ਸ੍ਰੀ ਮੁਕਤਸਰ ਸਾਹਿਬ, 2 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਇਲੈਕਟਰੋਨਿਕ ਮੀਡੀਆ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪੁਰਾਣੀ ਦਾਣਾ ਮੰਡੀ ਵਿਖੇ ਹੋਈ, ਜਿਸ ਵਿਚ ਯੂਨੀਅਨ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਵਲੋਂ ਆਪਣੀਆਂ ਮੁਸ਼ਕਿਲਾਂ 'ਤੇ ਸੁਝਾਅ ਵੀ ਰੱਖੇ ਗਏ | ਇਸ ਮੌਕੇ ਸਰਬਸੰਮਤੀ ਨਾਲ ਸੋਨੂੰ ਖੇੜਾ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਸੰਜੀਵ ਕੁਮਾਰ ਸੰਜੂ ਸਰਪ੍ਰਸਤ, ਪਰਮਜੀਤ ਸਿੰਘ ਬੇਦੀ ਚੇਅਰਮੈਨ, ਬਲਵੰਤ ਸਿੰਘ ਸੰਮੇਵਾਲੀ ਵਾਈਸ ਚੇਅਰਮੈਨ, ਅਮਿਤ ਅਰੋੜਾ ਸੀਨੀਅਰ ਮੀਤ ਪ੍ਰਧਾਨ, ਮਨੂੰ ਸ਼ਰਮਾ ਮੀਤ ਪ੍ਰਧਾਨ, ਰੌਬਿਨ ਖੇੜਾ ਖ਼ਜ਼ਾਨਚੀ ਤੇ ਬੂਟਾ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ | ਇਸ ਤੋਂ ਇਲਾਵਾ ਜਸਪ੍ਰੀਤ ਸਿੰਘ, ਗੁਰਮੀਤ ਵਰਮਾ, ਸੰਜੀਵ ਗਰਗ, ਪ੍ਰਦੀਪ ਬਰੀਵਾਲਾ, ਦੀਪਕ ਬਾਘਲਾ, ਬਲਕਰਨ ਸਿੰਘ ਕੌਲਧਾਰ, ਗੁਰਜੰਟ ਸਿੰਘ ਭੱਟੀ ਅਤੇ ਵਿਸ਼ਾਲ ਗੋਲਡੀ ਨੂੰ ਮੈਂਬਰ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਸੋਨੂੰ ਖੇੜਾ ਨੇ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਮਿਹਨਤ ਨਾਲ ਨਿਭਾਉਣਗੇ |