28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਿਧਾਇਕਾ ਡਾ. ਅਰੋੜਾ ਨੇ ਗੀਤਾ ਭਵਨ ਚੌਕ ਵਿਖੇ ਇਕ ਸੈਲਫੀ ਪੁਆਇੰਟ ਤੋਹਫ਼ੇ ਵਜੋਂ ਦਿੱਤਾ <br/>

Ad Position 21
No active advertisement
ਮੋਗਾ ਦੇ ਗੀਤਾ ਭਵਨ ਚੌਕ 'ਤੇ 97 ਲੱਖ ਰੁਪਏ ਦੀ ਲਾਗਤ ਨਾਲ ਸੈਲਫੀ ਪੁਆਇੰਟ, ਸੁੰਦਰ ਫੁਹਾਰੇ ਅਤੇ ਸਕੇਟਿੰਗ ਗਰਾਊਾਡ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ | ਤਸਵੀਰ: ਹਰਜੀਤ ਸਿੰਘ <br/> 29-01-2026
ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਗਣਤੰਤਰ ਦਿਵਸ ਦੇ ਮੌਕੇ 'ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਵਾਸੀਆਂ ਨੂੰ ਇਕ ਸੈਲਫੀ ਪੁਆਇੰਟ ਤੋਹਫ਼ੇ ਵਜੋਂ ਦਿੱਤਾ | ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਗੀਤਾ ਭਵਨ ਚੌਕ ਵਿਖੇ 97 ਲੱਖ ਦੀ ਲਾਗਤ ਨਾਲ ਇਕ ਸੈਲਫੀ ਪੁਆਇੰਟ, ਸੁੰਦਰ ਫੁਹਾਰੇ ਅਤੇ ਇਕ ਸਕੇਟਿੰਗ ਗਰਾਊਾਡ ਦਾ ਉਦਘਾਟਨ ਕੀਤਾ | ਇਸ ਮੌਕੇ ਮੋਗਾ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਾ. ਰਾਕੇਸ਼ ਅਰੋੜਾ, ਕੌਂਸਲਰ ਪਾਇਲ ਗਰਗ, ਜ਼ੋਨ ਇੰਚਾਰਜ ਅਨਿਲ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਸੀਨੀਅਰ ਆਪ ਆਗੂ ਗੌਰਵ ਗਰਗ, ਸੰਜੇ ਸ਼ਰਮਾ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਮਿਲਾਪ ਸਿੰਘ, ਦਵਿੰਦਰ ਸਿੰਘ ਤਿਵਾੜੀ ਅਤੇ ਸ਼ਹਿਰ ਨਿਵਾਸੀ ਮੌਜੂਦ ਸਨ | ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਮੋਗਾ ਵਿਚ ਗੀਤਾ ਭਵਨ ਚੌਕ ਇਕ ਸਕੇਟਿੰਗ ਗਰਾਊਾਡ ਅਤੇ ਇਕ ਸੁੰਦਰ ਫੁਹਾਰੇ ਨਾਲ ਭਰਪੂਰ ਮੋਗਾ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗੀਤਾ ਭਵਨ ਚੌਕ ਨੂੰ ਸੁੰਦਰ ਅਤੇ ਮਨਮੋਹਕ ਢੰਗ ਨਾਲ ਸਜਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਮੋਗਾ ਵਿਚ ਗੀਤਾ ਭਵਨ ਚੌਕ ਸ਼ਹਿਰ ਵਾਸੀਆਂ ਲਈ ਇਕ ਪ੍ਰਮੁੱਖ ਸਥਾਨ ਹੈ, ਜੋ ਰੋਜ਼ਾਨਾ ਸੈਂਕੜੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਗਣਤੰਤਰ ਦਿਵਸ ਦੇ ਮੌਕੇ 'ਤੇ ਇਸ ਜਗ੍ਹਾ ਨੂੰ ਜਨਤਾ ਨੂੰ ਸਮਰਪਿਤ ਕੀਤਾ ਗਿਆ ਅਤੇ ਉਦਘਾਟਨ ਕੀਤਾ ਗਿਆ | ਇਸ ਮੌਕੇ ਕੌਂਸਲਰ ਪਾਇਲ ਗਰਗ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੇਂਟ ਜੋਸ਼ਨ ਕਾਨਵੈਂਟ ਸਕੂਲ ਜੈਤੋ ਦੇ ਵਿਦਿਆਰਥੀਆਂ ਨੇ ਡਾਂਡੀਆ ਪੇਸ਼ ਕੀਤਾ <br/> ਅਗਲੀ ਖ਼ਬਰ ਬੰਦੀ ਸਿੰਘਾਂ ਅਤੇ ਜੇਲ੍ਹਾਂ 'ਚ ਬੰਦ ਕੈਦੀਆਂ ਦੀ ਰਿਹਾਈ ਲਈ ਰੋਸ ਵਜੋਂ ਮਨਾਇਆ ਕਾਲਾ ਦਿਨ <br/>
Ad Position 24