17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮੋਗਾ ਪੁਲਿਸ ਨੇ ਕੀਤੀ ਬੱਸ ਸਟੈਂਡ ਦੀ ਚੈਕਿੰਗ <br/>

Ad Position 21
No active advertisement
ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਜਨਤਾ ਦੀ ਸੁਰੱਖਿਆ ਨੂੰ ਹੋਰ ਪੱਕਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਪੈਂਦੇ ਸਾਰੇ ਬੱਸ ਸਟੈਂਡਾਂ 'ਤੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ | ਇਹ ਵਿਸ਼ੇਸ਼ ਚੈਕਿੰਗ ਬਾਲ ਕਿ੍ਸ਼ਨ ਸਿੰਗਲਾ ਐਸ.ਪੀ. ਮੋਗਾ ਅਤੇ ਡੀ.ਐਸ.ਪੀ. ਸਿਟੀ ਗੁਰਪ੍ਰੀਤ ਸਿੰਘ ਸਰਾਂ ਦੀ ਸੁਪਰਵਿਜ਼ਨ ਹੇਠ ਹਲਕਾ ਅਫ਼ਸਰਾਂ ਦੀ ਅਗਵਾਈ ਵਿਚ ਤਾਇਨਾਤ ਕੀਤੀਆਂ ਗਈਆਂ ਵਿਸ਼ੇਸ਼ ਚੈਕਿੰਗ ਪਾਰਟੀਆਂ ਵਲੋਂ ਕੀਤੀ ਗਈ | ਚੈਕਿੰਗ ਦੌਰਾਨ ਮੈਨੂਅਲ ਅਤੇ ਵਿਜੂਅਲ ਢੰਗ ਨਾਲ ਐਂਟੀ-ਸੈਬੋਟਾਜ਼ ਜਾਂਚ ਕੀਤੀ ਗਈ ਅਤੇ ਸੰਬੰਧਿਤ ਪੁਆਇੰਟਾਂ, ਇਲਾਕਿਆਂ ਅਤੇ ਵਾਹਨਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਯਕੀਨੀ ਬਣਾਈ ਗਈ | ਇਸ ਤੋਂ ਇਲਾਵਾ, ਚੈਕਿੰਗ ਦੌਰਾਨ ਸ਼ੱਕੀ ਪਾਏ ਗਏ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛ ਗਿੱਛ ਕੀਤੀ ਗਈ ਅਤੇ ਪਾਰਕਿੰਗ ਏਰੀਆ ਵਿਚ ਖੜ੍ਹੇ ਲਾਵਾਰਿਸ ਵਾਹਨਾਂ ਨੂੰ ਪੁਲਿਸ ਕਸਟਡੀ 'ਚ ਲੈ ਕੇ ਤੁਰੰਤ ਸੰਬੰਧਿਤ ਜਾਂ ਨਜ਼ਦੀਕੀ ਪੁਲਿਸ ਥਾਣਿਆਂ 'ਚ ਭੇਜਿਆ ਗਿਆ | ਇਸ ਮੁਹਿੰਮ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ, ਇਤਰਾਜ਼ਯੋਗ ਸਮੱਗਰੀ, ਵਸਤੂ ਜਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਨਾ ਅਤੇ ਅਪਰਾਧਿਕ ਗਤੀਵਿਧੀਆਂ ਜਾਂ ਅਪਰਾਧਿਕ ਮੂਵਮੈਂਟ 'ਤੇ ਰੋਕ ਲਗਾਉਣਾ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਕਾਂਗਰਸ ਦੀਆਂ ਯੂਥ ਵਿੰਗ ਦੀਆਂ ਚੋਣਾਂ 'ਚ ਤਿੰਨ ਧੜੇ ਆਹਮੋ-ਸਾਹਮਣੇ <br/>
Ad Position 24