13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜਾਬੀ ਲੇਖਕ ਮੰਚ ਵਲੋਂ ਸੁਰੀਲੇ ਫ਼ਨਕਾਰ ਗਾਇਕੀ ਮੁਕਾਬਲਾ ਕਰਵਾਉਣ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-01-2026
ਫ਼ਰੀਦਕੋਟ, 4 ਜਨਵਰੀ (ਸਤੀਸ਼ ਬਾਗ਼ੀ)-ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ, ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਅਤੇ ਸੰਗੀਤ ਨਾਲ ਜੋੜਨ ਲਈ ਪੰਜਾਬੀ ਲੇਖ਼ਕ ਮੰਚ ਫ਼ਰੀਦਕੋਟ ਵਲੋਂ ਗਾਇਕੀ ਦੇ ਮੁਕਾਬਲੇ ਸੁਰੀਲੇ ਫ਼ਨਕਾਰ ਸਮਾਗਮ ਬਹੁਤ ਜਲਦੀ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ | ਮੰਚ ਪ੍ਰਧਾਨ ਮਨਜਿੰਦਰ ਸਿੰਘ ਗੋਲ੍ਹੀ ਅਤੇ ਜਨਰਲ ਸਕੱਤਰ ਡਾ. ਧਰਮ ਪ੍ਰਵਾਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਨਵੇਂ ਤੇ ਪੁਰਾਣੇ ਕਲਾਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਬਹੁਤ ਵਧੀਆ ਮੌਕਾ ਦਿੱਤਾ ਜਾਵੇਗਾ | ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਨੰਬਰ 'ਤੇ ਆਉਣ ਵਾਲੇ ਗਾਇਕ/ਗਾਇਕਾ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵਧੀਆ ਤਰੀਕੇ ਨਾਲ ਰਿਕਾਰਡ ਕਰਕੇ, ਗੀਤਾਂ ਦੀ ਵੀਡੀਓ ਬਣਾ ਕੇ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸੋਲੋ ਗੀਤ ਮੁੰਡੇ ਤੇ ਕੁੜੀਆਂ ਤੋਂ ਇਲਾਵਾ ਡਿਊਟ ਗੀਤਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੁਕਾਬਲੇ ਵਿਚ ਕਲਾਕਾਰ ਗੀਤ ਪ੍ਰਸਿੱਧ ਲੇਖਕ ਸੁਲੱਖਣ ਸਿੰਘ ਮੈਹਮੀ ਪੁਸਤਕ ਸੁਰੀਲੇ ਬੋਲ ਗੀਤ ਸੰਗ੍ਰਹਿ ਵਿਚੋਂ ਹੀ ਬੋਲਣੇ ਹੋਣਗੇ ਅਤੇ ਪ੍ਰਤੀਯੋਗੀਆਂ ਨੂੰ ਗੀਤ ਸਿਲੈਕਟ ਕਰਨ ਦੀ ਖੁੱਲ੍ਹ ਹੋਵੇਗੀ | ਹਰ ਇਕ ਕਲਾਕਾਰ ਨੇ ਦੋ ਗੀਤ ਤਿਆਰ ਕਰਨੇ ਹੋਣਗੇ ਅਤੇ ਇਹ ਗੀਤ ਜ਼ੁਬਾਨੀ ਪੇਸ਼ ਕਰਨੇ ਹੋਣਗੇ ਅਤੇ ਕਿਤਾਬ ਤੋਂ ਬਾਹਰ ਕੋਈ ਵੀ ਗੀਤ ਪੇਸ਼ ਨਹੀਂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪਿੰਡਾਂ 'ਚ ਕੀਤੇ 'ਕੇਸ ਪਿਆਰ ਮਾਰਚ' ਅਗਲੀ ਖ਼ਬਰ ਬਜ਼ੁਰਗਾਂ ਦਾ ਮਾਣ ਸਨਮਾਨ ਕਰਨ ਲਈ ਨੌਜਵਾਨ ਅੱਗੇ ਆਉਣ- ਡਾ. ਭਗਤੂਆਣਾ
Ad Position 24