ਬਾਜਾਖਾਨਾ, 25 ਜਨਵਰੀ (ਜਗਦੀਪ ਸਿੰਘ ਗਿੱਲ)-ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈੱਸ ਦੀ ਆਜ਼ਾਦੀ 'ਤੇ ਵਾਰ ਵਾਰ ਹਮਲਾ ਅਤੇ ਢਾਹ ਲਾਉਣ ਦੀ ਕੋਸ਼ਿਸ ਜਾ ਰਹੀ ਹੈ ¢ ਪੰਜਾਬ ਸਰਕਾਰ ਦਾ ਇਹ ਨਿੰਦਣਯੋਗ ਕਾਰਾ ਹੈ ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਦਰਸ਼ਨ ਸਿੰਘ ਸਹੋਤਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਤੇ ਉੱਘੇ ਸਮਾਜ ਸੇਵੀ ਆਗੂ ਸੁਖਜੀਤ ਸਿੰਘ ਜੀਤਾ ਮੁਲਾਜ਼ਮ ਪੀ.ਆਰ.ਟੀ.ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੱਤਰਕਾਰਾਂ 'ਤੇ ਨਾਜਾਇਜ਼ ਪਰਚੇ ਦਰਜ ਕਰਨਾ ਅਤੇ ਸੱਚ ਦੀ ਆਵਾਜ਼ ਨੂੰ ਦਬਾਉਣਾ ਬੇਹੱਦ ਮੰਦਭਾਗਾ ਹੈ ¢ ਇਸ ਮÏਕੇ ਸੰਦੀਪ ਜਿੰਦਲ, ਬਲਦੇਵ ਸਿੰਘ ਢੱਲਾ (ਬੱਲੀ), ਰਾਜਿੰਦਰ ਕੁਮਾਰ, ਮਨਦੀਪ ਕੁਮਾਰ, ਅਮਰਜੀਤ ਸਿੰਘ ਮੱਕੜ, ਜੋਨੀ ਸ਼ਰਮਾ, ਕਮਲ ਸਦਿਓੜਾ, ਪਰਵੀਨ ਕੁਮਾਰੀ ਅਤੇ ਕਮਲ ਬਾਗੜੀ ਆਦਿ ਹਾਜ਼ਰ ਸਨ¢