ਕੋਟਕਪੂਰਾ, 25 ਜਨਵਰੀ (ਮੋਹਰ ਸਿੰਘ ਗਿੱਲ)-ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਿਤ ਗੁਰਾਂਦਿੱਤਾ ਸਿੰਘ ਵਾਸੀ ਪਿੰਡ ਕੋਟਸੁਖੀਆ ਦਾ ਪੁੱਤਰ ਜਸਪਾਲ ਸਿੰਘ ਜੋ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਯੂਥ ਕਾਂਗਰਸ ਦੀ ਚੋਣ ਲੜ ਰਿਹਾ ਹੈ, ਦੀ ਮਦਦ ਕਰਨ ਦਾ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਗਿਆ | ਇਸ ਸਬੰਧ 'ਚ ਪਿੰਡ ਕੋਟਸੁਖੀਆ ਵਿਖੇ ਵਰਕਰਾਂ ਦੀ ਇਕ ਭਰਵੀਂ ਇਕੱਤਰਤਾ ਹੋਈ, ਜਿਸ ਵਿਚ ਸੀਨੀਅਰ ਆਗੂਆਂ ਨੇ ਭਾਗ ਲਿਆ | ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਸਿੱਖਾਂਵਾਲਾ, ਰਮੇਸ਼ ਨੰਬਰਦਾਰ ਦੇਵੀਵਾਲਾ, ਗੁਰਜੀਤ ਸਿੰਘ ਸਿੱਖਾਂਵਾਲਾ, ਅਸ਼ਵਨੀ ਸ਼ਰਮਾ ਢੁੱਡੀ, ਜਗਰੂਪ ਸਿੰਘ ਧੂੜਕੋਟ, ਜਗਦੇਵ ਸਿੰਘ ਧੂੜਕੋਟ, ਜਸਵਿੰਦਰ ਸਿੰਘ ਬਰਾੜ ਸਾਬਕਾ ਮੈਂਬਰ ਬਲਾਕ ਸੰਮਤੀ, ਕਰਨੈਲ ਸਿੰਘ ਠੇਕੇਦਾਰ, ਜਗਵੰਤ ਸਿੰਘ, ਗੁਰਾਂਦਿਤਾ ਸਿੰਘ, ਮੇਲਾ ਸਿੰਘ ਧਾਲੀਵਾਲ, ਅਮਰਜੀਤ ਸਿੰਘ ਫ਼ੌਜੀ, ਸੂਬੇਦਾਰ ਸੂਬਾ ਸਿੰਘ, ਕੁਲਵੰਤ ਸਿੰਘ ਪੰਚ, ਫ਼ਤਿਹ ਸਿੰਘ ਪੰਚ, ਜਗਸੀਰ ਸਿੰਘ ਸੀਰਾ, ਗੁਰਮੀਤ ਸਿੰਘ ਬਰਾੜ ਢੁੱਡੀ, ਅਕਾਸ਼ਦੀਪ ਸਿੰਘ ਢੁੱਡੀ, ਅਮਰਜੀਤ ਸਿੰਘ ਬਾਬਾ, ਜਹਾਜ਼ ਸਿੰਘ, ਨਛੱਤਰ ਸਿੰਘ, ਗੁਰਦਰਸ਼ਨ ਸਿੰਘ ਬਰਾੜ, ਸੇਵਕ ਸਿੰਘ, ਰਣਜੀਤ ਸਿੰਘ, ਚਰਨ ਸਿੰਘ, ਸੁਖਦੀਪ ਸਿੰਘ ਰਾਜੂ, ਸੰਦੀਪ ਸਿੰਘ, ਅੰਮਿ੍ਤਪਾਲ ਸਿੰਘ, ਹਰਪ੍ਰੀਤ ਸਿੰਘ ਬਰਾੜ, ਜੈ ਦੀਪ ਸਿੰਘ ਪੰਚ, ਲਾਡੀ, ਸੋਨਾ, ਕੁਲਵੰਤ ਸਿੰਘ ਮੋਰਾਂਵਾਲੀ, ਸੁਰਜੀਤ ਚਹਿਲ, ਯੁੱਧ ਸਿੰਘ ਕਲੇਰ, ਜਗਦੀਪ ਕਲੇਰ, ਹੈਪੀ ਅਠਵਾਲ ਢੁੱਡੀ, ਅਵਤਾਰ ਸਿੰਘ ਤਾਰੀ, ਸੁਖਦੀਪ ਸਿੰਘ ਬਰਾੜ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਧਾਲੀਵਾਲ, ਹਰਪ੍ਰੀਤ ਲੈਬਾਰਟਰੀ ਵਾਲਾ, ਅਮਨਦੀਪ ਸਿੰਘ ਢਿੱਲੋਂ, ਸਾਧੂ ਸਿੰਘ ਬਰਾੜ ਸਮੇਤ ਹੋਰ ਵੀ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਹਾਜ਼ਰ ਕਾਂਗਰਸੀ ਵਰਕਰਾਂ ਨੇ ਯੂਥ ਕਾਂਗਰਸ ਦੇ ਉਮੀਦਵਾਰ ਜਸਪਾਲ ਸਿੰਘ ਦੀ ਡਟਵੀਂ ਹਮਾਇਤ ਕਰਨ ਦਾ ਭਰੋਸਾ ਦਿਵਾਇਆ | ਅੰਤ 'ਚ ਜਸਪਾਲ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਜੇਕਰ ਉਹ ਸਫ਼ਲ ਹੋਏ ਤਾਂ ਪਹਿਲਾਂ ਵਾਂਗ ਲੋਕਾਂ ਦੇ ਹਰ ਦੁੱਖ-ਸੁੱਖ 'ਚ ਸ਼ਰੀਕ ਹੋ ਕੇ ਕਾਂਗਰਸ ਪਾਰਟੀ ਦੀ ਦਿਲੋਂ ਸੇਵਾ ਕਰਨਗੇ |