ਸਾਦਿਕ, 4 ਜਨਵਰੀ (ਗੁਰਭੇਜ ਸਿੰਘ ਚੌਹਾਨ)-ਨੌਜਵਾਨ ਭਾਰਤ ਸਭਾ ਪਿੰਡ ਦੀਪ ਸਿੰਘ ਵਾਲਾ ਵਲੋਂ ਕਿ੍ਕਟ ਟੂਰਨਾਮੈਂਟ, ਦਸਤਾਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਸਮਾਗਮ ਦੇ ਸ਼ੁਰੂਆਤੀ ਦਿਨ ਉਦਘਾਟਨ ਕਰਨ ਲਈ ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਦੂਸਰੇ ਦਿਨ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਵੀ ਟੂਰਨਾਮੈਂਟ ਵਿਚ ਆਪਣੀ ਹਾਜ਼ਰੀ ਲਵਾਈ | ਕਿ੍ਕਟ ਟੂਰਨਾਮੈਂਟ 'ਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਪੱਕਾ ਪਿੰਡ ਦੀ ਟੀਮ ਨੂੰ 21000 ਰੁਪਏ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਦੂਜੇ ਸਥਾਨ 'ਤੇ ਰਹਿਣ ਵਾਲੀ ਕੋਹਾਰ ਸਿੰਘ ਵਾਲਾ ਦੀ ਟੀਮ ਨੂੰ 11000 ਰੁਪਏ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ | ਬੈਸਟ ਬੈਟਸਮੈਨ ਤੇ ਬੈਸਟ ਬਾਲਰ ਨੂੰ ਵੀ ਨਕਦ ਰਾਸ਼ੀ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਇਕ ਚੰਗਾ ਖੇਡਣ ਵਾਲੇ ਖਿਡਾਰੀ ਨੂੰ ਨਕਦ ਰਾਸ਼ੀ 3100 ਰੁਪਏ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਦਸਤਾਰ ਅਤੇ ਪੇਂਟਿੰਗ ਮੁਕਾਬਲੇ ਵਿਚ ਜੇਤੂ ਬੱਚਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਨੌਜਵਾਨ ਭਾਰਤ ਸਭਾ ਵਲੋਂ ਖਿਡਾਰੀਆਂ ਲਈ ਪਿੰਡ ਵਿਚ ਵਧੀਆ ਖੇਡ ਗਰਾਊਾਡ ਬਣਾ ਕੇ ਟੂਰਨਾਮੈਂਟ ਕਰਵਾਏ ਗਏ | ਗਰਾਊਾਡ ਬਣਾਉਣ ਵਿਚ ਨੌਜਵਾਨ ਭਾਰਤ ਸਭਾ ਦਾ ਸਹਿਯੋਗ ਦੇਣ ਵਾਲੇ ਸਾਰੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਖੇਡਾਂ ਲਈ ਆਧੁਨਿਕ ਢਾਂਚਾ ਉਸਾਰਨਾ ਚਾਹੀਦਾ ਹੈ | ਹਰੇਕ ਪਿੰਡ ਵਿਚ ਖੇਡ ਗਰਾਊਾਡ ਬਣਾਉਣਾ ਚਾਹੀਦਾ ਹੈ | ਖਿਡਾਰੀਆਂ ਦੇ ਲਈ ਕੋਚ ਡਾਇਟ ਤੇ ਖੇਡ ਕਿੱਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ ਦੇ ਪਿ੍ੰਸੀਪਲ ਜਗਜੀਤ ਸਿੰਘ, ਸੂਬੇਦਾਰ ਸਰਜੀਤ ਸਿੰਘ, ਗੁਰਜੀਤ ਬਰਾੜ, ਨਿਸ਼ਾਨ ਭੁੱਲਰ, ਲਖਵਿੰਦਰ ਲੱਖਾ, ਕੁਲਦੀਪ ਬਰਾੜ, ਰਾਜੂ ਸਿੰਘ, ਗੁਰਮੀਤ ਸਿੰਘ ਜਥੇਦਾਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ ਸਿੰਘ, ਗੁਰਨੈਣ ਸਿੰਘ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਲਖਵੀਰ ਸਿੰਘ ਬੀਹਲੇਵਾਲਾ, ਬਲਰਾਜ ਸਿੰਘ, ਬਲਜਿੰਦਰ ਸਿੰਘ ਔਲਖ, ਸਰਪੰਚ ਸ਼ਾਮ ਲਾਲ ਬਜਾਜ, ਬਲਕਰਨ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਨੰਬਰਦਾਰ, ਦੁਨੀ ਗਿੱਲ, ਮੰਗਲ ਸਿੰਘ, ਜਸਕਰਨ ਸਿੰਘ, ਰਾਜਪਾਲ ਰਾਜਾ, ਐਂਡਲੈਸ, ਨਿੰਦਰਪਾਲ ਨਿੰਦੀ, ਜਗਦੀਪ ਗਾਂਧੀ, ਗਗਨ ਭੁੱਲਰ, ਨਵ ਭੁੱਲਰ, ਦੀਪ ਕਬੱਡੀ ਖਿਡਾਰੀ, ਸਾਹਿਬ ਸਿੰਘ, ਅਰਸ਼ਦੀਪ ਸਿੰਘ, ਦੀਪਇੰਦਰ ਸਿੰਘ ਆਦਿ ਹਾਜ਼ਰ ਸਨ |