26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਾਭ ਕੰਵਲ ਰਾਜਾ ਸਾਹਿਬ ਦੇ ਜੋੜ ਮੇਲੇ ਸੁੱਜੋਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ

ਬੰਗਾ/ਪੱਲੀ ਝਿੱਕੀ, 26 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ)-ਮਹਾਨ ਤਪੱਸਵੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਸੁੱਜੋਂ ਵਿਖੇ ਉਨ੍ਹਾਂ ਦੀ ਯਾਦ ’ਚ ਮਨਾਏ ਗਏ ਸਾਲਾਨਾ ਜੋੜ ਮੇਲੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਜਿਸ ਦੌਰਾਨ ਜਿਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਸ.

Ad Position 21
No active advertisement
ਅਜੀਤ ਡੈਸਕ 27-10-2026
ਬੰਗਾ/ਪੱਲੀ ਝਿੱਕੀ, 26 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ)-ਮਹਾਨ ਤਪੱਸਵੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਸੁੱਜੋਂ ਵਿਖੇ ਉਨ੍ਹਾਂ ਦੀ ਯਾਦ ’ਚ ਮਨਾਏ ਗਏ ਸਾਲਾਨਾ ਜੋੜ ਮੇਲੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਜਿਸ ਦੌਰਾਨ ਜਿਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਸ. ਗੁਰਦੇਵ ਸਿੰਘ ਚੌਹੜ ਸਮੇਤ ਹੋਰ ਅਹੁਦੇਦਾਰਾਂ, ਮੈਂਬਰਾਂ ਨੇ ਖੂਨਦਾਨ ਕੀਤਾ ਉਥੇ ਜੋੜ ਮੇਲੇ ’ਤੇ ਪੁੱਜੀਆਂ ਸੰਗਤਾਂ ਨੇ ਵੀ ਖੂਨਦਾਨ ਕਰਕੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਚਰਨਾਂ ਵਿਚ ਹਾਜ਼ਰੀ ਲੁਆਈ। ਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਦੇ ਡਾਕਟਰਾਂ ਦੀ ਅਗਵਾਈ ਵਿਚ ਉਥੋਂ ਦੇ ਮੈਡੀਕਲ ਸਟਾਫ਼ ਵਲੋਂ ਲਗਾਏ ਕੈਂਪ ਦੌਰਾਨ 63 ਯੂਨਿਟ ਖੂਨਦਾਨ ਹੋਇਆ। ਕੈਂਪ ਦੇ ਉਦਘਾਟਨ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਪਰਮਜੀਤ ਸਿੰਘ ਯੂ. ਕੇ., ਉਪ ਪ੍ਰਧਾਨ ਤਰਸੇਮ ਸਿੰਘ ਕੈਨੇਡਾ, ਗੁਰਦੇਵ ਸਿੰਘ ਚੌਹੜ ਸੀਨੀਅਰ ਉਪ ਪ੍ਰਧਾਨ, ਰਣਜੀਤ ਸਿੰਘ ਜਨਰਲ ਸਕੱਤਰ ਬੀ. ਸੀ. ਵਿੰਗ ਦੋਆਬਾ ਜ਼ੋਨ, ਮਨਜੀਤ ਸਿੰਘ ਫੌਜੀ, ਭੁਪਿੰਦਰ ਸਿੰਘ ਸੁੱਖਾ, ਰਘਵੀਰ ਸਿੰਘ ਗਿੱਦਾ ਸੈਕਟਰੀ, ਉਪਿੰਦਰਦੀਪ ਸਿੰਘ ਰਾਠੌਰ, ਤਲਜਿੰਦਰ ਸਿੰਘ ਪਾਬਲਾ, ਉਂਕਾਰ ਸਿੰਘ, ਹਰਬੰਸ ਸਿੰਘ ਸੁੱਖਾ, ਢਾਡੀ ਦਲਜੀਤ ਸਿੰਘ ਮੋਰਾਂਵਾਲੀ, ਸਤਨਾਮ ਸਿੰਘ, ਜਸਵਿੰਦਰ ਸਿੰਘ ਸੁੱਖਾ, ਜਤਿੰਦਰ ਸਿੰਘ, ਮਿੰਟੂ ਚੌਧਰੀ, ਸੁਖਦੀਪ ਸਿੰਘ ਪੰਚ, ਮੰਨੂ, ਬਿਨੇ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ। ਕੈਂਪ ਦੌਰਾਨ ਖੂਨਦਾਨੀਆਂ ਨੂੰ ਜਿੱਥੇ ਟਰਾਫੀਆਂ ਭੇਟ ਕਰਕੇ ਸਨਮਾਨਿਤ ਕੀਤਾ ਉਥੇ ਸਿਹਤ ਵਰਧਕ ਖੁਰਾਕੀ ਵਸਤਾਂ ਵਿਚ ਖਾਣ ਲਈ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਤਿੰਨ... ਅਗਲੀ ਖ਼ਬਰ ਸਬ ਡਵੀਜ਼ਨ ਬਲਾਚੌਰ ਵਿਖੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ 41 ਕਰੋੜ 65 ਲੱਖ 88 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ-ਵਿਧ...
Ad Position 24