ਸਮੁੰਦੜਾ, 2 ਫਰਵਰੀ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਬਾਬਾ ਧਰਮ ਦਾਸ ਦੇ ਅਸਥਾਨ 'ਤੇ ਸਾਲਾਨਾ ਮੇਲਾ 7 ਫਰਵਰੀ ਨੂੰ ਮਨਾਇਆ ਜਾ ਰਿਹਾ | ਇਸ ਮੌਕੇ 3 ਅਤੇ 5 ਫਰਵਰੀ ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ 7 ਫਰਵਰੀ ਨੂੰ ਭੋਗ ਤੋਂ ਉਪਰੰਤ ਪਾਠੀ ਸਿੰਘਾਂ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ | ਇਸ ਤੋਂ ਉਪਰੰਤ 12 ਵਜੇ ਦੇ ਕਰੀਬ ਖੁੱਲ੍ਹੇ ਪੰਡਾਲਾਂ ਵਿੱਚ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਭੁਪਿੰਦਰ ਗਿੱਲ ਅਤੇ ਜਸਵਿੰਦਰ ਜੀਤੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਇਸ ਤੋਂ ਇਲਾਵਾ ਹੋਰ ਵੀ ਦੋਗਾਣਾ ਜੋੜੀਆਂ ਅਤੇ ਵੱਖ-ਵੱਖ ਕਲਾਕਾਰਾਂ ਵੱਲੋਂ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਾਈ ਜਾਵੇਗੀ | ਇਸ ਸਬੰਧੀ ਜਾਣਕਾਰੀ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਦਿੱਤੀ ਗਈ |