12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਵਿਦਿਆਰਥੀ ਸੁਖਪਿੰਦਰ ਸਿੰਘ ਰਾਸ਼ਟਰੀ ਯੁਵਾ ਸੰਵਾਦ 'ਚ ਫ਼ਰੀਦਕੋਟ ਦੀ ਅਗਵਾਈ ਕਰੇਗਾ

Ad Position 21
No active advertisement
ਅਜੀਤ ਡੈਸਕ 05-01-2026
ਫ਼ਰੀਦਕੋਟ, 4 ਜਨਵਰੀ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਦਾ 12ਵੀਂ ਜਮਾਤ ਦਾ ਵਿਦਿਆਰਥੀ ਸੁਖਪਿੰਦਰ ਸਿੰਘ ਵਾਸੀ ਪਿੰਡ ਵਾੜਾ ਦਰਾਕਾ, ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਦੇ ਅੰਤਿਮ ਚਰਨ ਲਈ ਚੁਣਿਆ ਗਿਆ ਹੈ | ਇਹ ਸੰਵਾਦ 7 ਜਨਵਰੀ ਤੋਂ 12 ਜਨਵਰੀ 2026 ਤੱਕ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ | ਸੁਖਪਿੰਦਰ ਪੰਜਾਬ ਤੋਂ ਚੁਣੇ ਗਏ 45 ਵਿਦਿਆਰਥੀਆਂ ਵਿਚੋਂ ਇਕ ਅਤੇ ਜ਼ਿਲ੍ਹਾ ਫ਼ਰੀਦਕੋਟ ਤੋਂ ਇਕੱਲਾ ਪ੍ਰਤੀਨਿਧੀ ਹੈ, ਜਿਸ ਨਾਲ ਉਹ ਰਾਸ਼ਟਰੀ ਮੰਚ 'ਤੇ ਜ਼ਿਲ੍ਹੇ ਦੀ ਅਗਵਾਈ ਕਰੇਗਾ | ਉਸ ਦਾ ਪ੍ਰੋਜੈਕਟ 'ਸਮਾਰਟ ਅਤੇ ਟਿਕਾਊ ਖੇਤੀ ਰਾਹੀਂ ਉਤਪਾਦਕਤਾ ਵਿਚ ਵਾਧਾ' ਵਿਸ਼ੇ ਹੇਠ ਚੁਣਿਆ ਗਿਆ ਹੈ, ਜਿਸ ਰਾਹੀਂ ਉਹ ਤਕਨੀਕ ਆਧਾਰਿਤ ਅਤੇ ਪਰਿਆਵਰਣ-ਮਿੱਤਰ ਖੇਤੀ ਪ੍ਰਣਾਲੀਆਂ ਬਾਰੇ ਆਪਣੇ ਨਵੇਂ ਵਿਚਾਰ ਪੇਸ਼ ਕਰੇਗਾ | ਇਸ ਉਤਮ ਕਾਰਜਕ੍ਰਮ ਦੌਰਾਨ ਉਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮਿਲਣ ਅਤੇ ਸੰਵਾਦ ਕਰਨ ਦਾ ਮੌਕਾ ਵੀ ਮਿਲੇਗਾ, ਜੋ ਸਕੂਲ ਅਤੇ ਜ਼ਿਲ੍ਹੇ ਲਈ ਵਿਸ਼ੇਸ਼ ਮਾਣ ਦੀ ਗੱਲ ਹੈ | ਇਸ ਉਪਲਬਧੀ 'ਤੇ ਡਾ. ਐਸ. ਐਸ. ਬਰਾੜ (ਪਿ੍ੰਸੀਪਲ/ਡਾਇਰੈਕਟਰ) ਨੇ ਸੁਖਪਿੰਦਰ ਸਿੰਘ ਦੇ ਮਾਤਾ-ਪਿਤਾ ਤੇ ਸਬੰਧਿਤ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਰਾਸ਼ਟਰੀ ਪੱਧਰ 'ਤੇ ਉਸ ਦੀ ਸਫ਼ਲ ਪੇਸ਼ਕਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਜਤਾਈ ਕਿ ਉਹ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਹੋਰ ਰੌਸ਼ਨ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਮਾਰੂ ਹਥਿਆਰਾਂ ਸਮੇਤ ਪੁਲਿਸ ਵਲੋਂ 11 ਕਾਬੂ ਅਗਲੀ ਖ਼ਬਰ 166 ਗ੍ਰਾਮ ਹੈਰੋਇਨ, ਕਾਰ ਸਮੇਤ ਇਕ ਨਸ਼ਾ ਤਸਕਰ ਕਾਬੂ
Ad Position 24