ਫ਼ਰੀਦਕੋਟ, 4 ਜਨਵਰੀ (ਸਤੀਸ਼ ਬਾਗ਼ੀ)-ਮਹਾਂਮੰਡਲੇਸਵਰ ਸਵਾਮੀ ਕਮਲਾ ਨੰਦ ਗਿਰੀ ਆਪਣਾ ਘਰ ਆਸ਼ਰਮ, ਗੀਤਾ ਭਵਨ ਫ਼ਰੀਦਕੋਟ ਵਿਖੇ ਪਹੁੰਚੇ | ਆਸ਼ਰਮ ਦੇ ਮੈਂਬਰਾਂ ਵਲੋਂ ਫ਼ੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਆਸ਼ਰਮ ਦੇ ਪ੍ਰਧਾਨ ਕੇਵਲ ਕਿ੍ਸਨ ਕਟਾਰੀਆ ਨੇ ਸਵਾਮੀ ਕਮਲਾ ਨੰਦ ਗਿਰੀ ਨੂੰ ਆਪਣਾ ਘਰ ਆਸ਼ਰਮ ਭਰਤਪੁਰ ਰਾਜਸਥਾਨ ਵਲੋਂ ਤਿਆਰ ਕੀਤੀ ਡਾਕੂਮੈਂਟਰੀ ਫ਼ਿਲਮ ਦਿਖਾਈ ਅਤੇ ਆਸ਼ਰਮ ਵਲੋਂ ਕੀਤੇ ਜਾਂਦੇ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸਵਾਮੀ ਕਮਲਾ ਨੰਦ ਗਿਰੀ ਨੇ ਇੱਥੇ ਰਹਿੰਦੇ ਪ੍ਰਭੂ ਪ੍ਰਾਣੀਆਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦੀ ਪੁਨਰਵਾਸ ਹੋਣ ਦੀ ਕਾਮਨਾ ਕਰਦੇ ਹੋਏ ਅਸ਼ੀਰਵਾਦ ਦਿੱਤਾ | ਉਨ੍ਹਾਂ ਆਸ਼ਰਮ ਦੇ ਪ੍ਰਬੰਧਕਾਂ ਵਲੋਂ ਕੀਤੀ ਜਾ ਰਹੀ ਸੇਵਾ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਆਸ਼ਰਮ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ | ਇਸ ਮੌਕੇ ਆਸ਼ਰਮ ਵਿਖੇ ਰਹਿ ਰਹੇ ਪ੍ਰਭੂ ਪ੍ਰਾਣੀਆਂ ਦੀ ਫ਼ਰੂਟ ਦੀ ਸੇਵਾ ਆਸ਼ਰਮ ਦੇ ਸਰਪ੍ਰਸਤ ਪ੍ਰਦੀਪ ਕਟਾਰੀਆ ਲੱਕੀ ਵਲੋਂ ਕੀਤੀ ਗਈ | ਆਸ਼ਰਮ ਦੇ ਸਕੱਤਰ ਇੰਜ: ਵਜਿੰਦਰ ਵਿਨਾਇਕ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਕਵਿਤਾ ਸ਼ਰਮਾ, ਨਰੇਸ਼ ਗਰੋਵਰ, ਹਰੀਸ਼ ਵਰਮਾ, ਵਿਨੋਦ ਬਜਾਜ, ਸੰਜੀਵ ਮੌਂਗਾ ਟਿੰਕੂ, ਰਜਨੀਸ਼ ਸ਼ਰਮਾ ਅਤੇ ਚੰਦ ਪਾਲ ਗਿਰੀ ਆਦਿ ਹਾਜ਼ਰ ਸਨ |