12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਵਜ਼ੀਫ਼ਾ ਪ੍ਰੀਖਿਆ ਦਾ ਸਫਲ ਆਯੋਜਨ

Ad Position 21
No active advertisement
ਅਜੀਤ ਡੈਸਕ 05-01-2026
ਬਾਘਾ ਪੁਰਾਣਾ, 4 ਜਨਵਰੀ (ਟਿੰਕੂ ਕਾਠਪਾਲ)-ਸਿੱਖਿਆ ਵਿਭਾਗ ਪੰਜਾਬ ਦੀਆਂ ਮੁਤਾਬਿਕ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਦੀ ਅਗਵਾਈ ਹੇਠ ਅੱਜ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਵਜ਼ੀਫ਼ਾ ਪ੍ਰੀਖਿਆ ਐਨ. ਐਮ. ਐਮ. ਐਸ. ਅਤੇ ਪੀ. ਐਸ. ਪੀ. ਟੀ. ਐਸ. ਈ. ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਕੁੱਲ 251 ਵਿਚੋਂ 207 ਵਿਦਿਆਰਥੀ ਹਾਜ਼ਰ ਹੋਏ | ਇਸ ਪ੍ਰੀਖਿਆ ਨਾਲ ਬੱਚਿਆਂ ਦੀ ਯੋਗਤਾ ਦੇ ਆਧਾਰ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਵਜ਼ੀਫ਼ਾ ਦਿੱਤਾ ਜਾਂਦਾ ਹੈ, ਕੇਂਦਰ ਸੁਪਰਡੈਂਟ ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਇਹ ਪ੍ਰੀਖਿਆ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋਈ ਅਤੇ ਸਮੁੱਚੇ ਹੀ ਨਿਗਰਾਨ ਸਟਾਫ਼ ਨੇ ਪੂਰਾ ਸਹਿਯੋਗ ਦਿੱਤਾ | ਇਸ ਮੌਕੇ ਸਹਾਇਕ ਸੁਪਰਡੈਂਟ ਗੁਰਜੀਤ ਸਿੰਘ, ਡਿਪਟੀ ਸੁਪਰਡੈਂਟ ਜਗਦੀਪ ਸਿੰਘ, ਕੇਂਦਰ ਕੰਟਰੋਲਰ ਗੁਰਪ੍ਰੀਤ ਸਿੰਘ ਸਕੂਲ ਦਾ ਸਮੁੱਚਾ ਦਫ਼ਤਰੀ ਅਮਲਾ ਹਾਜ਼ਰ ਸੀ | ਬੱਚਿਆਂ ਦੇ ਨਾਲ ਆਏ ਮਾਪਿਆਂ ਨੇ ਸਕੂਲ ਦੇ ਪੇਪਰ ਲੈਣ ਦੇ ਪ੍ਰਬੰਧ ਦੀ ਪੂਰਨ ਸ਼ਲਾਘਾ ਕੀਤੀ ਅਤੇ ਇਹ ਪ੍ਰੀਖਿਆ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਸਟਾਫ਼ ਨਿਗਰਾਨ ਅਮਲੇ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਲਕੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਅਤੇ ਸੰਕੀਰਤਨ ਹੋਵੇਗਾ-ਸ਼ਿਵ ਟੰਡਨ ਅਗਲੀ ਖ਼ਬਰ ਵਾਰਡ ਨੰਬਰ-14 ਦੇ ਵਾਸੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ
Ad Position 24