16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਿਜਲੀ ਕੱਟਾਂ ਖ਼ਿਲਾਫ਼ ਜੈਤੋ ਵਿਖੇ ਅਕਾਲੀ ਆਗੂਆਂ ਨੇ ਸਰਕਾਰ ਨੂੰ ਘੇਰਿਆ

ਜੈਤੋ, 16 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਐਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 17-09-2026
ਜੈਤੋ, 16 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਦੀ ਅਗਵਾਈ ’ਚ ਬਿਜਲੀ ਕੱਟਾਂ ਦੇ ਵਿਰੋਧ ’ਚ ਧਰਨਾ ਦਿੱਤਾ ਗਿਆ ਤੇ ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ ਨੂੰ ਮੰਗ ਪੱਤਰ ਸੌਂਪਿਆ ਗਿਆ। ਧਰਨੇ ਦੌਰਾਨ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਅਤੇ ਕਿਸਾਨਾਂ ਨੂੰ ਦਰਪੇਸ਼ ਬਿਜਲੀ ਸੰਕਟ ਨੂੰ ਲੈ ਕੇ ਤਿੱਖੇ ਸਵਾਲ ਉਠਾਏ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਨਾਲ ਸਬੰਧਿਤ ਹੱਕੀ ਅਤੇ ਅਹਿਮ ਫ਼ੈਸਲੇ ਪੰਜਾਬ ਵਿਚ ਨਹੀਂ, ਸਗੋਂ ਦਿੱਲੀ ਤੋਂ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਰਬੜ ਦੀ ਮੋਹਰ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਫ਼ਸਲ ਦੀ ਸਿੰਚਾਈ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਲੋੜ ਹੈ, ਪਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਅਣਨਿਯਮਿਤ ਸਪਲਾਈ ਕਾਰਨ ਕਿਸਾਨਾਂ ਦੀ ਖੇਤੀਬਾੜੀ ਪ੍ਰਭਾਵਿਤ ਹੋ ਰਹੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਸੂਬਾ ਸਿੰਘ ਬਾਦਲ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਪੰਜਾਬ ਦੇ ਹਿੱਤਾਂ ਲਈ ਨੁਕਸਾਨਦਾਇਕ ਸਾਬਤ ਹੋ ਰਹੀਆਂ ਹਨ। ਗੁਰਚੇਤ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਆਮ ਲੋਕਾਂ ਅਤੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸਰਕਾਰ ਨੂੰ ਚੱਲਦਾ ਕਰਨ ਦਾ ਸਮਾਂ ਆ ਗਿਆ ਹੈ। ਇਸ ਮੌਕੇ ਨੌਜਵਾਨ ਆਗੂ ਮਨਦੀਪ ਸਿੰਘ ਬਹਿਬਲ, ਡਾ. ਸਤਨਾਮ ਸਿੰਘ ਨਿਆਮੀਵਾਲਾ, ਅਮਰਜੀਤ ਕੌਰ ਪੰਜਗਰਾਈਂ ਨੇ ਬਿਜਲੀ ਕੱਟਾਂ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਤੁਰੰਤ ਧਿਆਨ ਦੇ ਕੇ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੁਪਿੰਦਰ ਸਿੰਘ ਲਾਲੀ ਬਾਦਲ, ਮੈਂਬਰ ਜਰਨਲ ਕੌਂਸਲ ਗੁਰਮੀਤ ਸਿੰਘ ਬਰਾੜ ਸਾਬਕਾ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਲਾਕ ਪ੍ਰਧਾਨ ਬਰਗਾੜੀ, ਗੁਰਤੇਗਪਾਲ ਸਿੰਘ ਸੀਰਾ ਬਰਾੜ ਬਲਾਕ ਪ੍ਰਧਾਨ ਦਿਹਾਤੀ ਜੈਤੋ, ਬਲਾਕ ਪੰਜਗਰਾਈਂ ਦੇ ਪ੍ਰਧਾਨ ਮਨਦੀਪ ਸਿੰਘ ਰੂਬੀ ਬਰਾੜ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ ਮੈਂਬਰ ਜਰਨਲ ਕੌਂਸਲ, ਤਰਲੋਚਣ ਸਿੰਘ ਦੁਲੱਟ ਭਗਤੂਆਣਾ, ਸੇਵਾਜੀਤ ਸਿੰਘ ਦੁਲੱਟ ਭਗਤੂਆਣਾ, ਹਰਚਰਨ ਸਿੰਘ ਬਾਠ ਕਰੀਰਵਾਲੀ, ਨਿਰਮਲ ਸਿੰਘ ਨਿੰਮਾ ਵੜਿੰਗ ਬਲਾਕ ਪ੍ਰਧਾਨ ਬਾਜਾਖਾਨਾ, ਜਸਵੰਤ ਸਿੰਘ ਰਾਮਗੜ੍ਹੀਆ ਸਾਬਕਾ ਐਮ.