ਰੁਪਾਣਾ: ਐਡਵੋਕੇਟ ਗੁਰਮਿੰਦਰ ਕੌਰ ਸੰਧੂ ਦਾ ਜਨਮ 5 ਮਈ 1960 ਨੂੰ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿਤਾ ਕਰਨੈਲ ਸਿੰਘ ਸਿੱਧੂ (ਏਅਰ ਫੋਰਸ ਕਰਨਲ) ਦੇ ਗ੍ਰਹਿ ਪਿੰਡ ਤਲਵੰਡੀ ਭਾਈ ਵਿਚ ਹੋਇਆ | 'ਆਪ' ਨੇ ਮੁਢਲੀ ਵਿੱਦਿਆ ਪਿੰਡ 'ਚ ਹਾਸਿਲ ਕੀਤੀ ਅਤੇ ਬੀ.ਏ, ਐਲ.ਐਲ.ਬੀ (ਲਾਅ ਦੀ ਪੜ੍ਹਾਈ ਸ੍ਰੀ ਗੰਗਾਨਗਰ ਸ਼ਹਿਰ) ਵਿਚ ਕੀਤੀ | ਆਪ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਹਸਮੁੱਖ ਸੁਭਾਅ ਦੇ ਮਾਲਕ ਅਤੇ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ | ਆਪ ਦਾ ਵਿਆਹ 27 ਨਵੰਬਰ 1988 ਨੂੰ ਪਿੰਡ ਧਿਗਾਣਾ ਦੇ ਸਵ. ਈਸ਼ਰ ਸਿੰਘ ਸੰਧੂ (ਲਾਟੀਆ) ਦੇ ਹੋਣਹਾਰ ਬੇਟੇ ਐਡਵੋਕੇਟ ਜਸਵਿੰਦਰ ਸਿੰਘ ਸੰਧੂ ਨਾਲ ਹੋਇਆ | ਆਪ ਦੇ ਘਰ ਬੇਟੀ ਅਤੇ ਬੇਟੇ ਨੇ ਜਨਮ ਲਿਆ | ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੀ ਤਲੀਮ ਦਿੱਤੀ, ਜਿਸ ਸਦਕਾ ਬੇਟੀ ਡਾ. ਨਵਰੀਤ ਕੌਰ ਸੰਧੂ ਕੈਨੈਡਾ ਵਿਖੇ ਸਹੁਰਾ ਪਰਿਵਾਰ 'ਚ ਚੰਗਾ ਜੀਵਨ ਬਤੀਤ ਕਰ ਰਹੀ ਹੈ ਅਤੇ ਬੇਟਾ ਅਰਮਾਨ ਸੰਧੂ ਜੋ ਕਿ ਕੈਨੇਡਾ ਵਿਚ ਲਾਅ ਦੀ ਪੜ੍ਹਾਈ ਕਰ ਰਿਹਾ ਹੈ | ਐਡਵੋਕੇਟ ਗੁਰਮਿੰਦਰ ਕੌਰ ਸੰਧੂ ਜੋ ਕਿ ਮਿਤੀ 18 ਜਨਵਰੀ ਨੂੰ 2026 ਨੂੰ ਸਦੀਵੀ ਵਿਛੋੜਾ ਦੇ ਕੇ ਵਾਹਿਗੁਰੂ ਚਰਨੀ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ 27 ਜਨਵਰੀ 2026 (ਮੰਗਲਵਾਰ) ਨੂੰ ਗੁਰਦੁਆਰਾ ਸਾਹਿਬ ਪਿੰਡ ਧਿਗਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਦੁਪਹਿਰ 1 ਵਜੇ ਪਵੇਗਾ | -ਜਗਜੀਤ ਸਿੰਘ