05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਾਤਾ ਪ੍ਰਕਾਸ਼ ਦੇਵੀ ਕਮਰਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

Ad Position 21
No active advertisement
ਅਜੀਤ ਡੈਸਕ 26-01-2026
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪ੍ਰਦੀਪ ਕਮਰਾ ਰਿਟਾ: ਅਧਿਆਪਕ, ਸੰਦੀਪ ਕਮਰਾ ਅਤੇ ਰਣਦੀਪ ਕਮਰਾ (ਰਾਣਾ) ਸਾਬਕਾ ਮੰਡਲ ਪ੍ਰਧਾਨ ਭਾਜਪਾ ਅਤੇ ਸਾ: ਕੌਂਸਲਰ ਦੇ ਮਾਤਾ ਪ੍ਰਕਾਸ਼ ਦੇਵੀ ਕਮਰਾ (87) ਧਰਮ ਪਤਨੀ ਸਵ: ਚਮਨ ਲਾਲ ਕਮਰਾ (ਰਿਟਾ: ਲੈਕਚਰਾਰ) ਵਾਸੀ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿੱਤ ਸਥਾਨਕ ਬਾਂਸਲ ਰਿਜੋਰਟਸ ਵਿਖੇ ਸ੍ਰੀ ਅੰਮਿ੍ਤਵਾਣੀ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਵਰਗਾਂ ਨਾਲ ਜੁੜੇ ਇਲਾਕਾ ਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਮਾਤਾ ਪ੍ਰਕਾਸ਼ ਦੇਵੀ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ | ਇਸ ਉਪਰੰਤ ਸ਼ਰਧਾਂਜਲੀ ਸਮਾਗਮ ਵਿਚ ਭਾਜਪਾ ਨੇਤਾ ਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਅਤੇ ਭਾਜਪਾ ਆਗੂ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਮਾਤਾ ਪ੍ਰਕਾਸ਼ ਦੇਵੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੁਆਰਾ ਪਰਿਵਾਰਕ ਤਰੱਕੀ ਦੇ ਨਾਲ-ਨਾਲ ਆਰ.ਐਸ.ਐਸ. ਦੇ ਮਹਿਲਾ ਵਿੰਗ ਨਾਲ ਜੁੜ ਕੇ ਸਮਾਜਿਕ ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪਤੀ ਚਮਨ ਲਾਲ ਨੇ ਵੀ ਸ਼ੁਰੂ ਤੋਂ ਆਰ.ਐਸ.ਐਸ. ਨਾਲ ਜੁੜ ਕੇ ਅਤੇ ਭਾਰਤ ਵਿਕਾਸ ਪ੍ਰੀਸ਼ਦ ਰਾਹੀਂ ਸਮਾਜਿਕ ਖੇਤਰ ਅਤੇ ਰਾਜਨੀਤਿਕ ਖੇਤਰ 'ਚ ਵੀ ਆਪਣਾ ਰੋਲ ਨਿਭਾਇਆ | ਕਮਰਾ ਪਰਿਵਾਰ ਸ਼ੁਰੂ ਤੋਂ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ | ਸਟੇਜ ਸੰਚਾਲਨ ਕਰਦਿਆਂ ਸੰਦੀਪ ਗਿਰਧਰ ਵਲੋਂ ਮਾਤਾ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਸੱਤਿਆਪਾਲ ਜੈਨ ਸਾਬਕਾ ਐਮ.ਪੀ. ਸਮੇਤ ਵੱਖ-ਵੱਖ ਆਗੂਆਂ ਅਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਸੁਨੇਹੇ ਪੜ੍ਹੇ | ਅੰਤ ਵਿਚ ਸੀਨੀਅਰ ਆਗੂ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਪਰਿਵਾਰ ਦੀ ਤਰਫੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ, ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੀ.