10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਰੀਨੌਂ ਵਿਖੇ ਭਾਜਪਾ ਨੇ 'ਜੀ ਰਾਮ ਜੀ' ਸਕੀਮ ਬਾਰੇ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 01-02-2026
ਕੋਟਕਪੂਰਾ, 31 ਜਨਵਰੀ (ਮੇਘਰਾਜ)-ਨੇੜਲੇ ਪਿੰਡ ਹਰੀਨੌਂ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਖਾਰਾ ਵਲੋਂ ਪਵਨ ਸ਼ਰਮਾ ਮੰਡਲ ਪ੍ਰਧਾਨ ਖਾਰਾ, ਪ੍ਰਨੀਤ ਸਿੰਘ ਜੌੜਾ ਜ਼ਿਲ੍ਹਾ ਮੀਤ ਪ੍ਰਧਾਨ, ਸੁਖਚੈਨ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ, ਹਰਦਿਆਲ ਸਿੰਘ ਮੀਤ ਪ੍ਰਧਾਨ ਮੰਡਲ ਖਾਰਾ ਦੀ ਅਗਵਾਈ 'ਚ 'ਜੀ ਰਾਮ ਜੀ' ਸਕੀਮ ਤਹਿਤ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ¢ ਇਸ ਮੌਕੇ ਸੂਬਾਈ ਆਗੂ ਸੁਨੀਤਾ ਗਰਗ ਅਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵਿਸ਼ੇਸ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਮੰਡਲ ਪ੍ਰਧਾਨ ਪਵਨ ਸ਼ਰਮਾ, ਪ੍ਰਨੀਤ ਸਿੰਘ ਜੌੜਾ, ਸੁਖਚੈਨ ਸਿੰਘ ਸਿੱਧੂ ਨੇ ਭਾਜਪਾ ਦੀ ਪੰਜਾਬ 'ਚ ਮਜ਼ਬੂਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ 'ਚ ਭਾਜਪਾ ਪਰਿਵਾਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅੱਜ ਭਾਜਪਾ ਸੂਬੇ ਦੇ ਹਰ ਵਰਗ ਦੀ ਹਰਮਨ ਪਿਆਰੀ ਪਾਰਟੀ ਬਣ ਚੁੱਕੀ ਹੈ¢ ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਵਲੋਂ ਭਾਜਪਾ ਦੀਆਂ ਲੋਕ ਹਿੱਤ ਸਕੀਮਾਂ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ¢ ਸੂਬਾਈ ਆਗੂ ਸੁਨੀਤਾ ਗਰਗ ਨੇ ਕਿਹਾ ਕਿ ਭਾਜਪਾ ਪੰਜਾਬ 'ਚ 2027 'ਚ ਆਪਣੀ ਸਰਕਾਰ ਬਣਾਉਣ ਵੱਲ ਵੱਧ ਰਹੀ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਮਿਲੇਨੀਅਮ ਸਕੂਲ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰੇਗਾ- ਚੇਅਰਮੈਨ ਵਾਸ਼ੂ ਸ਼ਰਮਾ ਅਗਲੀ ਖ਼ਬਰ ਕਿਸਾਨ ਗੁਰਰਾਜ ਸਿੰਘ ਵਿਰਕ ਦੀ ਲਿਖੀ ਪੁਸਤਕ 'ਕਿੰਨੂ ਦਾ ਰੋਜ਼ਨਾਮਚਾ' ਦੀ ਘੁੰਡ ਚੁਕਾਈ
Ad Position 24