ਮਲੋਟ, 2 ਜਨਵਰੀ (ਅਜਮੇਰ ਸਿੰਘ ਬਰਾੜ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ.) ਬਲਾਕ ਪੰਨੀਵਾਲਾ ਫੱਤਾ ਦੀ ਮੀਟਿੰਗ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਨ ਨਾਰੰਗ ਤੇ ਜ਼ਿਲੇ੍ਹ ਦਾ ਸਕੱਤਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਜ਼ਿਲ੍ਹਾ ਚੇਅਰਮੈਨ ਡਾ. ਮਹਿੰਦਰ ਸਿੰਘ ਖੋਖਰ ਦੀ ਰਹਿਨੁਮਈ ਤੇ ਬਲਾਕ ਪ੍ਰਧਾਨ ਡਾ. ਸੰਜੀਵ ਕੁਮਾਰ ਸੋਨੀ ਦੀ ਦੇਖ-ਰੇਖ 'ਚ ਹੋਈ ਮੀਟਿੰਗ ਵਿਚ ਜ਼ਿਲ੍ਹਾ ਚੇਅਰਮੈਨ ਡਾ. ਮਹਿੰਦਰ ਸਿੰਘ ਖੋਖਰ ਨੇ ਬੋਲਦਿਆਂ ਕਿਹਾ ਕਿ ਐਸੋਸੀਏਸ਼ਨ ਲੋਕਾਂ ਦੀ ਸੇਵਾ ਕਰਨ ਵਾਲੀ ਐਸੋਸੀਏਸ਼ਨ ਹੈ | ਉਨ੍ਹਾਂ ਕਿਹਾ ਕਿ ਹਰੇਕ ਮੈਡੀਕਲ ਪ੍ਰੈਕਟੀਸ਼ਨਰ ਨੇ ਕੋਰੋਨਾ ਕਾਲ 'ਚ ਕੰਮ ਕੀਤਾ | ਉਨ੍ਹਾਂ ਕਿਹਾ ਕਿ ਹੁਣ ਵੀ ਲੋੜਵੰਦਾਂ ਨੂੰ ਮੁਫ਼ਤ ਮੈਡੀਸਨ ਜਾਰੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨ ਨਾਰੰਗ, ਜ਼ਿਲ੍ਹਾ ਚੇਅਰਮੈਨ ਡਾ. ਮਹਿੰਦਰ ਸਿੰਘ ਖੋਖਰ, ਜ਼ਿਲ੍ਹਾ ਖ਼ਜ਼ਾਨਚੀ ਡਾ. ਯਾਦਵਿੰਦਰ ਸਿੰਘ ਘੁੜਿਆਣਾ, ਜ਼ਿਲ੍ਹਾ ਉਪ ਪ੍ਰਧਾਨ ਡਾ. ਸੁਰਜੀਤ ਸਿੰਘ, ਬਲਾਕ ਪ੍ਰਧਾਨ ਡਾ. ਸੰਜੀਵ ਕੁਮਾਰ ਸੋਨੀ, ਡਾ. ਦੇਸ ਰਾਜ ਮਿੱਠਾ, ਡਾ. ਬੋਹੜ ਸਿੰਘ, ਡਾਕਟਰ ਜਸਵੀਰ ਸਿੰਘ ਚਹਿਲ, ਡਾ. ਸੰਦੀਪ ਸਿੰਘ ਤੇ ਡਾ. ਵਿਕਰਮ ਜੀਤ ਸਿੰਘ ਹਾਜ਼ਰ ਸਨ |