧਰ ’ਤੇ ਵੀ ਬੱਚਿਆਂ ਨੇ ਇਕ ਪਹਿਲਾ ਅਤੇ ਇਕ ਤੀਜਾ ਸਥਾਨ ਹਾਸਲ ਕਰਕੇ ਹਲਕੇ ਵਿਚ ਸਕੂਲ ਦਾ ਨਾਮ ਧਰੂ ਤਾਰੇ ਵਾਂਗ ਚਮਕਣ ਲਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹੁਣ ਸਕੂਲ ਦੇ ਬੱਚੇ ਸੂਬਾ ਪੱਧਰ ’ਤੇ ਹੋਣ ਵਾਲੀ ਵਿਗਿਆਨ ਪ੍ਰਦਰਸ਼ਨੀ ਵਿਚ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀ ਵਿਚ ਬੱਚਿਆਂ ਦੇ ਬਣਾਏ ਮਾਡਲਾਂ ਨੇ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਕੂਲ ਦੇ ਸਮੁੱਚੇ ਸਟਾਫ਼ ਨੇ ਬੱਚਿਆਂ ਦੀ ਵਿਗਿਆਨਕ ਸੋਚ ਨੂੰ ਸਲਾਮ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਬੱਚੇ ਭਵਿੱਖ ਵਿਚ ਨਵੀਆਂ ਵਿਗਿਆਨਕ ਉਡਾਣਾਂ ਭਰਨਗੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਬੱਚਿਆਂ ਦੀ ਇਸ ਕਾਮਯਾਬੀ ਲਈ ਸਕੂਲ ਵਿਚ ਵਿਆਹ ਵਰਗਾ ਮਾਹੌਲ ਵਿਖਾਈ ਦੇ ਰਿਹਾ ਸੀ ਅਤੇ ਬੱਚਿਆਂ ਦੀ ਵਿਗਿਆਨਕ ਸੂਝਬੂਝ ਅੱਗੇ ਹਰ ਕੋਈ ਨਤਮਸਤਕ ਹੋ ਰਿਹਾ ਸੀ। ਇਸ ਲਈ ਡੀ.ਈ.ਉ. ਮਮਤਾ ਖੁਰਾਨਾ ਅਤੇ ਡਿਪਟੀ ਡੀ.ਈ.ਉ. ਡਾ. ਰਵਿੰਦਰ ਪਾਲ ਨੇ ਭਵਿੱਖ ਦੇ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ ਹ?। ਇਸ ਮੌਕੇ ’ਤੇ ਹੋਰਨਾਂ ਸਮੇਤ ਸਾਇੰਸ ਅਧਿਆਪਕਾ ਕਰਮਦੀਪ ਕੌਰ, ਹੀਨਾ, ਜਸਵਿੰਦਰ ਕੌਰ, ਰਾਜਦੀਪ ਕੌਰ ਸਮੇਤ ਹੋਰ ਸਕੂਲ ਦਾ ਸਟਾਫ਼ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੈਮਸ ਪਬਲਿਕ ਸਕੂਲ ਵਿਖੇ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵਲੋਂ ਕਰਵਾਇਆ ਦੋ ਦਿਨਾ ਖੇਡ ਮੇਲਾ
Ad Position 24