ਕੋਟਕਪੂਰਾ, 4 ਜਨਵਰੀ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੱਖ ਵੱਖ ਪਿੰਡਾਂ ਵਿਚ 'ਕੇਸ ਪਿਆਰ ਮਾਰਚ' ਕੀਤੇ ਗਏ | ਜਥੇਬੰਦੀ ਦੇ ਪ੍ਰਚਾਰਕਾਂ ਅਤੇ ਸੇਵਾਦਾਰਾਂ ਵਿਚ ਸ਼ਾਮਿਲ ਨਵਨੀਤ ਸਿੰਘ, ਚਮਕੌਰ ਸਿੰਘ, ਗੁਰਵਿੰਦਰ ਸਿੰਘ ਸਿਵੀਆਂ, ਅਮਰਜੀਤ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਪ੍ਰਭਪ੍ਰੀਤ ਸਿੰਘ, ਸੁਖਚੈਨ ਸਿੰਘ ਆਦਿ ਨੇ ਦੱਸਿਆ ਕਿ ਯੂਨਿਟ ਕੋਆਰਡੀਨੇਟਰ ਸੁਖਦੇਵ ਸਿੰਘ ਵਲੋਂ ਪਿੰਡ ਨਾਨਕਸਰ, ਯੂਨਿਟ ਕੋਆਰਡੀਨੇਟਰ ਮਹਾਂ ਸਿੰਘ ਅਤੇ ਰਣਜੀਤ ਸਿੰਘ ਵਲੋਂ ਪਿੰਡ ਵਾੜਾਦਰਾਕਾ, ਕੋਆਰਡੀਨੇਟਰ ਕੁਲਵੀਰ ਸਿੰਘ ਵਲੋਂ ਪਿੰਡ ਕੋਹਾਰ ਵਾਲਾ, ਕੋਆਰਡੀਨੇਟਰ ਗੁਰਮੇਲ ਸਿੰਘ ਵਲੋਂ ਪਿੰਡ ਖਾਰਾ, ਕੋਆਰਡੀਨੇਟਰ ਕਰਮਜੀਤ ਸਿੰਘ ਵਲੋਂ ਪਿੰਡ ਕੋਟਸੁਖੀਆ, ਕੋਆਰਡੀਨੇਟਰ ਰਾਜਵੀਰ ਸਿੰਘ, ਰਾਮਰੱਖਾ ਸਿੰਘ ਅਤੇ ਅਮਰਪ੍ਰੀਤ ਸਿੰਘ ਵਲੋਂ ਪਿੰਡ ਸੰਧਵਾਂ ਵਿਖੇ ਕੇਸ ਪਿਆਰ ਮਾਰਚ ਦੀ ਅਗਵਾਈ ਕੀਤੀ ਗਈ | ਸਾਰੇ ਹੀ ਪਿੰਡਾਂ ਵਿਚ ਬੱਚਿਆਂ ਨੇ ਖ਼ਾਲਸਾਈ ਬਾਣੇ ਸਜਾਏ ਹੋਏ ਸਨ | ਨੌਜਵਾਨ ਵੀਰਾਂ-ਭੈਣਾਂ, ਬੱਚਿਆਂ ਅਤੇ ਬੀਬੀਆਂ ਨੇ ਜੈਕਾਰੇ ਲਾ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਸਬੰਧਿਤ ਕਵਿਤਾਵਾਂ ਸੁਣਾ ਕੇ ਸੰਗਤ 'ਚ ਜੋਸ਼ ਭਰਿਆ | ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਆਰਡੀਨੇਟਰ ਸੁਖਦੇਵ ਸਿੰਘ ਨਾਨਕਸਰ ਨੇ ਸਾਰੇ ਪਿੰਡਾਂ 'ਚ 'ਕੇਸ ਪਿਆਰ ਮਾਰਚ' ਦੌਰਾਨ ਵਿਸ਼ੇਸ਼ ਸਹਿਯੋਗ ਦਿੱਤਾ |