03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਰਾੜ ਅੱਖਾਂ ਦੇ ਹਸਪਤਾਲ ਕੋਟਕਪੂਰਾ ਵਿਖੇ ਬੱਚੇ ਦਾ ਚਿੱਟੇ ਮੋਤੀਏ ਦਾ ਸਫ਼ਲ ਆਪ੍ਰੇਸ਼ਨ ਦੇਰੀ ਕਾਰਨ ਕਈ ਵਾਰ ਹੋ ਜਾਂਦਾ ਹੈ ਨੁਕਸਾਨ : ਡਾ. ਬਰਾੜ

Ad Position 21
No active advertisement
ਅਜੀਤ ਡੈਸਕ 26-01-2026
ਕੋਟਕਪੂਰਾ, 25 ਜਨਵਰੀ (ਮੋਹਰ ਸਿੰਘ ਗਿੱਲ)-ਆਧੁਨਿਕ ਯੁੱਗ ਵਿਚ ਛੋਟੇ ਬੱਚਿਆਂ ਦੀਆਂ ਜਨਮ ਤੋਂ ਹੀ ਅੱਖਾਂ ਦੀਆਂ ਬਿਮਾਰੀਆਂ ਨਾਲ ਕਈ ਹਾਲਤਾਂ 'ਚ ਪੱਕੇ ਤੌਰ 'ਤੇ ਨਜ਼ਰ ਚਲੇ ਜਾਣ ਦਾ ਖ਼ਤਰਾ ਹੁੰਦਾ ਹੈ | ਉਨ੍ਹਾਂ ਬਿਮਾਰੀਆਂ ਦਾ ਇਲਾਜ ਆਧੁਨਿਕ ਢੰਗ ਨਾਲ ਕੁਝ ਕੁ ਹਸਪਤਾਲਾਂ ਅੰਦਰ ਹੀ ਸੰਭਵ ਹੈ | ਇਹ ਪ੍ਰਗਟਾਵਾ ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ / ਬਠਿੰਡਾ ਦੇ ਸੰਚਾਲਕ ਡਾ. ਪੀ.ਐਸ. ਬਰਾੜ ਨੇ ਕਰਦਿਆਂ ਆਖਿਆ ਕਿ ਅੱਜ ਢਾਈ ਮਹੀਨੇ ਦੇ ਬੱਚੇ ਦਾ ਚਿੱਟੇ ਮੋਤੀਏ ਦਾ ਆਪ੍ਰੇਸ਼ਨ ਸਫ਼ਲਤਾ ਪੂਰਵਕ ਕੀਤਾ ਗਿਆ | ਬੱਚੇ ਦੇ ਜਨਮ ਤੋਂ ਹੀ ਅੱਖਾਂ ਅੰਦਰ ਚਿੱਟਾ ਮੋਤੀਆ ਸੀ, ਜੇਕਰ ਆਪ੍ਰੇਸ਼ਨ ਸਮੇਂ ਸਿਰ ਨਾ ਕਰਦੇ ਤਾਂ ਬੱਚੇ ਦੀ ਨਜ਼ਰ ਪੱਕੇ ਤੌਰ 'ਤੇ ਚਲੀ ਜਾਣੀ ਸੀ | ਫ਼ਿਰੋਜ਼ਪੁਰ ਤੋਂ ਆਏ ਸਕਸ਼ਮ ਨਾਮ ਦੇ ਮਾਸੂਮ ਬੱਚੇ ਦੇ ਮਾਤਾ-ਪਿਤਾ ਦੀ ਹਾਜ਼ਰੀ ਵਿਚ ਡਾ. ਬਰਾੜ ਨੇ ਦੱਸਿਆ ਕਿ ਬੱਚਿਆਂ ਦੇ ਅਜਿਹੇ ਆਪ੍ਰੇਸ਼ਨ ਬਹੁਤ ਮੁਸ਼ਕਿਲ ਹੁੰਦੇ ਹਨ, ਇਹ ਮਾਹਿਰ ਡਾਕਟਰਾਂ ਦੀ ਪੂਰੀ ਟੀਮ ਅਤੇ ਦੁਨੀਆਂ ਦੀ ਅਤਿ ਆਧੁਨਿਕ ਮਸ਼ੀਨ ਸੈਨਚੂਰੀਅਨ ਫੇਕੋ ਅਤੇ ਕਈ ਦਹਾਕਿਆਂ ਦੇ ਤਜਰਬੇ ਨਾਲ ਹੀ ਇਹ ਸੰਭਵ ਹੋਇਆ | ਇਸ ਤੋਂ ਇਲਾਵਾ ਬੇਹੋਸ਼ੀ ਵਾਲੇ ਮਾਹਿਰ ਡਾਕਟਰਾਂ ਦੀ ਟੀਮ, ਜਿਨ੍ਹਾਂ ਨੇ ਢਾਈ ਮਹੀਨੇ ਦੇ ਬੱਚੇ ਨੂੰ ਬੇਹੋਸ਼ ਕਰਕੇ ਆਪ੍ਰੇਸ਼ਨ ਦੌਰਾਨ ਮੋਨੀਟਰ ਕਰਕੇ ਅਤੇ ਆਪ੍ਰੇਸ਼ਨ ਤੋਂ ਬਾਅਦ ਹੋਸ਼ ਵਿਚ ਲਿਆਉਣ ਲਈ ਮਿਹਨਤ ਕੀਤੀ | ਡਾ. ਬਰਾੜ ਨੇ ਆਖਿਆ ਕਿ ਅਸੀਂ ਸਮੇਂ ਸਮੇਂ ਔਖੇ ਤੋਂ ਔਖੇ ਆਪ੍ਰੇਸ਼ਨ ਵੀ ਸਫਲਤਾ ਪੂਰਵਕ ਨੇਪਰੇ ਚਾੜ੍ਹਦੇ ਹਾਂ, ਜਿਸ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਜ਼ੁਰਗਾਂ ਦੀਆਂ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ | ਜਿਵੇਂ ਕਿ ਬੱਚਿਆਂ ਵਿਚ ਜਨਮ ਤੋਂ ਟੀਰ ਜਾਂ ਭੈਂਗਾਪਣ ਦੇ ਆਪ੍ਰੇਸ਼ਨ, ਜਨਮ ਤੋਂ ਅੱਖਾਂ ਵਿਚੋਂ ਪਾਣੀ ਆਉਣਾ (ਨਾਥੂਰ) ਦਾ ਆਪ੍ਰੇਸ਼ਨ ਅਤੇ ਕਮਜ਼ੋਰ ਜਾਂ ਸਤਮਾਹੇ ਜਨਮੇ ਬੱਚਿਆਂ ਵਿਚ ਪਿਛਲੇ ਪਰਦੇ ਦਾ ਇਲਾਜ ਸਫਲਤਾ ਪੂਰਵਕ ਕਰਦੇ ਹਾਂ | ਉਨ੍ਹਾਂ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਆਪ੍ਰੇਸ਼ਨ ਪੂਰੇ ਭਾਰਤ ਵਿਚ ਕੁਝ ਗਿਣੇ ਚੁਣੇ ਹਸਪਤਾਲਾਂ ਵਿਚ ਹੀ ਸੰਭਵ ਹਨ | ਇਸ ਤਰ੍ਹਾਂ ਦੇ ਆਪ੍ਰੇਸ਼ਨ ਮਾਲਵਾ ਖੇਤਰ ਦੇ ਇਲਾਕੇ ਵਿਚ ਸਿਰਫ਼ ਬਰਾੜ ਅੱਖਾਂ ਦਾ ਹਸਪਤਾਲ ਵਿਚ ਹੀ ਕੀਤੇ ਜਾਂਦੇ ਹਨ | ਡਾ. ਪੀ.ਐਸ. ਬਰਾੜ ਮੁਤਾਬਿਕ ਸਮੇਂ ਤੋਂ ਪਹਿਲਾਂ ਅਤੇ ਕਮਜ਼ੋਰ ਪੈਦਾ ਹੋਏ ਛੋਟੇ ਬੱਚਿਆਂ ਨੂੰ ਇਕ ਵਾਰ ਹਸਪਤਾਲ ਜ਼ਰੂਰ ਚੈੱਕ ਕਰਵਾਉ |
Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਦੇਰ ਸ਼ਾਮ ਪੁਲਿਸ ਨੇ ਫ਼ਲੈਗ ਮਾਰਚ ਕੱਢਿਆ ਅਗਲੀ ਖ਼ਬਰ ਕੋਟਸੁਖੀਆ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਹੋਈ ਭਰਵੀਂ ਇਕੱਤਰਤਾ ਯੂਥ ਕਾਂਗਰਸ ਦੇ ਉਮੀਦਵਾਰ ਜਸਪਾਲ ਸਿੰਘ ਦੀ ਹਮਾ...
Ad Position 24
No active advertisement