26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦਾ ਹੋਇਆ ਪੁਨਰ ਗਠਨ

ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਐਸ. ਸੀ/ਬੀ.

Ad Position 21
No active advertisement
ਅਜੀਤ ਡੈਸਕ 27-11-2026
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਫ਼ਰੀਡਮ ਫ਼ਾਇਟਰ ਭਵਨ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਰਗਰਮ ਮੈਂਬਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਵਿਚ ਫ਼ਰੀਦਕੋਟ ਜ਼ਿਲ੍ਹੇ ਤੋਂ ਵੀ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਹੋਏ। ਗੁਰਟੇਕ ਸਿੰਘ ਫ਼ਰੀਦਕੋਟ, ਤਰਸੇਮ ਸਿੰਘ ਸਕੱਤਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਕਾਫ਼ੀ ਲੰਬੀ ਵਿਚਾਰ ਚਰਚਾ ਦੌਰਾਨ ਜਥਬੰਦੀ ਦਾ ਪੁਨਰ ਗਠਨ ਕਰਨ ਸਬੰਧੀ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿਚ ਜਥੇਬੰਦੀ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਜਨਰਲ ਸਕੱਤਰਾਂ ਦੀ ਸਹਿਮਤੀ ਨਾਲ ਜਥੇਬੰਦੀ ਦਾ ਪੁਨਰਗਠਨ ਕਰਦਿਆਂ ਵਿਸਥਾਰ ਕੀਤਾ ਗਿਆ। ਯੂਨੀਅਨ ਦੇ ਪ੍ਰੈਸ ਸਕੱਤਰ ਪੰਜਾਬ ਹਰਜਿੰਦਰ ਸਿੰਘ ਪੁਰਾਣੇ ਵਾਲਾ ਨੇ ਦੱਸਿਆ ਕਿ ਮੀਟਿੰਗ ਵਿਚ ਸਾਰੇ ਹਾਊਸ ਦੀ ਸਹਿਮਤੀ ਨਾਲ ਪਰਮਜੀਤ ਸਿੰਘ ਤਰਨਤਾਰਨ ਨੂੰ ਸਰਪ੍ਰਸਤ, ਬੇਅੰਤ ਸਿੰਘ ਭਾਂਬਰੀ ਨੂੰ ਚੀਫ ਆਰਗੇਨਾਈਜਰ, ਲਛਮਣ ਸਿੰਘ ਨਬੀਪੁਰ ਨੂੰ ਸੂਬਾ ਪ੍ਰਧਾਨ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਜਨਰਲ ਸਕੱਤਰ ਪਰਵਿੰਦਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਵੀਰ ਸਿੰਘ ਮੋਗਾ, ਵਿਪਨ ਕੁਮਾਰ ਮੋਹਾਲੀ, ਵਿਜੈ ਕੁਮਾਰ ਮਾਨਸਾ, ਆਰਗੇਨਾਈਜਰ ਜਸਵੀਰ ਸਿੰਘ ਬੀਹਲਾ, ਮੀਤ ਪ੍ਰਧਾਨ ਹਰਦੀਪ ਸਿੰਘ ਤੂਰ, ਸੁਖਰਾਜ ਸਿੰਘ ਮਾਹਲ, ਹਰਪਾਲ ਸਿੰਘ ਤਰਨਤਾਰਨ, ਕੁਲਵੰਤ ਸਿੰਘ ਸ਼ੇਰਪੁਰ, ਨਰਿੰਦਰਜੀਤ ਸਿੰਘ ਕਪੂਰਥਲਾ, ਗੁਰਜੰਟ ਸਿੰਘ ਭੁਰਥਲਾ, ਪਰਮਜੀਤ ਸਿੰਘ ਬੈਂਸ, ਸੁਨੀਲ ਕੁਮਾਰ ਜਲੰਧਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਦਰਸ਼ਨ ਸਿੰਘ ਡਾਂਗੋ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਪੁਰਾਣੇ ਵਾਲਾ, ਕੁਲਵਿੰਦਰ ਸਿੰਘ ਬਿੱਟੂ, ਆਰ ਟੀ ਆਈ ਇੰਚਾਰਜ ਬਲਵੀਰ ਸਿੰਘ ਤਰਨਤਾਰਨ, ਸਕੱਤਰ ਅਵਤਾਰ ਸਿੰਘ ਮੱਟੂ, ਭਾਰਤ ਪ੍ਰਤਾਪ ਫਿਰੋਜ਼ਪੁਰ, ਗੁਰਟੇਕ ਸਿੰਘ ਫ਼ਰੀਦਕੋਟ, ਤਰਸੇਮ ਸਿੰਘ ਸਕੱਤਰ, ਸੁਪਿੰਦਰ ਸਿੰਘ ਖਮਾਣੋਂ, ਰਣਦੀਪ ਸਿੰਘ ਮਲੇਰਕੋਟਲਾ, ਮਨਦੀਪ ਸਿੰਘ ਮੁਹਾਲੀ, ਹਰਬੰਸ ਲਾਲ ਜਲੰਧਰ, ਸੰਦੀਪ ਕੁਮਾਰ ਕਪੂਰਥਲਾ, ਸੁਖਪਾਲ ਸਿੰਘ ਬਕਰਾਹਾ, ਅਮਿੰਦਰ ਪਾਲ ਮੁਕਤਸਰ, ਪਰਸਨ ਸਿੰਘ ਬਠਿੰਡਾ ਅਤੇ ਸਵਿੰਦਰ ਸਿੰਘ ਬਟਾਲਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਮੀਟਿੰਗ ’ਚ ਅਮਨਦੀਪ ਸਿੰਘ ਸਾਹੋਕੇ ਜ਼ਿਲ੍ਹਾ ਪ੍ਰਧਾਨ ਮੋਗਾ, ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਮੋਗਾ, ਰਾਜਪਾਲ ਸਿੰਘ ਸ਼ੇਰਗਿੱਲ ਵਿੱਤ ਸਕੱਤਰ, ਅਜੀਤਪਾਲ ਸਿੰਘ ਦੁੱਗਲ, ਗੁਰਵਿੰਦਰ ਸਿੰਘ ਢੈਪਈ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਬਹਾਦਰ ਕਾਲਜ ਵਿਖੇ ਸੰਵਿਧਾਨ ਦਿਵਸ ਮੌਕੇ ਸੈਮੀਨਾਰ ਕਰਵਾਇਆ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਨੇ ਜ਼ਖ਼ਮੀ ਵਿਅਕਤੀ... ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਲੋਂ ਸਵੈ-ਜਨਗਣਨਾ ਦੀ ਪ੍ਰਕਿਰਿਆ ਮਾਤ-ਭਾਸ਼ਾ ‘ਪੰਜਾਬੀ’ ’ਚ ਦਰਜ ਕਰਨ ਦੀ ਅਪੀਲ
Ad Position 24