ਪੀ.ਐਸ.ਸੀ., ਅਸ਼ੋਕ ਕਮਰਾ, ਜਗਜੀਤ ਸਿੰਘ ਹਨੀ ਫੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਾਵਾ ਯਾਦਵਿੰਦਰ ਸਿੰਘ ਲਾਲੀ ਸਮਾਜ ਸੇਵਕ ਤੇ ਉੱਘੇ ਕਾਰੋਬਾਰੀ, ਬਾਵਾ ਗੁਰਿੰਦਰ ਸਿੰਘ ਕੋਕੀ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਪ੍ਰਧਾਨ ਨਗਰ ਕੌਂਸਲ, ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ, ਜਸਵਿੰਦਰ ਸ਼ਰਮਾ ਜ਼ਿਲ੍ਹਾ ਸੰਚਾਲਕ ਰਾਸ਼ਟਰੀ ਸਵੈਮ ਸੇਵਕ ਸੰਘ, ਭਾਰਤ ਭੂਸ਼ਣ ਬਿੰਟਾ ਬਾਂਸਲ ਸੂਬਾ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ, ਅਮਨਦੀਪ ਸਿੰਘ ਬਰਾੜ, ਰਵਨੀਤ ਸਿੰਘ ਰਿੱਕੀ ਬਰਾੜ, ਸਤੀਸ਼ ਭਟੇਜਾ, ਰਾਜੀਵ ਦਾਬੜਾ, ਰਵਿੰਦਰ ਕਟਾਰੀਆ, ਅਰਵਿੰਦ ਪਠੇਲਾ, ਅਸ਼ਵਨੀ ਗਿਰਧਰ, ਸੁਰਿੰਦਰ ਧਵਨ, ਐਡਵੋਕੇਟ ਸੰਜੀਵ ਗੁਪਤਾ, ਮਿੰਕਲ ਬਜਾਜ, ਲੋਕ ਪਿ੍ਆ ਸ਼ਰਮਾ, ਅਰਮਾਨ ਬਰਾੜ, ਰਜਿੰਦਰ ਭੰਡਾਰੀ, ਅਖਿਲ ਭਾਰਤੀ, ਸੰਜੀਵ ਕਾਲਾ ਧੂੜੀਆ, ਸੁਨੀਲ ਨਾਰੰਗ ਜ਼ਿਲ੍ਹਾ ਮੈਨੇਜਰ ਵੇਅਰ ਹਾਊਸ, ਲੀਲਾਧਰ ਗੁਪਤਾ, ਬੂਟਾ ਰਾਮ ਕਮਰਾ, ਸਰਬਜੀਤ ਸਿੰਘ ਦਰਦੀ, ਰਾਜੇਸ਼ ਕਟਾਰੀਆ, ਅਰਜੁਨ, ਸਤੀਸ਼ ਗਿਰਧਰ ਕਾਲਾ, ਗੁਰਨਿਸ਼ਾਨ ਸਿੰਘ ਹੇਅਰ, ਵਕੀਲ ਅਸ਼ੋਕ ਗਿਰਧਰ, ਡਾ. ਭਾਰਤ ਭੂਸ਼ਣ ਚੋਪੜਾ, ਰਵੀ ਚੁੱਘ, ਸੋਮ ਕਾਲੜਾ ਮਲੋਟ, ਕੇਸ਼ਵ ਸਿਡਾਨਾ, ਐਡਵੋਕੇਟ ਅਨੁਰਾਗ ਸ਼ਰਮਾ, ਸੁਰਿੰਦਰਪਾਲ ਸਿੰਘ ਥਿੰਦ, ਹਰਕਿ੍ਸ਼ਨ ਸਿੰਘ ਮੱਕੜ, ਰਾਕੇਸ਼ ਕਥੂਰੀਆ, ਰਮਨ ਕੇਪੀ, ਕਰਮਜੀਤ ਸਿੰਘ ਕਰਮਾ, ਵਰਿੰਦਰਪਾਲ ਸਿੰਘ ਗਲੋਰੀ, ਹਰਮੀਤ ਸਿੰਘ ਬੇਦੀ, ਰਾਣਾ ਬੇਦੀ, ਜਸਵਿੰਦਰ ਪਾਲ ਸ਼ਰਮਾ, ਪ੍ਰੇਮ ਚੁਚਰਾ ਰਿਟਾ: ਚੀਫ਼ ਮੈਨੇਜਰ ਪੀ.ਐਨ.ਬੀ., ਸੰਜੀਵ ਖੇੜਾ, ਸੁਰਿੰਦਰ ਖੇੜਾ, ਬੰਟੀ ਖੇੜਾ, ਮਨੀਸ਼ ਦੂਆ, ਨਵਨੀਤ ਸਿੰਘ ਨਵੀ, ਵਿਕਾਸ ਚੁੱਘ, ਕਰਮਜੀਤ ਸਿੰਘ ਕੰਮਾ, ਬਲਜੀਤ ਸਿੰਘ ਭੁੱਟੀਵਾਲਾ, ਜਸਵਿੰਦਰ ਰਿੰਕੂ ਕਮਰਾ, ਰਜਿੰਦਰ ਖੁਰਾਣਾ, ਸਰਬਜੀਤ ਸਿੰਘ ਕਾਲੜਾ, ਰਾਜ ਬੱਤਰਾ, ਨਵਦੀਪ ਸੁੱਖੀ, ਰਜਨੀਸ਼ ਗਿਰਧਰ ਈ.ਓ. ਅਤੇ ਰਾਜੂ ਬਾਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼- ਐਡਵੋਕੇਟ ਗੁਰਮਿੰਦਰ ਕੌਰ ਸੰਧੂ ਅਗਲੀ ਖ਼ਬਰ ਕੈਬਨਿਟ ਮੰਤਰੀ ਖੁੱਡੀਆਂ ਨੇ ਵਿਕਾਸ ਦੇ ਕੰਮਾਂ ਸੰੰਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ
Ad Position 24
No active advertisement