09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੇਵਾ ਮੁਕਤ 30 ਕਰਮਚਾਰੀ ਤੇ ਅਧਿਕਾਰੀਆਂ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫ਼ਰੀਦਕੋਟ ਵਲੋਂ ਜਨਵਰੀ ਮਹੀਨੇ ਵਿਚ ਵੱਖ-ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 30 ਕਰਮਚਾਰੀ ਅਤੇ ਅਧਿਕਾਰੀਆਂ ਦਾ ਜਨਮ ਦਿਵਸ ਐਸੋਸੀਏਸ਼ਨ ਦੇ ਭਵਨ ਵਿਖੇ ਮਨਾਇਆ ਗਿਆ | ਸਮਾਗਮ 'ਚ ਆਏ ਮਹਿਮਾਨਾਂ ਦਾ ਗੁਰਦੇਵ ਸਿੰਘ ਭਾਣਾ, ਇੰਜ: ਜੀਤ ਸਿੰਘ ਅਤੇ ਮਨੋਹਰ ਸਿੰਘ ਧੁੰਨਾ ਨੇ ਸਵਾਗਤ ਕੀਤਾ | ਵਿਸ਼ੇਸ਼ ਤੌਰ 'ਤੇ ਜਨਮ ਦਿਵਸ ਮਨਾਉਣ ਆਏ ਮਹਿਮਾਨਾਂ ਵਿਚ ਇਕਬਾਲ ਸਿੰਘ ਘਾਰੂ, ਮਾਸਟਰ ਸ਼ਾਮ ਸਿੰਘ ਅਤੇ ਸਾਧੂ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੰਚ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਗਿੱਲ ਨੇ ਨਿਭਾਉਂਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲ ਆਪਣੇ ਕਿੰਨੇ ਡਿਊਜ਼ ਕਿੰਨੀ ਦੇਰ ਤੋਂ ਲਮਕਦੇ ਆ ਰਹੇ ਹਨ ਅਤੇ ਸੰਸਥਾ ਵਲੋਂ ਜੋ ਹੁਣ ਤੱਕ ਸੰਘਰਸ਼ ਕੀਤਾ ਗਿਆ ਅਤੇ ਅੱਗੇ ਕੀਤੇ ਜਾਣ ਵਾਲੇ ਸੰਘਰਸ਼ ਬਾਰੇ ਚਾਨਣਾ ਪਾਇਆ | ਪਿਛਲੇ ਦਿਨੀਂ ਸਟੇਟ ਬਾਡੀ ਨਾਲ ਸਾਰੇ ਜ਼ਿਲਿ੍ਹਆਂ ਦੀ ਹੋਈ ਮੀਟਿੰਗ ਬਾਰੇ ਜ਼ਿਲ੍ਹੇ ਦੇ ਜਨਰਲ ਸਕੱਤਰ ਪਿ੍ੰਸੀਪਲ ਜੋਗਿੰਦਰ ਸਿੰਘ ਨੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ | ਪਿ੍ੰਸੀਪਲ ਕਿ੍ਸ਼ਨ ਕੁਮਾਰ ਬਕੋਲੀਆ ਨੇ ਪੈਨਸ਼ਨਰਾਂ ਦੀਆਂ ਮੰਗਾਂ ਤੋਂ ਇਲਾਵਾ ਜਨਵਰੀ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਪ੍ਰੋਫੈਸਰ ਜਲੌਰ ਸਿੰਘ ਖੀਵਾ ਨੇ ਗਿਆਨ ਵਰਧਕ ਜਾਣਕਾਰੀ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਕਵਿਤਾ ਪੇਸ਼ ਕੀਤੀ | ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 1978 ਮੈਂਬਰ ਬਣ ਚੁੱਕੇ ਹਨ | ਕੱਲ੍ਹ ਆਖਰੀ ਮੈਂਬਰ ਸਵਰਗੀ ਦੇਵ ਕਿ੍ਸ਼ਨ ਸ਼ਰਮਾ ਦੇ ਪਤਨੀ ਕੌਸ਼ਲਿਆ ਦੇਵੀ ਮੈਂਬਰ ਬਣੇ ਅਤੇ ਉਨ੍ਹਾਂ ਆਪਣੇ ਬੱਚਿਆਂ ਸਮੇਤ ਸੰਸਥਾ ਦੀ 10 ਹਜ਼ਾਰ ਰੁਪਏ ਦੀ ਮਾਇਕ ਸਹਾਇਤਾ ਕੀਤੀ | ਉਨ੍ਹਾਂ ਦੱਸਿਆ ਕਿ ਮੈਂਬਰਾਂ ਦਾ 13 ਕਰੋੜ ਦੇ ਕਰੀਬ ਰੁਲਿਆ ਹੋਇਆ ਬਕਾਇਆ ਬਹਾਲ ਕਰਾਇਆ ਜਾ ਚੁੱਕਾ ਹੈ | ਸਮਾਗਮ ਵਿਚ ਡਾ. ਪਰਮਿੰਦਰ ਪਾਲ ਸੇਠੀ, ਜਸਵਿੰਦਰ ਸਿੰਘ ਜੌੜਾ ਰਿਟਾਇਰਡ ਸੀ ਐਚ ਡੀ ਅਤੇ ਨੇਕ ਸਿੰਘ ਮਾਹੀ ਸੁਪਰਡੈਂਟ ਬੀ ਐਂਡ ਆਰ ਨੂੰ ਐਸੋਸੀਏਸ਼ਨ ਪ੍ਰਤੀ ਦਿੱਤੀਆਂ ਜਾਂਦੀਆਂ ਸ਼ਾਨਦਾਰ ਸੇਵਾਵਾਂ ਸਬੰਧੀ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੈਂਬਰਾਂ ਵਲੋਂ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਪ੍ਰਤੀ ਪ੍ਰਧਾਨ ਇੰਦਰਜੀਤ ਸਿੰਘ ਖੀਵਾ, ਜਗਤਾਰ ਸਿੰਘ ਗਿੱਲ ਅਤੇ ਬਲਵੰਤ ਰਾਏ ਗੱਖੜ ਨੇ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੇ ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ, ਜਿਸ 'ਚ ਸ੍ਰੀ ਸੱਤਿਆਪਾਲ ਅਤੇ ਪ੍ਰੋਫੈਸਰ ਤਜਿੰਦਰ ਸਿੰਘ ਨੇ ਜਵਾਬ ਦੇ ਕੇ ਇਨਾਮ ਪ੍ਰਾਪਤ ਕੀਤੇ | ਇਸ ਸਬੰਧੀ ਅਮਰਜੀਤ ਸਿੰਘ ਵਾਲੀਆ, ਮਨਜੀਤ ਇੰਦਰ ਸਿੰਘ ਵਾਲੀਆ, ਮਨੋਹਰ ਸਿੰਘ ਦੀਪ ਅਤੇ ਜਗਦੀਸ਼ ਕੁਮਾਰ ਬੈਂਬੀ ਨੇ ਜੱਜ ਦੀ ਭੂਮਿਕਾ ਨਿਭਾਈ | ਸਮਾਗਮ ਦੇ ਅਖੀਰ ਵਿਚ ਮਹੀਨਾ ਜਨਵਰੀ ਦੌਰਾਨ ਸਵਰਗਵਾਸ ਹੋਏ ਮੈਂਬਰਾਂ ਦਲਜੀਤ ਕੌਰ, ਪ੍ਰਕਾਸ਼ ਕੌਰ, ਰਾਜਮੀਤ ਕੌਰ ਅਤੇ ਰਵਿੰਦਰ ਸਿੰਘ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ | ਸਮਾਗਮ 'ਚ ਜੰਗੀਰ ਕੌਰ, ਕਿਰਨ ਬਾਲਾ ਝਾਂਜੀ, ਨਿਰਮਲਾ ਕੁਮਾਰੀ, ਬਲਵਿੰਦਰ ਸਿੰਘ ਬੁਗਰਾ, ਬਿਸ਼ਨ ਕੁਮਾਰ ਅਰੋੜਾ, ਭੁਪਿੰਦਰ ਪਾਲ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਗਨਦੀਪ ਧਾਲੀਵਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮਾਲਵਾ ਜ਼ੋਨ ਸੈਂਟਰਲ ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਕੋਠੇ ਵੜਿੰਗ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Ad Position 24