25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪਿੰਡ ਬਾਦਲ 'ਚ ਉਮਰ ਦਰਾਜ਼ ਬੇਬੇ ਸੁਰਜੀਤ ਕੌਰ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 03-02-2026
ਮੰਡੀ ਕਿੱਲਿਆਂਵਾਲੀ, 2 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਬਾਦਲ ਵਿਖੇ ਅੱਜ ਕਰੀਬ 114 ਸਾਲਾ ਬਜ਼ੁਰਗ ਬੇਬੇ ਸੁਰਜੀਤ ਕੌਰ ਰੱਬ ਨੂੰ ਪਿਆਰੀ ਹੋ ਗਈ | ਇਸ ਬਜ਼ੁਰਗ ਮਹਿਲਾ ਨੂੰ ਪਿੰਡ ਬਾਦਲ 'ਚ ਵਾਜੇ-ਗਾਜਿਆਂ ਅਤੇ ਪਟਾਖਿਆਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਅਤੇ ਸਾਕ-ਸਬੰਧੀ ਮੌਜੂਦ ਸਨ | ਵਡੇਰੀ ਉਮਰ ਦੀ ਇਸ ਬੇਬੇ ਨੇ ਗੁਲਾਮ ਭਾਰਤ ਤੋਂ ਆਜ਼ਾਦ ਭਾਰਤ ਦੀ ਇਕ ਸਦੀ ਤੋਂ ਵੱਧ ਲੰਮੇ ਦੌਰ ਨੂੰ ਅੱਖੀਂ ਤੇ ਹੱਢੀਂ ਹੰਢਾਇਆ | ਜ਼ਿਕਰਯੋਗ ਹੈ ਕਿ ਬੇਬੇ ਸੁਰਜੀਤ ਕੌਰ ਨੇ ਪਿੰਡ ਬਾਦਲ 'ਚ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਪੰਚੀ ਤੋਂ ਲੈ ਕੇ ਚੜ੍ਹਤ ਤੇ ਜ਼ਿੰਦਗੀ ਦੇ ਅਖੀਰਲੇ ਦੌਰ ਨੂੰ ਅੱਖੀਂ ਵੇਖਿਆ ਸੀ | ਬੇਬੇ ਸੁਰਜੀਤ ਕੌਰ ਨੇ ਤਾ-ਉਮਰ ਤੰਦਰੁਸਤ ਜੀਵਨ ਵਤੀਤ ਕੀਤਾ ਤੇ ਕਰੀਬ ਡੇਢ ਮਹੀਨਾ ਪਹਿਲਾਂ ਬਿਨਾਂ ਕਿਸੇ ਵੱਡੀ ਬਿਮਾਰੀ ਦੇ ਮੰਜਾ ਫੜ ਲਿਆ ਸੀ | ਪਰਿਵਾਰ ਮੁਤਾਬਕ ਬੇਬੇ ਦੀ ਲੰਮੇਰੀ ਉਮਰ ਤੇ ਤੰਦਰੁਸਤੀ ਦਾ ਰਾਜ ਦੇਸੀ ਘਿਉ ਦਾ ਰੱਜਵਾਂ ਸੇਵਨ ਰਿਹਾ | ਉਹ 2010 ਤੱਕ ਆਪਣੇ ਖੇਤ 'ਚ ਨਰਮਾ ਚੁਗਣ ਜਾਂਦੇ ਰਹੇ | ਜਾਣਕਾਰੀ ਅਨੁਸਾਰ ਬੇਬੇ ਸੁਰਜੀਤ ਕੌਰ ਜ਼ਿਲ੍ਹਾ ਫਿਰੋਜ਼ਪੁਰ ਦੇ ਆਸਲ ਪਿੰਡ ਦੀ ਜੰਮਪਲ ਸੀ | ਆਜ਼ਾਦੀ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਹੁਣ ਪਾਕਿਸਤਾਨ ਦੇ ਮੱਲੂਵਾਲਾ ਪਿੰਡ ਦੇ ਜਰਨੈਲ ਸਿੰਘ ਨਾਲ ਹੋਇਆ ਸੀ | 1947 ਦੀ ਵੰਡ ਇਹ ਮਗਰੋਂ ਪਰਿਵਾਰ ਚੜ੍ਹਦੇ ਪੰਜਾਬ (ਭਾਰਤ) ਆ ਗਿਆ ਅਤੇ 1949 ਵਿੱਚ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਦੋ ਭਰਾਂਵਾਂ ਨੂੰ ਪਿੰਡ ਬਾਦਲ ਵਿੱਚ ਕਰੀਬ 6 ਏਕੜ ਜ਼ਮੀਨ ਅਲਾਟ ਹੋਈ | ਸੁਰਜੀਤ ਕੌਰ ਨੇ ਆਪਣੇ ਪਤੀ ਜਰਨੈਲ ਸਿੰਘ ਦੇ ਨਾਲ ਖੇਤੀਬਾੜੀ ਵਿੱਚ ਹੱਥ ਵੰਡਾਅ ਕੇ ਪਰਿਵਾਰ ਨੂੰ 30 ਏਕੜ ਜ਼ਮੀਨ ਦਾ ਮਾਲਕ ਬਣਾ ਦਿੱਤਾ | ਕੁਦਰਤ ਨੇ ਲੰਮੇਰਾ ਜੀਵਨ ਭੋਗਣ ਵਾਲੀ ਇਸ ਮਹਿਲਾ ਨੂੰ ਆਪਣੀ ਸੰਤਾਨ ਦੀ ਦਾਤ ਨਹੀਂ ਦਿੱਤੀ | ਇਸ ਕਾਰਨ ਪਤੀ ਜਰਨੈਲ ਸਿੰਘ ਨੇ ਵੱਡੀ ਉਮਰ 'ਚ ਆਪਣੇ ਛੋਟੇ ਭਰਾ ਰਸਾਲ ਸਿੰਘ ਦੇ ਪੁੱਤਰ ਬਲਦੇਵ ਸਿੰਘ ਨੂੰ ਗੋਦ ਲੈ ਕੇ ਪਰਿਵਾਰਕ ਲੀਹ ਅੱਗੇ ਵਧਾਈ | ਬੇਬੇ ਸੁਰਜੀਤ ਕੌਰ ਆਪਣੇ ਪਿੱਛੇ ਪੁੱਤਰ-ਨੂੰਹ, ਦੋ ਪੋਤੇ, ਦੋ ਪੁੱਤਰੀਆਂ, ਪੜਪੋਤਾ ਅਤੇ ਪੜਦੋਹਤੇ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਇਲੈਕਟ੍ਰਾਨਿਕ ਮੀਡੀਆ ਯੂਨੀਅਨ ਦੀ ਨਵੀਂ ਟੀਮ ਦਾ ਗਠਨ ਅਗਲੀ ਖ਼ਬਰ ਦਰਬਾਰ ਸੰਪਰਦਾਇ ਲੋਪੋਂ ਵਲੋਂ ਇਕ ਰੋਜ਼ਾ ਧਾਰਮਿਕ ਸਜਾਏ ਗਏ <br/>
Ad Position 24