12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਮਾਰੂ ਹਥਿਆਰਾਂ ਸਮੇਤ ਪੁਲਿਸ ਵਲੋਂ 11 ਕਾਬੂ

Ad Position 21
No active advertisement
ਅਜੀਤ ਡੈਸਕ 05-01-2026
ਕੋਟਕਪੂਰਾ, 4 ਜਨਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਲੁੱਟਾਂ-ਖੋਹਾਂ, ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਗਸ਼ਤ/ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਤਿਕੋਣੀ ਮੋਗਾ ਰੋਡ ਕੋਟਕਪੂਰਾ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਜੋ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ, ਜੋ ਰਾਹ ਜਾਂਦਿਆਂ ਤੋਂ ਲੁੱਟ ਕਰਦੇ ਹਨ, ਇਹ ਅੱਜ ਦਾਣਾ ਮੰਡੀ ਦੇ ਨਾਲ ਲੱਗਦੀ ਲੱਕੜ ਮੰਡੀ, ਮੋਗਾ ਰੋਡ ਕੋਟਕਪੂਰਾ ਦੇ ਗੇਟ ਨੰਬਰ 01 ਦੇ ਪਾਸ ਲੁਕ ਛਿਪ ਕੇ ਸਮੇਤ ਮਾਰੂ ਹਥਿਆਰਾਂ ਦੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ, ਜੋ ਰੰਗੇ ਹੱਥੀਂ ਕਾਬੂ ਆ ਸਕਦੇ ਹਨ | ਉਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਹੋ ਸਕਦੇ ਹਨ | ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਦਿਆਂ 2 ਖੰਡਾ ਲੋਹਾ, 1 ਕਾਪਾ ਲੋਹਾ, 1 ਨਲਕਾ ਹੱਥੀ ਲੋਹਾ, 2 ਕਿ੍ਪਾਨ ਲੋਹਾ ਸਮੇਤ ਮੁਲਜ਼ਮਾਂ ਅਕਾਸ਼ਦੀਪ ਸਿੰਘ, ਮਿੰਟੂ ਸਿੰਘ, ਸੁਖਵਿੰਦਰ ਸਿੰਘ, ਸੁਖਵੀਰ ਸਿੰਘ, ਗੁਰਜੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |
ਪੰਜ ਹੋਰ ਵਿਅਕਤੀ ਗਿ੍ਫ਼ਤਾਰ : ਸਹਾਇਕ ਥਾਣੇਦਾਰ ਸੁਰਿੰਦਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ-ਚੈਕਿੰਗ ਦੇ ਸਬੰਧ ਵਿਚ ਪਿੰਡ ਦੇਵੀਵਾਲਾ, ਸਿਰਸੜੀ, ਕੋਟਸੁਖੀਆ ਆਦਿ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੈਸ਼ਨਲ ਹਾਈਵੇ ਨੰਬਰ 54 ਤੋਂ ਪਿੰਡ ਦੇਵੀਵਾਲਾ ਨੇੜੇ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਖੋਹਾਂ ਦੇ ਕਰਨ ਦੇ ਆਦੀ ਹਨ | ਜੋ ਅੱਜ ਵੀ ਪਿੰਡ ਦੇਵੀਵਾਲਾ ਨੂੰ ਜਾਂਦੀ ਸੜਕ 'ਤੇ ਸੜਕ ਦੀ ਖੱਬੀ ਸਾਈਡ ਲੱਗੇ ਬੋਹੜ ਦੇ ਦਰੱਖਤ ਹੇਠ ਬੈਠੇ ਰਾਹਗੀਰਾਂ ਪਾਸੋਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਪਾਸ ਮਾਰੂ ਹਥਿਆਰ ਹਨ, ਜੇਕਰ ਇਨ੍ਹਾਂ ਪਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਹ ਰੰਗੇ ਹੱਥੀ ਮਾਰੂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ | ਇਸ ਸਬੰਧ 'ਚ ਪੁਲਿਸ ਨੇ ਮੌਕੇ ਪਰ ਛਾਪਾਮਾਰੀ ਕਰਕੇ ਨਿੱਕਾ, ਬੂਟਾ ਸਿੰਘ ਵਾਸੀ ਮੜਾਕ, ਦੀਪੂ, ਪਿ੍ਤਪਾਲ ਸਿੰਘ ਵਾਸੀ ਜਿਊੁਣ ਵਾਲਾ ਅਤੇ ਬਹਾਦਰ ਸਿੰਘ ਵਾਸੀ ਪੰਜਗਰਾਈਾ ਕਲਾਂ ਨੂੰ 1 ਕਾਪਾ, 1 ਗਰਾਰੀ ਪਾਈਪ ਲੋਹਾ ਜੜੀ ਹੋਈ, 1 ਹੱਥੀ ਨਲਕਾ, 1ਦਾਤਰ, 1 ਡਾਂਗ ਸਮੇਤ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੀ ਖੁਸ਼ਹਾਲੀ 'ਚ ਪੰਜਾਬੀਆਂ ਦਾ ਵੱਡਮੁੱਲਾ ਯੋਗਦਾਨ- ਜਗਰੂਪ ਸਿੰਘ ਬਰਾੜ ਅਗਲੀ ਖ਼ਬਰ ਵਿਦਿਆਰਥੀ ਸੁਖਪਿੰਦਰ ਸਿੰਘ ਰਾਸ਼ਟਰੀ ਯੁਵਾ ਸੰਵਾਦ 'ਚ ਫ਼ਰੀਦਕੋਟ ਦੀ ਅਗਵਾਈ ਕਰੇਗਾ
Ad Position 24