ਫ਼ਰੀਦਕੋਟ, 1 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਹਰਰਹਿਮਤ ਕੌਰ ਦਾ ਜਨਮ ਦਿਨ ਉਸ ਦੇ ਮਾਪਿਆਂ ਵਲੋਂ ਇਕ ਸਾਰਥਕ ਅਤੇ ਪ੍ਰੇਰਣਾਦਾਇਕ ਰੂਪ ਵਿਚ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣ ਦੀ ਮਾਤਾ ਜਸ਼ਨਪ੍ਰੀਤ ਕੌਰ ਮਾਨ ਵਾਸੀ ਪਿੰਡ ਰਾਜੇਆਣਾ ਵਲੋਂ ਸਕੂਲ ਦੀ ਲਾਇਬ੍ਰੇਰੀ ਲਈ ਗਿਆਨਵਰਧਕ ਕਿਤਾਬਾਂ ਦਾਨ ਕੀਤੀਆਂ ਗਈਆਂ | ਇਹ ਕਿਤਾਬਾਂ ਪ੍ਰਸਿੱਧ ਵਿਗਿਆਨੀਆਂ ਦੀਆਂ ਜੀਵਨੀਆਂ, ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੀਆਂ, ਸਾਹਿਤਕ ਅਤੇ ਪ੍ਰੇਰਣਾਦਾਇਕ ਹਨ, ਜੋ ਵਿਦਿਆਰਥੀਆਂ ਵਿਚ ਪੜ੍ਹਨ ਦੀ ਆਦਤ, ਤਰਕਸ਼ੀਲ ਸੋਚ ਅਤੇ ਸਕਾਰਾਤਮਕ ਜੀਵਨ ਦਿ੍ਸ਼ਟੀਕੋਣ ਵਿਕਸਿਤ ਕਰਨ ਵਿਚ ਸਹਾਇਕ ਸਾਬਤ ਹੋਣਗੀਆਂ | ਪਿ੍ੰਸੀਪਲ ਡਾ. ਐਸ. ਐਸ. ਬਰਾੜ ਨੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਨਮ ਦਿਨ ਸਿਰਫ਼ ਨਿੱਜੀ ਖੁਸ਼ੀ ਤੱਕ ਹੀ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਸਿੱਖਿਆ ਅਤੇ ਸਮਾਜ ਲਈ ਕੁਝ ਦੇਣ ਦਾ ਮੌਕਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਇਸ ਸੋਚਵਾਨ ਕਦਮ ਲਈ ਜਸ਼ਨਪ੍ਰੀਤ ਕੌਰ ਮਾਨ ਦੀ ਪ੍ਰਸੰਸਾ ਕਰਦਿਆਂ ਹੋਰ ਮਾਪਿਆਂ ਨੂੰ ਵੀ ਅਜਿਹੇ ਗਿਆਨ-ਕੇਂਦਰਿਤ ਉਪਰਾਲੇ ਤੋਂ ਪ੍ਰੇਰਿਤ ਹੋਣ ਦੀ