27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਦਸਮੇਸ਼ ਕਾਲਜ ਬਾਦਲ ਵਿਖੇ ਜਾਗਰੂਕਤਾ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 03-02-2026
ਮੰਡੀ ਕਿੱਲਿਆਂਵਾਲੀ, 2 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਸਰਵਾਈਕਲ ਕੈਂਸਰ ਅਤੇ ਕੁਸ਼ਟ ਰੋਗ ਸੰਬੰਧੀ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਇਸ ਮੌਕੇ ਏਮਜ਼ ਬਠਿੰਡਾ ਦੇ ਕਮਿਊਨਿਟੀ ਅਤੇ ਫ਼ੈਮਲੀ ਮੈਡੀਸਨ ਵਿਭਾਗ ਤੋਂ ਡਾ. ਉਦਿਤਾ ਸਿੰਘ ਤੇ ਡਾ. ਦੀਪਾ ਭਾਰਤੀ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਸਰਵਾਈਕਲ ਕੈਂਸਰ ਬਾਰੇ ਚਾਨਣਾ ਪਾਉਂਦੇ ਡਾ. ਉਦਿਤਾ ਸਿੰਘ ਨੇ ਔਰਤਾਂ ਵਿਚ ਵਧ ਰਹੇ ਇਸ ਰੋਗ ਦੇ ਕਾਰਨਾਂ ਤੇ ਰੋਕਥਾਮ ਦੇ ਤਰੀਕਿਆਂ ਬਾਰੇ ਵਿਸਥਾਰਤ ਚਰਚਾ ਕੀਤੀ | ਕੁਸ਼ਟ ਰੋਗ ਦਿਵਸ ਦੇ ਸੰਬੰਧੀ ਡਾ. ਦੀਪਾ ਭਾਰਤੀ ਨੇ ਇਸ ਬਿਮਾਰੀ ਨਾਲ ਜੁੜੀਆਂ ਸਮਾਜਿਕ ਮਾਨਤਾਵਾਂ ਅਤੇ ਭਰਮਾਂ ਤੋਂ ਉਪਰ ਉਠ ਕੇ ਰੋਕਥਾਮ ਸੰਬੰਧੀ ਮਹੱਤਵਪੂਰਨ ਤੱਥ ਸਾਂਝੇ ਕੀਤੇ | ਦਸਮੇਸ਼ ਕਾਲਜ ਦੇ ਪਿ੍ੰਸੀਪਲ ਡਾ. ਐੱਸ.ਐੱਸ. ਸੰਘਾ ਨੇ ਦੋਵਾਂ ਡਾਕਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਭੇਟ ਕੀਤੇ | ਇਸ ਮੌਕੇ ਵਾਈਸ ਪਿ੍ੰਸੀਪਲ ਇੰਦਰਾ ਪਾਹੂਜਾ ਵੀ ਮੌਜੂਦ ਸਨ | ਸਟੇਜ ਸੰਚਾਲਨ ਸਹਾਇਕ ਪ੍ਰੋ. ਰਮਨ ਸਿੱਧੂ ਵਲੋਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬਾਬਾ ਧਰਮ ਦਾਸ ਅਸਥਾਨ ਚੱਕ ਗੁਰੂ ਵਿਖੇ ਮੇਲਾ 7 ਨੂੰ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਣ ਕੈਂਪ ਲਗਾਏ
Ad Position 24