10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਧਾਰ ਕਾਰਡ ਬਣਾਉਣ ਅਤੇ ਨਵਿਆਉਣ ਦਾ ਕੈਂਪ 5 ਨੂੰ

Ad Position 21
No active advertisement
ਅਜੀਤ ਡੈਸਕ 01-02-2026
ਸਾਦਿਕ, 31 ਜਨਵਰੀ (ਆਰ.ਐਸ.ਧੁੰਨਾ)-ਮਹਾਂਸ਼ਿਵਰਾਤਰੀ ਦੀ ਖੁਸ਼ੀ ਵਿਚ ਸ੍ਰੀ ਅਮਰਨਾਥ ਯੂਥ ਵੈਲਫ਼ੇਅਰ ਸੇਵਾ ਸੰਮਤੀ ਸਾਦਿਕ ਅਤੇ ਜੈ ਬਾਬਾ ਬਰਫ਼ਾਨੀ ਸੇਵਾ ਸੰਮਤੀ ਸਾਦਿਕ ਵਲੋਂ ਸਾਂਝੇ ਤੌਰ 'ਤੇ ਇੰਡਸਇੰਡ ਬੈਂਕ ਬ੍ਰਾਂਚ ਫ਼ਰੀਦਕੋਟ ਦੇ ਮੈਨੇਜਰ ਰਾਜ ਕੁਮਾਰ ਬਾਂਸਲ ਅਤੇ ਇੰਡਸਇੰਡ ਬੈਂਕ ਬਰਾਂਚ ਸਾਦਿਕ ਦੇ ਨਰਿੰਦਰ ਕੁਮਾਰ ਦੇ ਸਹਿਯੋਗ ਨਾਲ ਇੰਡਸਇੰਡ ਬੈਂਕ ਫ਼ਰੀਦਕੋਟ ਰੋਡ ਸਾਦਿਕ ਵਿਖੇ ਦੋ ਰੋਜ਼ਾ ਆਧਾਰ ਕਾਰਡ ਬਣਾਉਣ ਅਤੇ ਨਵਿਆਉਣ ਦਾ ਕੈਂਪ 5 ਅਤੇ 6 ਫ਼ਰਵਰੀ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਸੁਰਿੰਦਰਪਾਲ ਸੇਠੀ, ਸੰਜੀਵ ਚਾਵਲਾ, ਪਿ੍ਤਪਾਲ ਸਿੰਘ ਢਿੱਲੋਂ, ਰਾਜ ਕੁਮਾਰ ਮਰਾੜ੍ਹ, ਡਾ. ਵਰੁਣ ਅਜ਼ਾਦ, ਵਿੱਕੀ ਨਰੂਲਾ, ਕਾਲਾ ਪੇਂਟਰ, ਦਵਿੰਦਰ ਸਿੰਘ ਪਰਾਜਾਪਤ ਆਦਿ ਮੈਂਬਰਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਪੰਜ ਸਾਲ ਦੇ ਬਾਅਦ ਦੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ, ਮੋਬਾਇਲ ਨੰਬਰ ਬਦਲਣਾ, ਘਰ ਦਾ ਐਡਰੈੱਸ ਬਦਲਣਾ, ਨਾਮ ਵਿਚ ਗ਼ਲਤੀ ਠੀਕ ਕਰਵਾਉਣੀ, ਫੋਟੋ ਬਦਲਵਾਉਣੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਿਨ੍ਹਾਂ ਨੇ ਆਪਣਾ ਆਧਾਰ ਕਾਰਡ ਨਹੀਂ ਬਣਵਾਇਆ ਉਨ੍ਹਾਂ ਦਾ ਆਧਾਰ ਕਾਰਡ ਬਣਾਇਆ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਖੱਜਲ ਖੁਆਰੀ ਤੋਂ ਬਚਣ ਲਈ ਇਸ ਕੈਂਪ ਦਾ ਲਾਭ ਉਠਾਉਣ |
Ad Position 22
No active advertisement
ਪਿਛਲੀ ਖ਼ਬਰ ਗੁਰਿੰਦਰ ਬਰਾੜ ਵਿਧਾਇਕ ਦਾ ਸਨਮਾਨ ਅਗਲੀ ਖ਼ਬਰ ਨਵਦੀਪ ਸਿੰਘ ਬੱਬੂ ਬਰਾੜ ਨੇ ਹਾਕੀ ਖਿਡਾਰੀਆਂ ਨਾਲ ਕੀਤੀ ਜਾਣ ਪਛਾਣ
Ad Position 24