19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪੰਜਾਬੀ ਸਾਹਿਤ ਸਭਾ ਰਜਿ: ਫ਼ਰੀਦਕੋਟ ਦੀ ਮਾਸਿਕ ਇਕੱਤਰਤਾ

Ad Position 21
No active advertisement
ਅਜੀਤ ਡੈਸਕ 06-01-2026
ਫ਼ਰੀਦਕੋਟ, 5 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ: ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਫ਼ਰੀਦਕੋਟ ਵਿਖੇ ਹੋਈ | ਜਿਸ ਵਿਚ ਪ੍ਰੋ. ਪਾਲ ਸਿੰਘ ਪਾਲ, ਪਿ੍ੰਸੀਪਲ ਕਿ੍ਸ਼ਨ ਲਾਲ ਬਕੋਲੀਆ, ਪਿ੍ੰਸੀਪਲ ਜੋਗਿੰਦਰ ਸਿੰਘ ਸਿੱਧੂ, ਇਕਬਾਲ ਘਾਰੂ, ਸੁਰਿੰਦਰਪਾਲ ਸ਼ਰਮਾ ਭਲੂਰ, ਸਾਧੂ ਸਿੰਘ ਚਮੇਲੀ, ਆਤਮਾ ਸਿੰਘ, ਵਤਨਵੀਰ ਜ਼ਖ਼ਮੀ, ਬਲਵੰਤ ਰਾਏ ਗੱਖੜ, ਮੁਖਤਿਆਰ ਸਿੰਘ ਵੰਗੜ, ਜਗਦੀਪ ਹਸਰਤ, ਪਰਮਜੀਤ ਪੱਪੂ, ਹਰਸੰਗੀਤ ਸਿੰਘ ਗਿੱਲ ਆਦਿ ਨੇ ਭਾਗ ਲਿਆ | ਹਾਜ਼ਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੜ੍ਹੀਆਂ ਅਤੇ ਨਵੇਂ ਸਾਲ 2026 ਦੀ ਇਕ ਦੂਜੇ ਨੂੰ ਵਧਾਈ ਦਿੱਤੀ | ਇਕਬਾਲ ਘਾਰੂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਸੇਖੋਂ ਦੀ ਮਾਰਚ ਅਪ੍ਰੈਲ 2026 ਵਿਚ ਕਰਵਾਈ ਜਾਣ ਵਾਲੀ ਚੋਣ ਅਤੇ ਕਾਨਫਰੰਸ ਵਿਚ ਭਾਗ ਲੈਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁਝ ਸ਼ੋਕ ਮਤੇ ਵੀ ਪਾਏ ਗਏ ਜਿਨ੍ਹਾਂ ਵਿਚ ਪੰਜਾਬੀ ਸੰਗੀਤ ਜਗਤ ਦੀ ਨਾਮਵਰ ਸ਼ਖ਼ਸੀਅਤ ਜਨਾਬ ਪੂਰਨ ਸ਼ਾਹ ਕੋਟੀ, ਰੋਜ਼ਾਨਾ ਅਜੀਤ ਦੇ ਸਕੱਤਰ ਪ੍ਰਸਿੱਧ ਮਾਸਿਕ ਰਸਾਲੇ 'ਤਸਵੀਰ' ਦੇ ਸੰਪਾਦਕ ਬੀਬੀ ਪ੍ਰਕਾਸ਼ ਕੌਰ ਹਮਦਰਦ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੈਂਬਰ ਪ੍ਰਸਿੱਧ ਕਵੀ ਬਲਬੀਰ ਜਲਾਲਾਬਾਦੀ ਅਤੇ ਡਾ. ਐਸ.ਐਸ.ਬਰਾੜ (ਬਰਾੜ ਕਲੀਨਿਕ ਕਾਲਜ ਰੋਡ ਫ਼ਰੀਦਕੋਟ) ਦੇ ਮਾਤਾ ਜੀ ਸ੍ਰੀਮਤੀ ਪ੍ਰਕਾਸ਼ ਕੌਰ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਸਾਦਿਕ ਦੇ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਅਰਵਿੰਦ ਨਗਰ 'ਚ ਨਵੇਂ ਸਾਲ ਦੀ ਆਮਦ 'ਤੇ ਪਾਠ ਦੇ ਭੋਗ ਪਾਏ
Ad Position 24