26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੜੋਆ ਬਲਾਕ ਦੇ ਖੇਤਾਂ ਦੀ ਹੋ ਰਹੀ ਬੰਜਰ ਜ਼ਮੀਨ ਨੂੰ ਕਦੋਂ ਮਿਲੇਗਾ ਨਹਿਰੀ ਪਾਣੀ-ਦਿਆਲਾ, ਚੌਧਰੀ ਸ਼ਾਮ ਲਾਲ

ਸੜੋਆ, 26 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਹੀ ਸਰਕਾਰ ਨੇ ਕੰਢੀ ਕਨਾਲ ਨਹਿਰ ਦਾ ਪਾਣੀ ਕੰਢੀ ਇਲਾਕੇ ਨੂੰ ਦੇਣ ਅਤੇ ਇਲਾਕੇ ਵਿਚ ਬੰਜਰ ਹੋ ਰਹੀ ਜ਼ਮੀਨ ’ਚ 2016 ’ਚ ਜਿਮੀਦਾਰਾਂ ਦੇ ਖੇਤਾਂ ਨੂੰ ਪਾਇਪ ਲਾਈਨਾਂ ਪਾਈਆਂ ਸਨ। ਅਕਾਲੀ ਭਾਜਪਾ ਸਰਕਾਰ ਜਾਣ ਤੋਂ ਬਾਅਦ ਦੁਬਾਰਾ ਸਤਾ ’ਚ ਆਈ ਕਾਂਗਰਸ ਦੀ ਸਰਕਾਰ ਨੇ ਇਨ੍ਹਾਂ ਪਾਈਪ ਲਾਈਨਾਂ ਨੂੰ ਚਾਲੂ ਕਰਵਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ।

Ad Position 21
No active advertisement
ਅਜੀਤ ਡੈਸਕ 27-10-2026
ਸੜੋਆ, 26 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਹੀ ਸਰਕਾਰ ਨੇ ਕੰਢੀ ਕਨਾਲ ਨਹਿਰ ਦਾ ਪਾਣੀ ਕੰਢੀ ਇਲਾਕੇ ਨੂੰ ਦੇਣ ਅਤੇ ਇਲਾਕੇ ਵਿਚ ਬੰਜਰ ਹੋ ਰਹੀ ਜ਼ਮੀਨ ’ਚ 2016 ’ਚ ਜਿਮੀਦਾਰਾਂ ਦੇ ਖੇਤਾਂ ਨੂੰ ਪਾਇਪ ਲਾਈਨਾਂ ਪਾਈਆਂ ਸਨ। ਅਕਾਲੀ ਭਾਜਪਾ ਸਰਕਾਰ ਜਾਣ ਤੋਂ ਬਾਅਦ ਦੁਬਾਰਾ ਸਤਾ ’ਚ ਆਈ ਕਾਂਗਰਸ ਦੀ ਸਰਕਾਰ ਨੇ ਇਨ੍ਹਾਂ ਪਾਈਪ ਲਾਈਨਾਂ ਨੂੰ ਚਾਲੂ ਕਰਵਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ। ਪੰਜ ਸਾਲ ਦਾ ਰਾਜ ਭੋਗਣ ਮਗਰੋਂ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। 2022 ’ਚ ਪੰਜਾਬ ਅੰਦਰ ਆਮ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ, ਜਿਸ ਨੇ ਪਿੰਡਾਂ ਦੇ ਸਰਬਪੱਖੀ ਵਿਕਾਸ ਕੰਡੀ ਦੇ ਏਰੀਏ ਨੂੰ ਨਹਿਰੀ ਪਾਣੀ ਦੇਣ ਦੀ ਵਚਨਬੱਧਤਾ ਦੁਹਰਾਈ ਸੀ। ਇਹ ਵਿਚਾਰ ਦੁਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਤੇ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ , ਸਾਬਕਾ ਸਰਪੰਚ ਜਤਿੰਦਰ ਸਿੰਘ ਦਿਆਲਾ, ਜਤਿੰਦਰ ਸਿੰਘ ਲਾਡੀ ਸੰਮਤੀ ਮੈਂਬਰ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਦੇ ਆਲੇ ਦੁਆਲੇ ਪਿੰਡਾਂ ਵਿਚ ਨਹਿਰੀ ਵਿਭਾਗ ਦੇ ਜੇ. ਈ. ਵਲੋਂ ਜ਼ਮੀਨ ਅੰਦਰ ਪਾਈਆਂ ਹੋਈਆਂ ਟੁੱਟੀਆਂ ਪਾਈਪ ਲਾਈਨਾਂ ਨੂੰ ਜੋੜ ਕੇ ਠੀਕ ਕੀਤਾ ਜਾ ਰਿਹਾ ਹੈ ਅਤੇ ਅਸੀਂ ਜੇ. ਈ. ਨੂੰ ਬਾਰ-ਬਾਰ ਕਹਿਣ ’ਤੇ ਜੇ. ਈ. ਮਹਿਮਾ ਸਿੰਘ ਨੂੰ ਮੌਕਾ ਦਿਖਾ ਕੇ ਟੁੱਟੀ ਹੋਈ ਪਾਈਪ ਲਾਈਨਾਂ ਦੀ ਰਿਪੇਅਰ ਕਰਨ ਲਈ ਕਈ ਵਾਰ-ਵਾਰ ਕਹਿ ਚੁੱਕੇ ਹਾਂ ਪਰ ਨਹਿਰੀ ਵਿਭਾਗ ਦਾ ਜੇ. ਈ. ਮਹਿਮਾ ਸਿੰਘ ਸਾਡੀ ਕਿਸੇ ਤਰ੍ਹਾਂ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਕਹਿ ਦਿੰਦਾ ਹੈ ਕਿ ਬਸ ਥੋੜੇ ਦਿਨਾਂ ਤੱਕ ਮੈਂ ਲਾਈਨਾਂ ਦੀ ਰਿਪੇਅਰ ਕਰਵਾ ਦੇਵਾਂਗਾ।ਉਨ੍ਹਾਂ ਇਹ ਵੀ ਦੱਸਿਆ ਕਿ ਬਲਾਕ ਸੜੋਆ ਦੇ ਨਾਲ ਲੱਗਦੇ ਪਿੰਡ ਬੇਗਮਪੁਰ, ਹਿਆਤਪੁਰ ਜੱਟਾਂ, ਸਹੂੰਗੜਾ, ਆਲੋਵਾਲ, ਐਮਾ, ਦਿਆਲਾ, ਹਿਆਤਪੁਰ ਸਿੰਘਾ ਅਤੇ ਹਿਆਤਪੁਰ ਰੁੜਕੀ ਆਦਿ ਪਿੰਡਾਂ ਵਿਚ ਕੰਢੀ ਨਹਿਰ ਦਾ ਪਾਣੀ ਪੌਣੇ ਪੰਜ ਸਾਲਾਂ ਵਿਚ ਹਲੇ ਤੱਕ ਨਹੀਂ ਪਹੁੰਚਿਆ। ਉਨ੍ਹਾਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਲਾਕ ਸੜੋਆ ਦੇ ਖੇਤਾਂ ਦੀ ਬੰਜਰ ਹੋ ਰਹੀ ਜ਼ਮੀਨ ਨੂੰ ਨਹਿਰੀ ਵਿਭਾਗ ਦਾ ਪਾਣੀ ਜਲਦੀ ਚਾਲੂ ਕੀਤਾ ਜਾਵੇ। ਨਹਿਰੀ ਵਿਭਾਗ ਜੇ. ਈ. ਦਾ ਕਹਿਣਾ ਹੈ ਕਿ ਕਿਸੇ ਪਿੰਡ ਕੋਲ ਨਹਿਰ ਟੁੱਟਣ ਕਰਕੇ ਉਧਰ ਜ਼ਿਆਦਾ ਵਿਅਸਤ ਹੋਣ ਕਰਕੇ ਦੋ ਚਾਰ ਦਿਨਾਂ ’ਚ ਠੀਕ ਕਰ ਦਵਾਂਗੇ।
Ad Position 22
No active advertisement
ਪਿਛਲੀ ਖ਼ਬਰ ਝਿੰਗੜਾਂ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਫੁੱਟਬਾਲ ਦੇ ਫਾਈਨਲ ਮੈਚ ’ਚ ਮਹਿਰਮਪੁਰ ਦੀ ਟੀਮ ਜੇਤੂ
Ad Position 24