03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰਮੇਸ਼ ਸੇਠੀ ਦੀ ਕਿਤਾਬ ‘ਮੇਰਾ ਘੁਮਿਆਰਾ’ ਦੀ ਘੁੰਡ ਚੁਕਾਈ

ਮੰਡੀ ਕਿੱਲਿਆਂਵਾਲੀ, 3 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪ੍ਰਸਿੱਧ ਲੇਖਕ ਰਮੇਸ਼ ਸੇਠੀ ਬਾਦਲ ਵਲੋਂ ਆਪਣੇ ਜੱਦੀ ਪਿੰਡ ਘੁਮਿਆਰਾ ਬਾਰੇ ਲਿਖੀ ਕਿਤਾਬ ‘ਮੇਰਾ ਘੁਮਿਆਰਾ’ ਦੀ ਘੁੰਡ ਚੁਕਾਈ ਦੀ ਰਸਮ ਪਿੰਡ ਦੇ ਵੱਡੇ ਗੁਰੂਘਰ ਵਿਚ ਕਰਵਾਏ ਸਾਦੇ ਸਮਾਗਮ ਦੌਰਾਨ ਕੀਤੀ ਗਈ। ਇਹ ਰਸਮ ਸਰਪੰਚ ਸੰਦੀਪ ਗਰੋਵਰ ਨੇ ਨਿਭਾਈ।

Ad Position 21
No active advertisement
ਅਜੀਤ ਡੈਸਕ 04-10-2026
ਮੰਡੀ ਕਿੱਲਿਆਂਵਾਲੀ, 3 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪ੍ਰਸਿੱਧ ਲੇਖਕ ਰਮੇਸ਼ ਸੇਠੀ ਬਾਦਲ ਵਲੋਂ ਆਪਣੇ ਜੱਦੀ ਪਿੰਡ ਘੁਮਿਆਰਾ ਬਾਰੇ ਲਿਖੀ ਕਿਤਾਬ ‘ਮੇਰਾ ਘੁਮਿਆਰਾ’ ਦੀ ਘੁੰਡ ਚੁਕਾਈ ਦੀ ਰਸਮ ਪਿੰਡ ਦੇ ਵੱਡੇ ਗੁਰੂਘਰ ਵਿਚ ਕਰਵਾਏ ਸਾਦੇ ਸਮਾਗਮ ਦੌਰਾਨ ਕੀਤੀ ਗਈ। ਇਹ ਰਸਮ ਸਰਪੰਚ ਸੰਦੀਪ ਗਰੋਵਰ ਨੇ ਨਿਭਾਈ। ਇਸ ਮੌਕੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ। ਸਰਪੰਚ ਸੰਦੀਪ ਗਰੋਵਰ ਤੇ ਪਿੰਡ ਵਾਸੀਆਂ ਨੇ ਕਿਤਾਬ ਨੂੰ ਪਿੰਡ ਦੇ ਇਤਿਹਾਸ ਅਤੇ ਵਿਰਸੇ ਨੂੰ ਅਗਾਮੀ ਪੀੜ੍ਹੀਆਂ ਤੱਕ ਪਹੁੰਚਾਉਣ ਵਾਲਾ ਅਨਮੋਲ ਖ਼ਜ਼ਾਨਾ ਦੱਸਿਆ। ਪਿੰਡ ਵਾਸੀਆਂ ਵਲੋਂ ਲੇਖਕ ਰਮੇਸ਼ ਸੇਠੀ ਅਤੇ ਉਨ੍ਹਾਂ ਦੀ ਹਮਸਫ਼ਰ ਸਰੋਜ ਸੇਠੀ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮਾਸਟਰ ਹਰਮੰਦਰ ਸਿੰਘ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਰਮੇਸ਼ ਸੇਠੀ ਨੇ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦਾ ਧੰਨਵਾਦ ਕਰਦਿਆਂ ਆਪਣੀ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬਲਜੀਤ ਸਿੰਘ ਨੰਬਰਦਾਰ, ਫਲਾਵਰ ਸਿੰਘ, ਮਾਸਟਰ ਨਿਰਮਲਜੀਤ ਸਿੰਘ, ਨਛੱਤਰ ਫ਼ੌਜੀ, ਮਨਪ੍ਰੀਤ, ਗੁਰਪ੍ਰੀਤ, ਤਰਸੇਮ, ਮਲਕੀਤ ਸਿੰਘ, ਮਨਦੀਪ ਸਿੰਘ ਪੰਜਾਬ ਪੁਲਿਸ, ਟਹਿਲ ਸਿੰਘ ਮੈਂਬਰ, ਸੁਖਦੇਵ ਸਿੰਘ ਫ਼ੌਜੀ, ਸੁਰਜੀਤ ਕੌਰ ਤੇ ਸਿਮਰਜੀਤ ਕੌਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੰਤਰ ਹਾਊਸ ਚਾਰਟ ਬਣਾਉਣ ਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24