05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 25-01-2026
ਫ਼ਰੀਦਕੋਟ, 24 ਜਨਵਰੀ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨ ਐਸੋਸੀਏਸ਼ਨ ਰਜਿ: ਫ਼ਰੀਦਕੋਟ ਦੇ ਦਫ਼ਤਰ ਵਿਖੇ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਜਿੱਥੇ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਸਬੰਧੀ ਸਮਾਰੋਹ ਕੀਤਾ ਗਿਆ, ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ, ਬਾਬਾ ਰਾਮ ਸਿੰਘ ਕੂਕਾ ਜੀ ਦੇ ਜਨਮ ਦਿਵਸ ਅਤੇ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਆਏ ਮੈਂਬਰਾਂ ਦਾ ਬਿਸ਼ਨ ਕੁਮਾਰ ਅਰੋੜਾ, ਮਨੋਹਰ ਸਿੰਘ ਦੀਪ, ਦਰਸ਼ਨ ਲਾਲ ਚੁੱਘ ਅਤੇ ਸੰਤ ਸਿੰਘ ਨੇ ਸਵਾਗਤ ਕੀਤਾ | ਸਮਾਰੋਹ ਦੌਰਾਨ ਬੁਲਾਰਿਆਂ ਵਿਚ ਸੇਵਾ ਸਿੰਘ ਚਾਵਲਾ, ਪ੍ਰੋਫੈਸਰ ਐਨ ਕੇ ਗੁਪਤਾ, ਇੰਦਰਜੀਤ ਸਿੰਘ ਖੀਵਾ, ਕਿ੍ਸ਼ਨ ਕੁਮਾਰ ਬਕੋਲੀਆ ਅਤੇ ਮੁਖਤਿਆਰ ਸਿੰਘ ਵੰਗੜ ਨੇ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਸਬੰਧੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸਬੰਧੀ, ਬਸੰਤ ਪੰਚਮੀ ਸਬੰਧੀ ਅਤੇ ਬਾਬਾ ਰਾਮ ਸਿੰਘ ਕੂਕਾ ਦੇ ਜਨਮ ਸਬੰਧੀ ਭਰਪੂਰ ਜਾਣਕਾਰੀ ਦਿੱਤੀ | ਇਸ ਸਮਾਰੋਹ ਵਿਚ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਵਲੋਂ ਆਪਣੇ ਪੋਤਰੇ ਅਰਸ਼ਨੂਰ ਖੀਵਾ ਪੁੱਤਰ ਗਗਨਦੀਪ ਸਿੰਘ ਖੀਵਾ ਦੀ ਜਨਮ ਦਿਨ ਦੀ ਖੁਸ਼ੀ ਵਿਚ ਇਕ ਸ਼ਾਨਦਾਰ ਚਾਹ ਪਾਰਟੀ ਕੀਤੀ | ਇਸ ਤੋਂ ਇਲਾਵਾ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਲੋੜਵੰਦ ਬਲਦੇਵ ਸਿੰਘ ਪੁੱਤਰ ਠਾਕਰ ਸਿੰਘ ਪਿੰਡ ਮਹਿਮੂਆਣਾ ਦਾ ਘਰ ਬਰਸਾਤਾਂ ਦੌਰਾਨ ਢਹਿ ਢੇਰੀ ਹੋ ਗਿਆ ਸੀ ਉਸ ਦੀ ਮਾਲੀ ਸਹਾਇਤਾ 10 ਹਜ਼ਾਰ ਰੁਪਏ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੋਨ ਤਗਮਾ ਹਾਸਿਲ ਕਰਨ ਵਾਲੀ ਵਿਦਿਆਰਥਣ ਸਨੇਹਾ ਦਾ ਸਕੂਲ ਪੁੱਜਣ 'ਤੇ ਸਨਮਾਨ ਅਗਲੀ ਖ਼ਬਰ ਦਸਮੇਸ਼ ਮਿਸ਼ਨ ਸਕੂਲ ਹਰੀਨੌਂ ਵਿਖੇ ਵਾਤਾਵਰਨ ਸੰਭਾਲ ਸੰਬੰਧੀ ਜਾਗਰੂਕਤਾ ਸੈਮੀਨਾਰ
Ad Position 24
No active advertisement