26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਬ ਡਵੀਜ਼ਨ ਬਲਾਚੌਰ ਵਿਖੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ 41 ਕਰੋੜ 65 ਲੱਖ 88 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ-ਵਿਧਾਇਕਾ ਸੰਤੋਸ਼ ਕਟਾਰੀਆ

ਟੱਪਰੀਆਂ ਖੁਰਦ, 26 ਅਕਤੂਬਰ (ਬੂਥਗੜ੍ਹੀਆ)-ਪੰਜਾਬ ਸਰਕਾਰ ਵਲੋਂ ਪੰਜਾਬ ਸੂਬੇ ਦੀ ਬਿਜਲੀ ਸਪਲਾਈ ਨੂੰ ਵਧੀਆ ਤਰੀਕੇ ਦੇ ਨਾਲ ਸੁਚਾਰੂ ਬਣਾਉਣ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਧਾਨ ਸਭਾ ਹਲਕਾ ਬਲਾਚੌਰ ’ਚ ਬਿਜਲੀ ਸਿਪਲਾਈ ਨੂੰ ਵਧੀਆ ਤੇ ਸੁਚਾਰੂ ਬਣਾਉਣ ਲਈ ਸਬ ਡਵੀਜ਼ਨ ਬਲਾਚੌਰ ਵਿਚ 41 ਕਰੋੜ 65 ਲੱਖ 88 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 27-10-2026
ਟੱਪਰੀਆਂ ਖੁਰਦ, 26 ਅਕਤੂਬਰ (ਬੂਥਗੜ੍ਹੀਆ)-ਪੰਜਾਬ ਸਰਕਾਰ ਵਲੋਂ ਪੰਜਾਬ ਸੂਬੇ ਦੀ ਬਿਜਲੀ ਸਪਲਾਈ ਨੂੰ ਵਧੀਆ ਤਰੀਕੇ ਦੇ ਨਾਲ ਸੁਚਾਰੂ ਬਣਾਉਣ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਧਾਨ ਸਭਾ ਹਲਕਾ ਬਲਾਚੌਰ ’ਚ ਬਿਜਲੀ ਸਿਪਲਾਈ ਨੂੰ ਵਧੀਆ ਤੇ ਸੁਚਾਰੂ ਬਣਾਉਣ ਲਈ ਸਬ ਡਵੀਜ਼ਨ ਬਲਾਚੌਰ ਵਿਚ 41 ਕਰੋੜ 65 ਲੱਖ 88 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਰਦਿਆਂ ਕਿਹਾ ਕਿ ਹਲਕਾ ਬਲਾਚੌਰ ਵਿਚ ਬਿਜਲੀ ਸਪਲਾਈ ਨੂੰ ਵਧੀਆ ਬਣਾਉਣ ਲਈ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਵਲੋਂ ਸਬ ਡਵੀਜ਼ਨ ਬਲਾਚੌਰ ਵਿਚ ਬਲਾਚੌਰ ਡਵੀਜ਼ਨ ਇਕ ’ਤੇ 6 ਕਰੋੜ 11 ਲੱਖ 26 ਹਜ਼ਾਰ 966 ਰੁਪਏ, ਬਲਾਚੌਰ ਡਵੀਜ਼ਨ ਦੋ ’ਤੇ 27 ਕਰੋੜ 85 ਲੱਖ 31 ਹਜ਼ਾਰ 624 ਰੁਪਏ, ਸੜੋਆ ਦੇ ਲਈ 7 ਕਰੋੜ 69 ਲੱਖ 30 ਹਜ਼ਾਰ 88 ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਦੇ ਸਦਕਾ ਆਉਣ ਵਾਲੇ ਸਮੇਂ ’ਚ ਲੋਕਾਂ ਨੂੰ ਬਿਜਲੀ ਦੀ ਸਿਪਲਾਈ ਵਧੀਆ ਤਰੀਕੇ ਨਾਲ ਮਿਲੇਗੀ। ਹਲਕਾ ਵਿਧਾਇਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਗਪਗ ਪਿਛਲੇ 4 ਸਾਲ ਤੋਂ ਪੰਜਾਬ ਸੂਬੇ ਦੇ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ ਸਿਪਲਾਈ ਦਿੱਤੀ ਜਾ ਰਹੀ ਹੈ ਵਿਧਾਇਕਾ ਨੇ ਦੱਸਿਆ ਕਿ ਬਲਾਕ ਸੜੋਆ ਦੇ ਪਿੰਡ ਟੱਪਰੀਆਂ ਖੁਰਦ ਵਿਖੇ 66 ਕੇ. ਵੀ. ਸਬ ਸਟੇਸ਼ਨ ਦਾ ਕਾਰਜ ਜੰਗੀ ਪੱਧਰੀ ’ਤੇ ਜਾਰੀ ਹੈ ਜੋ ਨਜ਼ਦੀਕ ਦੇ 20-25 ਪਿੰਡਾਂ ’ਚ ਬਿਜਲੀ ਸਪਲਾਈ ਨੂੰ ਸਚਾਰੂ ਬਣਾਉਣ ਦੇ ਲਈ ਬਿਜਲੀ ਗਰਿੱਡ ਦਾ ਕੰਮ ਚੱਲ ਰਿਹਾ ਹੈ ਜੋ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣ ਰਹਾ ਹੈ ਜੋ ਕਿ ਆਉਣ ਵਾਲੇ ਸਮੇਂ ਦੌਰਾਨ ਜਲਦ ਹੀ ਲੋਕਾਂ ਨੂੰ ਸਪਰਪਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ, ਪ੍ਰਧਾਨ ਨਗਰ ਕੌਂਸਲ ਲਾਡੀ ਰਾਣੀ ਬਲਾਚੌਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਾਭ ਕੰਵਲ ਰਾਜਾ ਸਾਹਿਬ ਦੇ ਜੋੜ ਮੇਲੇ ਸੁੱਜੋਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕਾਂਗਰਸੀ ਤੇ ਬਸਪਾ ਟਕਸਾਲੀ ਪਰਿਵਾਰਾਂ ਨੇ ਭਾਜਪਾ ਦਾ ਪੱਲਾ ਫੜਿਆ
Ad Position 24