ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਕਿ੍ਕਟ-19 (ਲੜਕੇ) ਦੇ ਟਰਾਇਲ 31 ਜਨਵਰੀ 2026 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 3 ਵਜੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਗਰਾਊਾਡ ਵਿਚ ਕਰਵਾਏ ਜਾ ਰਹੇ ਹਨ | ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਏ.ਜੀ. ਬਾਵਾ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਕੱਟ ਆਫ਼ ਮਿਤੀ 01-09-2007 ਤੋਂ ਬਾਅਦ ਜਨਮ ਵਾਲੇ ਖਿਡਾਰੀ ਟਰਾਇਲ ਦੇ ਸਕਦੇ ਹਨ, ਟਰਾਈਲਾਂ ਵਿਚ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਖਿਡਾਰੀ ਹੀ ਭਾਗ ਲੈ ਸਕਣਗੇ ਹਨ, ਖਿਡਾਰੀ ਆਪਣੇ ਨਾਲ ਜਨਮ ਸਬੰਧੀ ਸਰਟੀਫ਼ਿਕੇਟ ਜਾਂ ਕੋਈ ਮੰਨਣਯੋਗ ਸਬੂਤ ਲੈ ਕੇ ਆਉਣ ਤੇ ਖਿਡਾਰੀ ਵਾਈਟ ਕਿੱਟ ਵਿਚ ਟਰਾਇਲ ਦੇਣ ਆਉਣ ਟਰਾਈਲ ਫ਼ੀਸ 100 ਰੁਪਏ ਹੋਵੇਗੀ |