05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੇਵਾ ਮੁਕਤ ਲੈਕਚਰਾਰ ਹਾਕਮ ਸਿੰਘ ਵਲੋਂ ਹੋਣਹਾਰ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 25-01-2026
ਪੰਜਗਰਾੲੀਂ ਕਲਾਂ, 24 ਜਨਵਰੀ (ਸੁਖਮੰਦਰ ਸਿੰਘ ਬਰਾੜ)-ਸੇਵਾ-ਮੁਕਤ ਲੈਕਚਰਾਰ ਹਾਕਮ ਸਿੰਘ ਨਿਵਾਸੀ ਬੁਰਜ ਹਰੀਕਾ ਵਲੋਂ ਆਪਣੇ ਪਿਤਾ ਸਵ. ਬਚਨ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੀ ਨਿੱਘੀ ਯਾਦ 'ਚ ਸਰਕਾਰੀ ਹਾਈ ਸਕੂਲ ਔਲਖ ਦੇ ਅੱਠਵੀਂ ਅਤੇ ਦਸਵੀਂ ਜਮਾਤ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਹੁਸ਼ਿਆਰ ਅਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਕੇ ਸਕੂਨ ਮਿਲਦਾ ਹੈ | ਇਸ ਬਹਾਨੇ ਜਿੱਥੇ ਉਹ ਆਪਣੇ ਮਾਪਿਆਂ ਨੂੰ ਯਾਦ ਕਰਦੇ ਹਨ, ਉੱਥੇ ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਬਜ਼ੁਰਗਾਂ ਦੀ ਸਿਮਰਤੀ ਨੂੰ ਹਮੇਸ਼ਾ ਯਾਦ ਰੱਖਣ ਦੀ ਪੇ੍ਰਰਨਾ ਪੈਦਾ ਕਰਦੇ ਹਨ | ਸਮਾਗਮ ਦੌਰਾਨ ਦਸਵੀਂ ਜਮਾਤ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਜਗਦੀਪ ਸਿੰਘ ਪੁੱਤਰ ਸੰਦੀਪ ਸਿੰਘ, ਦੂਜਾ ਸਥਾਨ ਹਾਸਿਲ ਕਰਨ ਵਾਲੀ ਸ਼ਰਨਦੀਪ ਕੌਰ ਪੁੱਤਰੀ ਰਾਜਾ ਸਿੰਘ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀ ਪ੍ਰਕਾਸ਼ ਕੌਰ ਪੁੱਤਰੀ ਜਤਿੰਦਰ ਸਿੰਘ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਪ੍ਰਕਾਰ ਅੱਠਵੀਂ ਜਮਾਤ ਦੀ ਨਵਦੀਪ ਕੌਰ ਪੁੱਤਰੀ ਜਸਪਾਲ ਸਿੰਘ, ਨਵਜੋਤ ਕੌਰ ਪੁੱਤਰੀ ਗੁਰਪਿਆਰ ਸਿੰਘ ਤੇ ਗੁਰਲੀਨ ਕੌਰ ਪੁੱਤਰੀ ਪ੍ਰਤਾਪ ਸਿੰਘ ਅਤੇ ਸੰਦੀਪ ਕੌਰ ਪੁੱਤਰੀ ਬਿਰਸ਼ਪਾਲ ਸਿੰਘ ਤੇ ਜਸਮੀਨ ਕੌਰ ਪੁੱਤਰੀ ਪ੍ਰਤਾਪ ਸਿੰਘ ਨੂੰ ਕ੍ਰ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਦੇ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਸਕੂਲ ਦੇ ਮੁੱੱਖ ਅਧਿਆਪਕ ਜਗਜੀਵਨ ਸਿੰਘ ਵਲੋਂ ਉਨ੍ਹਾਂ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸਮਾਗਮ ਦਾ ਮੰਚ ਸੰਚਾਲਨ ਪੰਜਾਬੀ ਅਧਿਆਪਕਾ ਬਲਜੀਤ ਸਿੰਘ ਗਿੱਲ ਨੇ ਕੀਤਾ | ਇਸ ਮੌਕੇ ਲੈਕਚਰਾਰ ਹਾਕਮ ਸਿੰਘ ਦਾ ਸਪੁੱਤਰ ਅਸੀਸਪਾਲ ਸਿੰਘ ਆਸਟ੍ਰੇਲੀਆ, ਦਵਿੰਦਰ ਸਿੰਘ ਗਿੱਲ, ਗੁਰਚਰਨ ਕੌਰ, ਰੇਨੂ ਬਾਲਾ, ਗੁਰਵਿੰਦਰ ਸਿੰਘ, ਰੇਸ਼ਮ ਸਿੰਘ ਸਰਾਂ, ਸੱਜਣ ਕੁਮਾਰ, ਨੀਰੂ ਸ਼ਰਮਾ, ਸੁਮਤੀ ਪਿ੍ਆ, ਰਾਜੇਸ਼ ਕੁਮਾਰ, ਰਣਜੀਤ ਕੌਰ, ਨਰਿੰਦਰਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰ.ਜੀ.ਆਰ. ਸੈੱਲ ਨੇ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਜੀ.ਐਨ.ਡੀ.ਪੀ. ਸਕੂਲ 'ਚ ਵਾਤਾਵਰਨ ਸੰਬੰਧੀ ਜਾਗਰੂਕਤਾ ਸੈਮੀਨਾਰ
Ad Position 24
No active advertisement