ਸੀ., ਜਸਵਿੰਦਰ ਸਿੰਘ ਘੱਪਾ ਭਾਊ ਰੋੜੀਕਪੂਰਾ, ਗੁਰਸੇਵਕ ਸਿੰਘ ਅਨੋਖਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬੀ.ਐਸ., ਬਾਬੂ ਸਿੰਘ ਬਲਾਕ ਮੈਂਬਰ ਸਰਾਵਾਂ, ਹਰਚਰਨ ਸਿੰਘ ਬਿੰਦੂ ਪ੍ਰਧਾਨ ਬੀ.ਸੀ. ਵਿੰਗ, ਸਿਕੰਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ ਮੈਂਬਰ ਪੀ.ਪੀ.ਏ, ਨੌਜਵਾਨ ਆਗੂ ਗੁਣਤਾਸ਼ ਦੁਲੱਟ ਭਗਤੂਆਣਾ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਬਲਜਿੰਦਰ ਸਿੰਘ ਭੋਲਾ ਧਾਲੀਵਾਲ ਰਾਮੇਆਣਾ, ਮਿੱਠੂ ਸਿੰਘ ਸਰਾਂ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਸਾਬਕਾ ਐਮ.ਸੀ. ਜਸਪਾਲ ਸਿੰਘ ਕਾਟਾ ਬਲਾਕ ਪ੍ਰਧਾਨ ਜੈਤੋ-2, ਲਵਪ੍ਰੀਤ ਸਿੰਘ ਬਰਾੜ ਜੈਤੋ, ਜਸਮੇਲ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਢਿੱਲੋਂ ਬਾਜਾਖਾਨਾ ਯੂਥ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਝੱਖੜਵਾਲਾ, ਦਰਸ਼ਨ ਸਿੰਘ ਝੱਖੜਵਾਲਾ, ਜਗਸੀਰ ਸਿੰਘ ਢਿੱਲੋਂ ਬਾਜਾਖਾਨਾ, ਅੰਗਰੇਜ਼ ਸਿੰਘ ਝੱਖੜਵਾਲਾ, ਸ਼ਵਿੰਦਰਪਾਲ ਸਿੰਘ ਰੋਮਾਣਾ, ਜੱਗਾ ਸੰਧੂ ਚੈਨਾ ਯੂਥ ਸਰਕਲ ਪ੍ਰਧਾਨ, ਇਕਬਾਲ ਸਿੰਘ ਗੁਰੂ ਕੀ ਢਾਬ, ਬਲਤੇਜ ਸਿੰਘ ਚਾਹਿਲ ਚੈਨਾ, ਗੁਰਪ੍ਰੀਤ ਸਿੰਘ ਰੋਮਾਣਾ ਅਜੀਤ ਸਿੰਘ, ਸੁਖਰਾਜ ਸਿੰਘ ਬਰਾੜ ਰਾਮੂਵਾਲਾ, ਗਗਨ ਮਾਨ ਰਾਮੂਵਾਲਾ, ਬੰਟੀ ਨੰਬਰਦਾਰ ਰਾਮੂਵਾਲਾ, ਗੁਰਚਰਨ ਸਿੰਘ ਜੈਤੋ ਐਮ.ਸੀ., ਕੇਵਲ ਸਿੰਘ ਦਲ ਸਿੰਘ ਵਾਲਾ, ਸੁਖਪਾਲ ਸ਼ਰਮਾ ਚੈਨਾ, ਰਵਿੰਦਰ ਰਵੀ ਸ਼ਰਮਾ, ਗੁਰਲਾਲ ਸਿੰਘ, ਲਖਵਿੰਦਰ ਸਿੰਘ, ਰਾਜਾ ਸਿੰਘ ਪੰਚ, ਜਸਕਰਨ ਸਿੰਘ, ਤਾਰਾ ਸਿੰਘ, ਦਲਜੀਤ ਸਿੰਘ ਮਿੰਟੂ, ਹਰਭਗਵਾਨ ਸਿੰਘ ਘਣੀਆ, ਸੁਖਪਾਲ ਸਿੰਘ ਮੱਤਾ, ਹਰਮੀਤ ਸਿੰਘ ਜ਼ੈਲਦਾਰ, ਜਗਤਾਰ ਸਿੰਘ ਦਬੜ੍ਹੀਖਾਨਾ, ਬੇਅੰਤ ਸਿੰਘ ਲੰਭਵਾਲੀ, ਕੇਵਲ ਕਿ੍ਰਸ਼ਨ ਜੈਤੋ, ਬਲਵਿੰਦਰ ਸਿੰਘ ਰਾਊ, ਬਿੱਟੂ ਸਿੰਘ ਬਾਜਵਾ ਸੇਢਾ ਸਿੰਘ ਵਾਲਾ, ਸ਼ਕਤੀ ਕੁਮਾਰ, ਪ੍ਰਭਦੀਪ ਸਿੰਘ ਰਾਊਵਾਲਾ, ਅਮਰੀਕ ਸਿੰਘ ਬਰਾੜ ਰਾਮੇਆਣਾ, ਲਖਵਿੰਦਰ ਸਿੰਘ, ਸਰਬਜੀਤ ਸਿੰਘ ਬਾਠ, ਭੁਪਿੰਦਰ ਸਿੰਘ ਉਕੰਦਵਾਲਾ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਖਵੀਰ ਸਿੰਘ ਲੱਖਾ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ ਵਿੰਗ ਦਾ ਸੂਬਾ ਜਨਰਲ ਸਕੱਤਰ ਬਣਨ ਦੀ ਖੁਸ਼ੀ ’ਚ ਲੱਡੂ ਵੰਡੇ ਅਗਲੀ ਖ਼ਬਰ ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਇਕੱਤਰਤਾ ਹੋਈ
Ad Position 24