ਜੈਤੋ, 4 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਵਲੋਂ ਰੱਖੇ ਪੰਜਵੇਂ ਬਜ਼ੁਰਗ ਸਨਮਾਨ ਸਮਾਰੋਹ 'ਚ ਪਹੁੰਚੇ ਵੱਡੀ ਉਮਰ ਦੇ ਮਰਦ ਅਤੇ ਔਰਤਾਂ ਨੂੰ ਗਰਮ ਕੱਪੜੇ ਵੰਡੇ ਕੇ ਸਨਮਾਨਿਤ ਕੀਤਾ ਗਿਆ | ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਪਿੰਡਾਂ 'ਚੋਂ ਬਜ਼ੁਰਗਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਕਿਉਂਕਿ ਨਿੱਤ ਦੇ ਖਾਣ ਪੀਣ 'ਚ ਮਿਲਾਵਟ ਖੋਰਾਂ ਨੇ ਪੈਸਾ ਕਮਾਉਣ ਪਿੱਛੇ ਸਨਥੈਟਿਕ ਚੀਜ਼ਾਂ ਦੀ ਵਧੇਰੇ ਵਰਤੋਂ ਸ਼ੁਰੂ ਕੀਤੀ ਹੋਈ ਹੈ ਤੇ ਨਕਲੀ ਘਿਓ, ਦੁੱਧ, ਮਠਿਆਈਆਂ ਤੇ ਤੇਲਾਂ ਦੀ ਸ਼ਹਿਰਾਂ 'ਚ ਸ਼ਰੇਆਮ ਵਿਕਰੀ ਹੋ ਰਹੀ ਹੈ | ਜਿਸ ਕਾਰਨ ਇਨਸਾਨਾਂ ਦੀ ਉਮਰ ਦਿਨੋਂ-ਦਿਨ ਘਟ ਰਹੀ ਹੈ | ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਪਿੰਡਾਂ ਦਾ ਮਾਣ ਹਨ, ਇਨ੍ਹਾਂ ਦਾ ਸਤਿਕਾਰ ਤੇ ਮਦਦ ਕਰਨੀ ਹਰ ਨੌਜਵਾਨ ਦਾ ਮੁਢਲਾ ਫਰਜ਼ ਬਣਦਾ ਹੈ | ਇਸ ਦੌਰਾਨ ਡਾ. ਗੁਰਚਰਨ ਭਗਤੂਆਣਾ ਤੇ ਪਰਿਵਾਰ ਨੇ ਬਜ਼ੁਰਗਾਂ ਲਈ ਖਾਣ ਪੀਣ ਅਤੇ ਚਾਹ ਦਾ ਪ੍ਰਬੰਧ ਕੀਤਾ ਅਤੇ ਬਜ਼ੁਰਗਾਂ ਨੂੰ ਗਰਮ ਕੋਟ ਅਤੇ ਅÏਰਤਾਂ ਨੂੰ ਸਾਲ ਲੋਈਆਂ ਦੇ ਕੇ ਸਨਮਾਨਿਤ ਕੀਤਾ |