03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਖੂਨੀ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਨਾ ਰੋਕ ਪਾਉਣਾ ਸਰਕਾਰ ਦੀ ਨਕਾਮੀ : ਡੱਲੇਵਾਲ

Ad Position 21
No active advertisement
ਅਜੀਤ ਡੈਸਕ 26-01-2026
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕੌਮੀ ਕਨਵੀਨਰ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਹਰ ਸਾਲ ਕਿਹਾ ਜਾਂਦਾ ਹੈ ਕਿ ਚਾਈਨਾ ਡੋਰ ਮਨੁੱਖੀ ਜ਼ਿੰਦਗੀਆਂ ਅਤੇ ਜੀਵ ਜੰਤੂਆਂ ਲਈ ਬਹੁਤ ਖ਼ਤਰਨਾਕ ਹੈ | ਇਸ ਲਈ ਸਰਕਾਰ ਵਲੋਂ ਇਹ ਸਖ਼ਤੀ ਨਾਲ ਬੈਨ ਕੀਤੀ ਗਈ ਹੈ | ਉਨ੍ਹਾਂ ਕਿਹਾ ਜੇਕਰ ਸਰਕਾਰ ਵਲੋਂ ਇਹ ਸੱਚਮੁੱਚ ਅਸਲ ਵਿਚ ਬੈਨ ਹੈ? ਤਾਂ ਫਿਰ ਇਹ ਚਾਈਨਾ ਤੋਂ ਆ ਕਿਸ ਤਰ੍ਹਾਂ ਰਹੀ ਹੈ? ਇਹ ਵੀ ਆਪਣੇ ਆਪ ਵਿਚ ਇਕ ਸਵਾਲ ਹੈ ਅਤੇ ਜੇਕਰ ਇਹ ਅਣਮੁੱਲੀਆਂ ਮਨੁੱਖੀ ਜ਼ਿੰਦਗੀਆਂ ਤੇ ਬੇਜੁਬਾਨ ਜੀਵ ਜੰਤੂਆਂ ਦੀ ਜ਼ਿੰਦਗੀ ਨਾਲ ਖੇਲਣ ਵਾਲੀ ਖੂਨੀ ਡੋਰ ਚਾਈਨਾ ਤੋਂ ਨਹੀਂ ਆ ਰਹੀ ਅਤੇ ਇਥੇ ਹੀ ਬਣ ਰਹੀ ਹੈ ਫਿਰ ਸਰਕਾਰ ਇਸ ਨੂੰ ਬਣਾਉਣ ਵਾਲਿਆਂ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ? ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਖੂਨੀ ਡੋਰ ਨਾਲ ਰੋਜਾਨਾ ਬੱਚੇ ਅਤੇ ਜੀਵ ਜੰਤੂ ਸ਼ਿਕਾਰ ਹੋ ਰਹੇ ਹਨ ਤੇ ਕੀਮਤੀ ਜਾਨਾਂ ਜਾ ਰਹੀਆਂ ਹਨ | ਇਸ ਲਈ ਜਿੱਥੇ ਵੀ ਇਸ ਖੂਨੀ ਡੋਰ ਨਾਲ ਕੋਈ ਘਟਨਾ ਹੁੰਦੀ ਹੈ | ਉਸ ਦੇ ਲਈ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਥਾਣਾ ਮੁਖੀ ਵੀ ਉਸ ਘਟਨਾ ਦੇ ਲਈ ਦੋਸ਼ੀ ਹੈ ਕਿਉਂਕਿ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਹੀ ਇਹ ਹਵਾ ਵਿਚ ਮੌਤ ਵੰਡਣ ਵਾਲੀ ਡੋਰ ਉੱਡ ਰਹੀ ਹੈ | ਜਿਸ ਕਾਰਨ ਸੜਕ ਉੱਪਰ ਜਾਂਦੇ ਹੋਏ ਰਾਹਗੀਰਾਂ ਲਈ ਹਰ ਸਮੇਂ ਮੌਤ ਦਾ ਖੌਅ ਬਣਿਆ ਰਹਿੰਦਾ ਹੈ | ਉਨ੍ਹਾਂ ਕਤਲਾਂ ਅਤੇ ਅਣਗਿਣਤ ਅਣਸੁਖਾਵੀਆਂ ਘਟਨਾਵਾਂ ਦੇ ਲਈ ਚਾਈਨਾ ਡੋਰ ਵੇਚਣ ਵਾਲੇ ਅਤੇ ਉਸ ਤੋਂ ਇਲਾਵਾ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਵਿਅਕਤੀ ਵੀ ਜ਼ਿੰਮੇਵਾਰ ਹਨ | ਇਸ ਲਈ ਚਾਈਨਾ ਡੋਰ ਨਾਲ ਪਤੰਗ ਬਾਜ਼ੀ ਕਰਨ ਵਾਲਾ ਚਾਹੇ ਕੋਈ ਵੱਡਾ ਹੈ ਜਾਂ ਛੋਟਾ ਹੈ ਉਸ ਉੱਪਰ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੁਝ ਥਾਵਾਂ 'ਤੇ ਕੁਝ ਪੁਲਿਸ ਅਫ਼ਸਰਾਂ ਨੇ ਸ਼ਾਲਾਘਾ ਯੋਗ ਕਦਮ ਵੀ ਚੁੱਕੇ ਹਨ | ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਜੋ ਕੀਮਤੀ ਜਾਨਾਂ ਬਚਾਉਣ ਲਈ ਉਨ੍ਹਾਂ ਨੇ ਵਧੀਆ ਉਪਰਾਲੇ ਕੀਤੇ ਹਨ |
Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ ਅਗਲੀ ਖ਼ਬਰ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ 'ਤੇ ਹਮਲਾ ਨਿੰਦਨਯੋਗ ਕਦਮ- ਸਹੋਤਾ
Ad Position 24
No active advertisement